ਪੰਜਾਬ ਨਿਊਜ਼

ਮਾਡਲ ਪ੍ਰਦਰਸ਼ਨੀ ਰਾਹੀਂ ਵੈਟਰਨਰੀ ਯੂਨੀਵਰਸਿਟੀ ਝੀਂਗਾ ਮੱਛੀ ਪਾਲਣ ਨੂੰ ਕਰ ਰਹੀ ਹੈ ਉਤਸ਼ਾਹਿਤ- ਡਾ. ਸਿੰਘ

Published

on

ਲੁਧਿਆਣਾ : ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਮਾਡਲ ਪ੍ਰਦਰਸ਼ਨੀ ਇਕਾਈ ਰਾਹੀਂ ਝੀਂਗਾ ਮੱਛੀ ਪਾਲਨ ਨੂੰ ਉਤਸ਼ਾਹਿਤ ਕਰ ਰਹੀ ਹੈ। ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਮਾਡਲ ਪ੍ਰਦਰਸ਼ਨੀ ਇਕਾਈ ਰਾਹੀਂ ਝੀਂਗਾ ਪਾਲਨ ਦਾ ਜਾਇਜ਼ਾ ਲੈਣ ਅਤੇ ਵਿਚਾਰ ਵਟਾਂਦਰਾ ਕਰਨ ਲਈ ਪਿੰਡਾਂ ਦਾ ਦੌਰਾ ਕੀਤਾ।

ਉਨ੍ਹਾਂ ਨੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਪ੍ਰੇਰਿਤ ਕੀਤਾ ਕਿ ਵਿਗਿਆਨਕ ਢੰਗ ਨਾਲ ਝੀਂਗਾ ਪਾਲਨ ਕਰਕੇ ਇਸ ਖੇਤਰ ਦੀਆਂ ਸੇਮ ਅਤੇ ਖਾਰੇ ਪਾਣੀ ਵਾਲੀਆਂ ਜ਼ਮੀਨਾਂ ਤੋਂ ਭਰਪੂਰ ਉਤਪਾਦਨ ਲੈ ਕੇ ਆਰਥਿਕ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਸੰਬੰਧੀ ਉਨ੍ਹਾਂ ਯੂਨੀਵਰਸਿਟੀ ਦੀ ਹਰ ਸਹਾਇਤਾ ਦਾ ਭਰੋਸਾ ਦਿੱਤਾ। ਵੈਟਰਨਰੀ ਯੂਨੀਵਰਸਿਟੀ ਨੇ 2008 ਤੋਂ 2016 ਤੱਕ 8 ਸਾਲ ਇਸ ਖੇਤਰ ਵਿਚ ਝੀਂਗਾ ਪਾਲਨ ਸੰਬੰਧੀ ਬੜੇ ਅਣਥੱਕ ਤਜਰਬੇ ਕੀਤੇ।

ਨਤੀਜੇ ਵਜੋਂ ਮੱਛੀ ਪਾਲਨ ਵਿਭਾਗ, ਪੰਜਾਬ ਦੇ ਸਹਿਯੋਗ ਨਾਲ ਨਵੀਆਂ ਯੋਜਨਾਵਾਂ ਉਲੀਕ ਕੇ ਪਿਛਲੇ 5-6 ਸਾਲ ਵਿਚ ਇਸ ਖੇਤਰ ਨੇ ਝੀਂਗਾ ਪਾਲਨ ਵਿਚ ਬਹੁਤ ਤਰੱਕੀ ਕੀਤੀ ਹੈ। ਡਾ. ਮੀਰਾ ਡੀ. ਆਂਸਲ ਡੀਨ ਫ਼ਿਸ਼ਰੀਜ਼ ਕਾਲਜ ਨੇ ਦੱਸਿਆ ਕਿ ਸਭ ਤੋਂ ਪਹਿਲਾਂ 2014 ਵਿਚ ਇਕ ਏਕੜ ਵਿਚ ਸਫਲ ਝੀਂਗਾ ਪਾਲਨ ਕਰਨ ਤੋਂ ਬਾਅਦ ਮੁੜ ਕੇ ਕਦੇ ਪਿੱਛੇ ਨਹੀਂ ਵੇਖਿਆ ਅਤੇ 2021 ਵਿਚ ਇਸ ਇਲਾਕੇ ਦੀ 800 ਏਕੜ ਭੂਮੀ ਰਕਬੇ ਵਿਚ ਝੀਂਗਾ ਪਾਲਨ ਹੋ ਚੁੱਕਾ ਹੈ |.

2022 ਵਿਚ 1500 ਏਕੜ ਤੋਂ ਵਧਾਉਣ ਦਾ ਟੀਚਾ ਮਿਥਿਆ ਗਿਆ ਹੈ। ਨਿਰਦੇਸ਼ਕ ਖੋਜ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਜਾਣਕਾਰੀ ਦਿੱਤੀ ਕਿ ਰਾਸ਼ਟਰੀ ਕਿ੍ਸ਼ੀ ਵਿਕਾਸ ਯੋਜਨਾ ਅਧੀਨ ਤਿੰਨ ਝੀਂਗਾ ਪਾਲਨ ਇਕਾਈਆਂ ਸ਼ੁਰੂ ਕੀਤੀਆਂ ਗਈਆਂ ਸਨ ਤਾਂ ਜੋ ਪ੍ਰਦਰਸ਼ਨੀ ਵਜੋਂ ਉਨ੍ਹਾਂ ਦੇ ਪ੍ਰਬੰਧਨ ਨੂੰ ਨਮੂਨੇ ਦੇ ਤੌਰ ‘ਤੇ ਸਥਾਪਿਤ ਕੀਤਾ ਜਾ ਸਕੇ। ਬਿਹਤਰ ਜੈਵਿਕ ਸੁਰੱਖਿਆ ਨਾਲ ਇਹ ਪ੍ਰਯੋਗ ਬਹੁਤ ਸਫਲ ਰਹੇ।

Facebook Comments

Trending

Copyright © 2020 Ludhiana Live Media - All Rights Reserved.