ਪੰਜਾਬੀ

ਪੀ.ਏ.ਯੂ.ਦੀ ਵਿਦਿਆਰਥਣ ਕੁਮਾਰੀ ਹੀਮਾ ਡੇਵਿਟ ਨੂੰ ਪੀ ਐੱਚ ਡੀ ਖੋਜ ਲਈ ਅਮਰੀਕਾ ਦੀਮਿਲੀ ਫੈਲੋਸ਼ਿਪ

Published

on

ਲੁਧਿਆਣਾ : ਪੀ.ਏ.ਯੂ. ਵਿੱਚ ਪੰਜ ਸਾਲਾ ਇੰਟੈਗ੍ਰੇਟਿਡ ਐੱਮ ਐੱਸ ਸੀ ਕਮਿਸਟਰੀ (ਆਨਰਜ਼) ਦੀ ਵਿਦਿਆਰਥਣ ਕੁਮਾਰੀ ਹੀਮਾ ਡੇਵਿਟ ਨੂੰ ਪੀ ਐੱਚ ਡੀ ਖੋਜ ਲਈ ਅਮਰੀਕਾ ਦੀ ਟੈਨੇਸੀ ਨੌਕਸਵਿਲੇ ਯੂਨੀਵਰਸਿਟੀ ਤੋਂ ਫੈਲੋਸ਼ਿਪ ਹਾਸਲ ਹੋਈ ਹੈ । ਇਹ ਫੈਲੋਸ਼ਿਪ 29,000 ਡਾਲਰ ਸਲਾਨਾ ਦੀ ਮਾਇਕ ਇਮਦਾਦ ਦੇ ਰੂਪ ਵਿੱਚ ਹੋਵੇਗੀ ।

ਜ਼ਿਕਰਯੋਗ ਹੈ ਕਿ ਕੁਮਾਰ ਹੀਮਾ ਡੇਵਿਟ ਨੇ ਮਾਸਟਰਜ਼ ਦੀ ਡਿਗਰੀ ਡਾ. ਸੋਨਿਕਾ ਕੌਸ਼ਲ ਦੀ ਨਿਗਰਾਨੀ ਹੇਠ ਹਾਸਲ ਕੀਤੀ ਹੈ । ਪੀ.ਏ.ਯੂ. ਦੇ ਰਜਿਸਟਰਾਰ ਡਾ. ਸ਼ੰਮੀ ਕਪੂਰ ਅਤੇ ਕਮਿਸਟਰੀ ਵਿਭਾਗ ਦੇ ਮੁਖੀ ਡਾ. ਮਨਜੀਤ ਕੌਰ ਸਾਂਘਾ ਨੇ ਵਿਦਿਆਰਥਣ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਉਸਦੇ ਬਿਹਤਰ ਭਵਿੱਖ ਦੀ ਕਾਮਨਾ ਕੀਤੀ ।

Facebook Comments

Trending

Copyright © 2020 Ludhiana Live Media - All Rights Reserved.