Connect with us

ਪੰਜਾਬੀ

ਵਿਦਿਆਰਥੀਆਂ ਨੇ ਯੁਵਕ ਮੇਲੇ ਵਿੱਚ ਮਾਰੀਆਂ ਮੱਲਾਂ, ਵਾਈਸ ਚਾਂਸਲਰ ਨੇ ਦਿੱਤੀਆਂ ਵਧਾਈਆਂ 

Published

on

Vice Chancellor congratulated the students for their success in the youth fair
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ  ਦੇ ਵਿਦਿਆਰਥੀਆਂ ਵੱਲੋਂ  ਜੰਮੂ ਯੂਨੀਵਰਸਿਟੀ ਵਿਖੇ ਹੋਏ ਨਾਰਥ ਜ਼ੋਨ ਅੰਤਰ ਯੂਨੀਵਰਸਿਟੀ ਯੁਵਕ ਮੇਲੇ ਵਿੱਚ ਕੀਤੀਆਂ ਅਹਿਮ ਪ੍ਰਾਪਤੀਆਂ ਤੇ ਵਾਈਸ ਚਾਂਸਲਰ ਡਾ ਸਤਬੀਰ ਸਿੰਘ ਗੋਸਲ ਨੇ ਸਬੰਧਤ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈਆਂ ਦਿੱਤੀਆਂ ਹਨ|ਵਿਦਿਆਰਥੀਆਂ ਨਾਲ ਮਿਲਣੀ ਕਰਦਿਆਂ ਡਾ ਗੋਸਲ ਨੇ ਕਿਹਾ ਕਿ ਸਹਿ ਵਿਦਿਅਕ ਗਤੀਵਿਧੀਆਂ ਵਿਦਿਆਰਥੀ ਜੀਵਨ ਦਾ ਮਹੱਤਵਪੂਰਨ ਹਿੱਸਾ ਹਨ .
ਯੂਨੀਵਰਸਿਟੀ ਦੇ ਵਿਦਿਆਰਥੀ ਭਲਾਈ ਨਿਰਦੇਸ਼ਕ ਡਾ ਨਿਰਮਲ ਜੌੜਾ ਨੇ ਦੱਸਿਆ ਸਾਡੇ ਵਿਦਿਆਰਥੀਆਂ ਨੇ ਇਸ ਮੇਲੇ ਵਿੱਚ ਆਪਣੇ ਹੁਨਰ ਦਾ ਪ੍ਰਗਾਵਾ ਕਰਦਿਆਂ ਦਸ ਆਈਟਮਾਂ ਵਿੱਚ ਵੱਖ ਵੱਖ ਸਥਾਨ ਹਾਸਲ ਕੀਤੇ ਹਨ| ਡਾ ਨਿਰਮਲ ਜੌੜਾ ਨੇ ਦਸਿਆ ਕਿ ਸਨਾਵਰਵੀਰ ਸਿੰਘ, ਵਨੀਤ ਧਵਨ ਅਤੇ ਕੀਰਤਨ ਗੁਪਤਾ ਨੇ  ਕੁਇਜ਼ ਵਿੱਚ ਦੂਸਰਾ, ਤਰੁਨ ਕਪੂਰ ਨੇ ਭਾਸ਼ਣ ਵਿੱਚ ਦੂਸਰਾ ਅਤੇ ਨਾਟਕ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ ਹੈ |
ਇਸ ਤੋਂ ਇਲਾਵਾ ਤਰੁਨ ਕਪੂਰ ਅਤੇ ਗੁਰਵਿੰਦਰ ਬਾਜਵਾ ਨੇ ਵਾਦ ਵਿਵਾਦ , ਗੁਰਲੀਨ ਕੌਰ ਨੇ ਕਾਰਟੂਨਿੰਗ ਵਿੱਚ ਚੌਥਾ ਇਨਾਮ ਪ੍ਰਾਪਤ ਕੀਤਾ ਹੈ | ਇਸੇ ਤਰਾਂ ਮਾਈਮ, ਸਕਿੱਟ, ਇੰਸਟਾਲਏਸ਼ਨ ਵਿੱਚ ਚੌਥਾ ਸਥਾਨ ਮਿਲਿਆ ਹੈ ਜਦੋਂ ਕਿ  ਜਸਪ੍ਰੀਤ ਕੌਰ ਨੇ ਮਹਿੰਦੀ ਮੁਕਾਬਲੇ ਵਿੱਚ ਨੇ ਪੰਜਵਾਂ ਸਥਾਨ ਪ੍ਰਾਪਤ ਕੀਤ ਹੈ |ਸਭਿਅਚਾਰਕ ਗਤੀਵਿਧੀਆਂ ਦੇ ਸੁਪਰਵਾਈਜ਼ਰ  ਸਤਵੀਰ ਸਿੰਘ, ਮਿਸ ਖੁਸ਼ਪ੍ਰੀਤ ਕੌਰ  ਅਤੇ ਮਿਸ ਨੈਨਾ ਟੀਮ ਮੈਨੇਜਰ ਵਜੋਂ ਸ਼ਾਮਲ ਸਨ |

Facebook Comments

Trending