ਪੰਜਾਬੀ

ਉਰਵਸ਼ੀ ਰੌਤੇਲਾ ਦੀ ਗਲੈਮਰਸ ਲੁੱਕ ਆਈ ਸਾਹਮਣੇ, ਬੋਲਡ ਅੰਦਾਜ਼ ’ਚ ਦਿੱਤੇ ਪੋਜ਼

Published

on

ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਆਪਣੀ ਖੂਬਸੂਰਤੀ ਨਾਲ ਜਾਣੀ ਜਾਂਦੀ ਹੈ। ਅਦਾਕਾਰਾ ਜੋ ਵੀ ਲੁੱਕ ਕੈਰੀ ਕਰਦੀ

ਹੈ ਉਸ ’ਚ ਹਮੇਸ਼ਾ ਪਰਫ਼ੈਕਟ ਨਜ਼ਰ ਆਉਂਦੀ ਹੈ। ਅਦਾਕਾਰਾ ਉਰਵਸ਼ੀ ਸੋਸ਼ਲ ਮੀਡੀਆ ’ਤੇ ਹਮੇਸ਼ਾ ਐਕਟਿਵ ਰਹਿੰਦੀ ਹੈ। ਅਦਾਕਾਰਾ ਆਪਣੀਆਂ ਤਸਵੀਰਾਂ ਅਤੇ ਵੀਡੀਓ ਇੰਸਟਾਗ੍ਰਾਮ ’ਤੇ ਸਾਂਝੀਆਂ ਕਰਦੀ ਰਹਿੰਦੀ ਹੈ।

ਹਾਲ ਹੀ ’ਚ ਅਦਾਕਾਰਾ ਨੇ ਆਪਣੀ ਕੁਝ ਤਸਵੀਰਾਂ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨਾਲ ਅਦਾਕਾਰਾ ਉਰਵਸ਼ੀ ਨੇ ਲਿਖਿਆ ਕੈਪਸ਼ਨ ਵੀ ਲਿਖੀ ਹੈ। ਜੋ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਅਦਾਕਾਰਾ ਨੇ ਲਿਖਿਆ ਹੈ ਕਿ ‘ਮੈਂ ਖਵਾਬੋਂ ਕੀ ਸ਼ਹਿਜ਼ਾਦੀ, ਮੈਂ ਹੂੰ ਹਰ ਦਿਲ ਪੇ ਛਾਈ’

ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਦਾ ਨਾਂ ਇੰਡਸਟਰੀ ਦੀਆਂ ਮਸ਼ਹੂਰ ਅਦਾਕਾਰਾਂ ’ਚੋਂ ਇਕ ਹੈ। ਉਰਵਸ਼ੀ ਨੇ ਆਪਣੀ ਪ੍ਰਤਿਭਾ ਅਤੇ ਖੂਬਸੂਰਤੀ ਕਾਰਨ ਇੰਡਸਟਰੀ ’ਚ ਇਹ ਮੁਕਾਮ ਹਾਸਲ ਕੀਤਾ ਹੈ।

ਉਰਵਸ਼ੀ ਰੌਤੇਲਾ ਤਸਵੀਰਾਂ ’ਚ ਬੇਹੱਦ ਗਲੈਮਰਸ ਲੱਗ ਰਹੀ ਹੈ। ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਜਾਮਨੀ ਰੰਗ ਦੇ ਥਾਈ ਹਾਈ ਸਲਿਟ ਗਾਊਨ ’ਚ ਪੋਜ਼ ਦਿੰਦੀ ਨਜ਼ਰ ਆ ਹੈ। ਇਸ ਦੇ ਨਾਲ ਅਦਾਕਾਰਾ ਨੇ ਮਿਨੀਮਲ ਮੇਕਅੱਪ ਕੀਤਾ ਹੋਇਆ ਹੈ ਅਤੇ ਵਾਲਾਂ ਦਾ ਖੂਬਸੂਰਤ ਹੇਅਰਸਟਾਈਲ ਬਣਾਇਆ ਹੋਇਆ ਹੈ।

ਉਰਵਸ਼ੀ ਰੌਤੇਲਾ ਆਪਣੇ ਬੋਲਡ ਅੰਦਾਜ਼ ਕਾਰਨ ਕਾਫ਼ੀ ਕੈਮਰੇ ਸਾਹਮਣੇ ਵੱਖ-ਵੱਖ ਸਟਾਈਲ ’ਚ ਪੋਜ਼ ਦੇ ਰਹੀ ਹੈ। ਅਦਾਕਾਰਾ ਭਾਵੇਂ ਹੀ ਫ਼ਿਲਮਾਂ ’ਚ ਘੱਟ ਨਜ਼ਰ ਆਵੇ ਪਰ ਉਹ ਮਾਡਲਿੰਗ ਦੀ ਦੁਨੀਆ ’ਚ ਕਾਫ਼ੀ ਐਕਟਿਵ ਰਹਿੰਦੀ ਹੈ। ਇਨ੍ਹਾਂ ਤਸਵੀਰਾਂ ’ਚ ਉਰਵਸ਼ੀ ਪ੍ਰਸ਼ੰਸਕਾਂ ਦਾ ਧਿਆਨ ਖਿੱਚਦੀ ਨਜ਼ਰ ਆ ਰਹੀ ਹੈ। ਪ੍ਰਸ਼ੰਸਕ ਅਦਾਕਾਰਾ ਦੀ ਇਸ ਲੁੱਕ ਨੂੰ ਬੇਹੱਦ ਪਸੰਦ ਕਰ ਰਹੇ ਹਨ ਅਤੇ ਤਸਵੀਰਾਂ ’ਤੇ ਆਪਣੀ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ।

Facebook Comments

Trending

Copyright © 2020 Ludhiana Live Media - All Rights Reserved.