ਪੰਜਾਬੀ

ਸ੍ਰੀ ਆਤਮਾ ਨੰਦ ਜੈਨ ਵਿੱਦਿਅਕ ਸੰਸਥਾਵਾਂ ਦੇ ਸਥਾਪਨਾ ਦਿਵਸ ‘ਤੇ ਕਰਵਾਇਆ ਵੱਲਭ ਦਰਬਾਰ

Published

on

ਲੁਧਿਆਣਾ : ਸ੍ਰੀ ਆਤਮਾ ਨੰਦ ਜੈਨ ਸਕੂਲ ਕਮੇਟੀ ਵੱਲੋਂ ਪੂਰੇ ਭਾਰਤ ਵਿੱਚ ਕਈ ਸਿੱਖਿਅਕ ਸੰਸਥਾਵਾਂ ਦੀ ਸਥਾਪਨਾ ਕਰਨ ਵਾਲੇ ਪੰਜਾਬ ਕੇਸਰੀ ਜੈਨ ਆਚਾਰੀਆ ਸ੍ਰੀ ਮਦ ਵਿਜੈ ਵੱਲਭ ਸੁਰੀਸ਼ਵਰ.ਦਾ 153ਵਾਂ ਜਨਮ ਦਿਹਾੜਾ ਐੱਸ. ਏ. ਅੈੱਨ .ਜੈਨ ਸਕੂਲ ,ਦਰੇਸੀ ਰੋਡ ,ਲੁਧਿਆਣਾ ਵਿਖੇ ਪੂਰੇ ਧੂਮ-ਧਾਮ ਨਾਲ ਮਨਾਇਆ ਗਿਆ । ਇਹ ਸਮਾਰੋਹ ਸਾਧਵੀ ਸ੍ਰੀ ਕਲਪੱਗਿਆ ਸ੍ਰੀ ਜੀ ਮਹਾਰਾਜ ਸਾਹਿਬ ਆਦਿ ਠਾਣਾ -6 ਦੀ ਪਵਿੱਤਰ ਹਾਜ਼ਰੀ ਅਤੇ ਦੇਖ-ਰੇਖ ਹੇਠ ਮਨਾਇਆ ਗਿਆ ।

ਇਸ ਮੌਕੇ ਡਾ. ਇੰਦਰਬੀਰ ਸਿੰਘ ਨਿੱਝਰ ਸਥਾਨਕ ਸਰਕਾਰਾਂ ਬਾਰੇ ਮੰਤਰੀ, ਪੰਜਾਬ ਸਰਕਾਰ ਮੁੱਖ ਮਹਿਮਾਨ ਦੇ ਤੌਰ ‘ਤੇ ਪੁੱਜੇ । ਸਮਾਰੋਹ ਦੀ ਪ੍ਰਧਾਨਗੀ ਸ੍ਰੀ ਮਨਮੋਹਨ ਸਿੰਘ ਜੈਨ ਬਾਬੂ ਚੇਨੱਈ ਨੇ ਕੀਤੀ। ਇਸ ਮੌਕੇ ਸ੍ਰੀ ਅਸ਼ੋਕ ਪਰਾਸ਼ਰ ਪੱਪੀ ( ਵਿਧਾਇਕ),ਮਦਨ ਲਾਲ ਬੱਗਾ (ਵਿਧਾਇਕ), ਸ੍ਰੀ ਅਮਰੀਕ ਸਿੰਘ( ਕੌਂਸਲਰ ) ਡਾ .ਸਮੀਰ ਡੋਗਰਾ, ਕੁਲਪ੍ਰੀਤ ਸਿੰਘ ਜੁਆਇੰਟ ਕਮਿਸ਼ਨਰ( ਨਗਰ ਨਿਗਮ ਲੁਧਿਆਣਾ ), ਸ੍ਰੀ ਸੁਰਿੰਦਰ ਡਾਵਰ (ਸਾਬਕਾ ਵਿਧਾਇਕ ) ਵਿਸ਼ੇਸ਼ ਮਹਿਮਾਨ ਦੇ ਤੌਰ ‘ ਤੇ ਪੁੱਜੇ।


.
ਇਹ ਸਮਾਰੋਹ ਸ੍ਰੀ ਆਤਮਾ ਨੰਦ ਜੈਨ ਸਕੂਲ ਕਮੇਟੀ ਦੇ ਅਧੀਨ ਚੱਲਦੀਆਂ ਤਿੰਨੋਂ ਵਿੱਦਿਅਕ ਸੰਸਥਾਵਾਂ ਦੇ ਸੰਸਥਾਪਕ ਦਿਵਸ ਅਤੇ ਵੱਲਭ ਦਰਬਾਰ ਦੇ ਤੌਰ ‘ਤੇ ਮਨਾਇਆ ਜਾਂਦਾ ਹੈ । ਸਮਾਰੋਹ ਦੀ ਸ਼ੁਰੂਆਤ ਵਿੱਚ ਸ੍ਰੀ ਆਤਮਾ ਨੰਦ ਜੈਨ ਸਕੂਲ ਕਮੇਟੀ ਦੇ ਮੈਂਬਰਾਂ ਵੱਲੋਂ ਸ਼ਮ੍ਹਾ ਰੌਸ਼ਨ ਕੀਤੀ ਗਈ ਅਤੇ ਐੱਸ. ਏ .ਐੱਨ.ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਨਵਕਾਰ ਮੰਤਰ ਦਾ ਉਚਾਰਨ ਕੀਤਾ ਗਿਆ। ਇਸ ਮਗਰੋਂ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੇ ਪਹੁੰਚੇ ਹੋਏ ਪਤਵੰਤੇ ਸੱਜਣਾਂ ਵੱਲੋਂ ਸ਼ਮ੍ਹਾ ਰੌਸ਼ਨ ਕੀਤੀ ਗਈ ।

ਇਸ ਮਗਰੋਂ ਐੱਸ .ਏ .ਐੱਨ . ਜੈਨ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਰਸਵਤੀ ਵੰਦਨਾ ਕੀਤੀ ਗਈ । ਤਿੰਨੋਂ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ ਗਈਆਂ । ਜਿਹਨਾਂ ਵਿੱਚ ਭੰਗੜਾ, ਗਿੱਧਾ ,ਗਰੁੱਪ – ਨਾਚ ,ਭੰਡ, ਨਾਟਕ , ਲੋਕ – ਨਾਚ ਆਦਿ ਸ਼ਾਮਲ ਹਨ । ਮੁੱਖ ਮਹਿਮਾਨ ਵੱਲੋਂ ਤਿੰਨੋਂ ਵਿੱਦਿਅਕ ਸੰਸਥਾਵਾਂ ਦੀ ਸਾਂਝੀ ਮੈਗਜ਼ੀਨ “ਵੱਲਭ ਜੋਤੀ” ਦੀ ਘੁੰਡ ਚੁਕਾਈ ਕੀਤੀ ਗਈ ।ਤਿੰਨੋਂ ਵਿੱਦਿਅਕ ਸੰਸਥਾਵਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ।

ਇਸ ਮੌਕੇ ਸ੍ਰੀ ਆਤਮਾ ਨੰਦ ਜੈਨ ਸਕੂਲ ਕਮੇਟੀ ਦੇ ਪ੍ਰਧਾਨ ਸ੍ਰੀ ਕੋਮਲ ਕੁਮਾਰ ਜੈਨ (ਡਿਊਕ ),ਸ੍ਰੀ ਰਮੇਸ਼ ਕੁਮਾਰ ਜੈਨ ( ਸੀਨੀਅਰ ਉਪ ਪ੍ਰਧਾਨ ) ,ਸ੍ਰੀ ਅਰੁਣ ਜੈਨ( ਉਪ ਪ੍ਰਧਾਨ ), ਸ੍ਰੀ ਭੂਸ਼ਣ ਕੁਮਾਰ ਜੈਨ (ਪ੍ਰਬੰਧਕੀ ਸਕੱਤਰ ),ਸ੍ਰੀ ਮੋਹਨ ਲਾਲ ਜੈਨ (ਜਨਰਲ ਸੈਕਟਰੀ ), ਸ੍ਰੀ ਸੰਜੇ ਕੁਮਾਰ ਜੈਨ( ਵਿੱਤੀ ਸਕੱਤਰ ),ਸ੍ਰੀ ਅਤੁਲ ਜੈਨ( ਮੈਨੇਜਰ ), ਸ੍ਰੀ ਜਤਿੰਦਰ ਜੈਨ( ਸੰਯੁਕਤ ਸਕੱਤਰ), ਸ੍ਰੀ ਵਿਨੋਦ ਜੈਨ (ਖ਼ਜ਼ਾਨਚੀ ) ਆਦਿ ਹਾਜ਼ਰ ਰਹੇ ।

 

Facebook Comments

Trending

Copyright © 2020 Ludhiana Live Media - All Rights Reserved.