Connect with us

ਅਪਰਾਧ

ਲੁਧਿਆਣਾ ‘ਚ ਵੱਖ-ਵੱਖ ਥਾਵਾਂ ਤੋਂ ਵਾਹਨ ਚੋਰੀ

Published

on

Vehicle theft from various places in Ludhiana

ਲੁਧਿਆਣਾ : ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੋਂ ਚੋਰਾਂ ਵਲੋਂ ਵਾਹਨ ਚੋਰੀ ਕੀਤੇ ਜਾਣ ਦੇ ਮਾਮਲੇ ਸਾਹਮਣੇ ਆਏ ਹਨ। ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਪਿੰਡ ਬਾਰਨਹਾਰਾ ਤੋਂ ਚੋਰਾਂ ਵਲੋਂ ਲਖਵਿੰਦਰ ਸਿੰਘ ਨਾਮੀ ਵਿਅਕਤੀ ਦਾ ਮੋਟਰਸਾਈਕਲ ਚੋਰੀ ਕਰ ਲਿਆ ਗਿਆ। ਦੂਜੇ ਅਜਿਹੇ ਮਾਮਲੇ ‘ਚ ਸਥਾਨਕ ਫਿਰੋਜ਼ਪੁਰ ਰੋਡ ਤੋਂ ਚੋਰਾਂ ਵਲੋਂ ਪੰਜਾਬੀ ਬਾਗ ਵਾਸੀ ਵਿਵੇਕ ਨਾਮੀ ਨੌਜਵਾਨ ਦਾ ਵੀ ਮੋਟਰਸਾਈਕਲ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਤੀਜੇ ਅਜਿਹੇ ਮਾਮਲੇ ‘ਚ ਸਥਾਨਕ ਕਿਪਸ ਮਾਰਕੀਟ ਤੋਂ ਚੋਰਾਂ ਵਲੋਂ ਸੰਜੇ ਵਾਸੀ ਰੇਲਵੇ ਕਾਲੋਨੀ ਦਾ ਮੋਟਰਸਾਈਕਲ ਵੀ ਚੋਰੀ ਕਰ ਲਿਆ ਗਿਆ ਹੈ। ਪੁਲਿਸ ਨੇ ਸਾਰੇ ਮਾਮਲਿਆਂ ਦੀ ਜਾਂਚ ਕਰ ਰਹੀ ਹੈ, ਪਰ ਹਾਲ ਦੀ ਘੜੀ ਚੋਰੀ ਕੀਤੇ ਵਾਹਨਾਂ ਬਾਰੇ ਪਤਾ ਨਹੀਂ ਲੱਗਾ ਸੀ।

Facebook Comments

Trending