Connect with us

ਕਰੋਨਾਵਾਇਰਸ

ਲੋਕ ਸੇਵਾ ਸੁਸਾਇਟੀ ਨੇ ਲਗਾਇਆ ਟੀਕਾਕਰਨ ਕੈਂਪ

Published

on

Vaccination camp organized by Public Service Society

ਜਗਰਾਓਂ :    ਲੋਕ ਸੇਵਾ ਸੁਸਾਇਟੀ ਵੱਲੋਂ ਸਵ. ਭੂਸ਼ਨ ਜੈਨ ਦੀ ਯਾਦ ‘ਚ ਲਗਾਏ 9ਵੇਂ ਕੋਰੋਨਾ ਵੈਕਸੀਨ ਕੈਂਪ ‘ਚ 400 ਵਿਅਕਤੀਆਂ ਨੂੰ ਟੀਕੇ ਲਗਾਏ ਗਏ। ਸਥਾਨਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਿਵਲ ਹਸਪਤਾਲ ਜਗਰਾਓਂ ਦੇ ਸਹਿਯੋਗ ਨਾਲ ਲਗਾਏ ਕੈਂਪ ਉਦਘਾਟਨ ਰਾਜਿੰਦਰ ਜੈਨ ਨੇ ਕੀਤਾ।

ਇਸ ਮੌਕੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਨੀਰਜ ਮਿੱਤਲ, ਕੁਲਭੂਸ਼ਨ ਗੁਪਤਾ, ਕੰਵਲ ਕੱਕੜ ਨੇ ਦੱਸਿਆ ਕੈਂਪ ‘ਚ ਸਿਵਲ ਹਸਪਤਾਲ ਦੀ ਸਟਾਫ਼ ਨਰਸ ਬਲਜੋਤ ਕੌਰ, ਜਸਪ੍ਰੀਤ ਸਿੰਘ ਤੇ ਸ਼ਮਸ਼ੇਰ ਸਿੰਘ ਨੇ ਸੇਵਾਵਾਂ ਨਿਭਾਉਂਦੇ ਹੋਏ 400 ਵਿਅਕਤੀਆਂ ਨੂੰ ਕੋਰੋਨਾ ਵੈਕਸੀਨ ਲਗਾਈ।

ਇਸ ਮੌਕੇ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਪਿੰ੍ਸੀਪਲ ਚਰਨਜੀਤ ਸਿੰਘ ਭੰਡਾਰੀ, ਪ੍ਰਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ, ਮਨੋਹਰ ਸਿੰਘ ਟੱਕਰ, ਮੁਕੇਸ਼ ਗੁਪਤਾ, ਆਰ ਕੇ ਗੋਇਲ, ਰਜਿੰਦਰ ਜੈਨ ਕਾਕਾ, ਸੰਦੀਪ ਮਿੱਤਲ, ਪ੍ਰਵੀਨ ਮਿੱਤਲ ਆਦਿ ਹਾਜ਼ਰ ਸਨ।

Facebook Comments

Advertisement

Trending