Connect with us

ਵਿਸ਼ਵ ਖ਼ਬਰਾਂ

ਕੋਰੋਨਾ ਵਾਇਰਸ: ਇਕ ਹੋਰ ਅਮਰੀਕੀ ਸੰਸਦ ਮੈਂਬਰ ਦੀ ਰਿਪੋਰਟ ਆਈ ਪੋਜ਼ੀਟਿਵ

Published

on

ਅਮਰੀਕਾ ਚ ਕੋਰੋਨਾ ਵਾਇਰਸ ਦੇ ਮਾਮਲੇ ਦਿਨੋਂ-ਦਿਨ ਵੱਧ ਰਹੇ ਹਨ ਅਤੇ ਇਹ ਮਾਮਲੇ ਕਰੀਬ 1 ਲੱਖ ਦੇ ਨੇੜੇ ਪਹੁੰਚ ਗਏ ਹਨ। ਦਸ ਦਈਏ ਕਿ ਹੁਣ ਅਮਰੀਕੀ ਸੰਸਦ ਮਾਈਕ ਕੈਲੀ ਦੀ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਏ ਹਨ ਅਤੇ ਉਨ੍ਹਾਂ ਦੀ ਰਿਪੋਰਟ ਪੋਜ਼ੀਟਿਵ ਆਈ ਹੈਂ। ਇਸ ਨਾਲ ਉਹ ਅਮਰੀਕੀ ਸੰਸਦ ਦੇ 5ਵੇਂ ਮੈਂਬਰ ਹਨ ਜਿਹੜੇ ਸੰਕਰਮਿਤ ਹੋਏ ਹਨ। ਇਸ ਗੱਲ ਦੀ ਜਾਣਕਾਰੀ ਸ਼੍ਰੀ ਕੈਲੀ ਦੇ ਦਫਤਰ ਨੇ ਸ਼ੁੱਕਰਵਾਰ ਨੂੰ ਦਿਤੀ ਹੈ।ਕੈਲੀ ਨੇ ਦੱਸਿਆ ਕਿ ਹਫਤੇ ਦੇ ਸ਼ੁਰੂ ਚ ਹੀ ਹਲਕੇ ਫਲੂ ਦੇ ਲੱਛਣ ਸਾਹਮਣੇ ਆਏ ਤਾਂ ਮੈਂ ਮੁਢਲੀ ਜਾਂਚ ਕਰਨ ਵਾਲੇ ਡਾਕਟਰ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਡਾਕਟਰ ਨੇ ਮੇਨੂ ਕੋਰੋਨਾ ਵਾਇਰਸ ਦੇ ਟੈਸਟ ਕਾਰਵਾਉਣ ਦੀ ਸਲਾਹ ਦਿਤੀ। ਇਸ ਤੋਂ ਬਾਅਦ ਮੈਂ ਸਾਰੇ ਟੈਸਟ ਕਰਵਾਏ ਤਾਂ ਪਤਾ ਲੱਗਿਆ ਕਿ ਰਿਪੋਰਟ ਪੋਜ਼ੀਟਿਵ ਆਈ ਹੈ। ਡਾਕਟਰ ਨੇ ਦੱਸਿਆ ਕਿ ਸੰਕਰਮਣ ਹਲਕਾ ਹੈ ਅਤੇ ਪੂਰੀ ਤਰ੍ਹਾਂ ਥੀਂ ਹੋਣ ਲਈ ਘਰ ਹੀ ਅਰਾਮ ਅਤੇ ਕੰਮ ਕਰਨ।

Facebook Comments

Trending