Connect with us

ਪੰਜਾਬੀ

ਆਨਲਾਈਨ ਮਾਧਿਅਮ ਰਾਹੀਂ ਵੈਟਰਨਰੀ ਯੂਨੀਵਰਸਿਟੀ ਨੇ ਕਰਵਾਈ ਕੌਮੀ ਪੱਧਰ ਦੀ ਸਿਖਲਾਈ

Published

on

Veterinary University conducts national level training through online medium
ਲੁਧਿਆਣਾ : ਪਸਾਰ ਸਿੱਖਿਆ ਨਿਰਦੇਸ਼ਾਲੇ ਤੇ ਖੇਤੀਬਾੜੀ ਪਸਾਰ ਪ੍ਰਬੰਧਨ ਸੰਬੰਧੀ ਰਾਸ਼ਟਰੀ ਸੰਸਥਾ ਹੈਦਰਾਬਾਦ ਨੇ ਸਾਂਝੇ ਸਹਿਯੋਗ ਨਾਲ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਇਕ ਆਨਲਾਈਨ ਸਿਖਲਾਈ ਪ੍ਰੋਗਰਾਮ ਕਰਵਾਇਆ | ਸਿਖਲਾਈ ਦਾ ਵਿਸ਼ਾ ਵਿਗਿਆਨਕ ਢੰਗ ਨਾਲ ਪਸ਼ੂ ਪਾਲਣ ਸੰਬੰਧੀ ਨੌਜਵਾਨਾਂ ਨੂੰ ਮੁਹਾਰਤ ਦੇਣਾ ਸੀ।
ਇਹ ਸਿਖਲਾਈ ਖੇਤੀਬਾੜੀ ਤੇ ਵੈਟਰਨਰੀ ਯੂਨੀਵਰਸਿਟੀਆਂ, ਰਾਜਾਂ ਦੇ ਪਸ਼ੂ ਪਾਲਣ ਵਿਭਾਗ, ਵਿਗਿਆਨੀਆਂ ਤੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੀਆਂ ਸੰਸਥਾਵਾਂ ਵਿਖੇ ਕਾਰਜਸ਼ੀਲ ਅਧਿਕਾਰੀਆਂ ਨੂੰ ਕਰਵਾਈ ਗਈ | ਨਿਰਦੇਸ਼ਕ ਪਸਾਰ ਸਿੱਖਿਆ ਡਾ. ਪ੍ਰਕਾਸ਼ ਸਿੰਘ ਬਰਾੜ ਨੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਪਸ਼ੂ ਪਾਲਣ ਕਿੱਤਿਆਂ ਨੂੰ ਵਿਗਿਆਨਕ ਤਰੀਕਿਆਂ ਨਾਲ ਕਰਨ ਦੀ ਮਹੱਤਤਾ ਸੰਬੰਧੀ ਚਾਨਣਾ ਪਾਇਆ |
ਉਨ੍ਹਾਂ ਕਿਹਾ ਕਿ ਪੇਂਡੂ ਨੌਜਵਾਨਾਂ ਲਈ ਪਸ਼ੂ ਪਾਲਣ ਕਿੱਤਿਆਂ ਦੇ ਉਦਮ ਸਥਾਪਿਤ ਕਰਨਾ ਬਹੁਤ ਵਧੀਆ ਸਵੈ-ਰੁਜ਼ਗਾਰ ਦਾ ਵਸੀਲਾ ਹੈ | ਵੈਟਰਨਰੀ ਯੂਨੀਵਰਸਿਟੀ ਪੰਜਾਬ ‘ਚ ਪਸ਼ੂ ਪਾਲਣ ਕਿੱਤਿਆ ਨੂੰ ਹੁਲਾਰਾ ਦੇਣ ਲਈ ਲਗਾਤਾਰ ਆਪਣੀਆਂ ਭਾਈਵਾਲ ਧਿਰਾਂ ਨਾਲ ਜੁੜੀ ਰਹਿੰਦੀ ਹੈ | ਇਸ ਮੌਕੇ ਡਾ. ਬਰਾੜ ਤੇ ਡਾ. ਸ਼ਾਹਾ ਜੀ ਫਾਂਡ, ਸਹਾਇਕ ਨਿਰਦੇਸ਼ਕ ਤੇ ਸੰਸਥਾ ਦੇ ਪਸਾਰ ਕੇਂਦਰ ਦੇ ਇੰਚਾਰਜ ਨੇ ਵੱਖੋ-ਵੱਖਰੇ ਲੈਕਚਰਾਂ ਦਾ ਸੰਗ੍ਰਹਿ ਵੀ ਜਾਰੀ ਕੀਤਾ |
ਡਾ. ਜਸਵਿੰਦਰ ਸਿੰਘ ਤੇ ਡਾ. ਅਰੁਣਬੀਰ ਸਿੰਘ ਸਿਖਲਾਈ ਸੰਯੋਜਕ ਨੇ ਜਾਣਕਾਰੀ ਦਿੱਤੀ ਕਿ ਪ੍ਰੋਗਰਾਮ ‘ਚ 62 ਵਿਦਿਆਰਥੀਆਂ, ਖੋਜਾਰਥੀਆਂ ਤੇ ਪੇਸ਼ਾਵਰਾਂ ਨੇ ਪੂਰੇ ਮੁਲਕ ‘ਚੋਂ ਨਾ ਦਰਜ ਕਰਵਾਏ ਸਨ | ਯੂਨੀਵਰਸਿਟੀ ਦੇ ਵਿਭਿੰਨ ਵਿਭਾਗਾਂ ਦੇ ਮਾਹਿਰਾਂ ਨੇ ਡੇਅਰੀ, ਬੱਕਰੀ, ਸੂਰ ਪਾਲਣ ਸੰਬੰਧੀ ਅਤੇ ਪਸ਼ੂ ਆਹਾਰ ਤੇ ਗੁਣਵੱਤਾ ਭਰਪੂਰ ਉਤਪਾਦ ਤਿਆਰ ਕਰਨ ਬਾਰੇ ਲੈਕਚਰ ਦਿੱਤੇ |

Facebook Comments

Trending