ਪੰਜਾਬੀ

ਭਾਜਪਾ ਦੀ ਲੁਧਿਆਣਾ ਰੈਲੀ ‘ਚ ਕੇਂਦਰੀ ਮੰਤਰੀ ਸ਼ੇਖਾਵਤ ਤੇ ਸੋਮਪ੍ਰਕਾਸ਼ ਪਹੁੰਚੇ

Published

on

ਲੁਧਿਆਣਾ :   ਸਨਅਤੀ ਸ਼ਹਿਰ ਵਿੱਚ ਭਾਜਪਾ ਦੀ ਰੈਲੀ ਅੱਜ ਮੰਗਲਵਾਰ ਨੂੰ ਹੋਈ। ਇਸ ਰੈਲੀ ‘ਚ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ, ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਪਹੁੰਚੇ। ਇਸ ਦੌਰਾਨ ਸਾਬਕਾ ਆਈਏਐਸ ਐਸਆਰ ਲੱਧੜ ਨੇ ਆਪਣੀ ਪਾਰਟੀ ਸ਼ੇਰੇ ਕਿਰਤੀ ਕਿਸਾਨ ਪਾਰਟੀ ਦਾ ਭਾਜਪਾ ਵਿੱਚ ਰਲੇਵਾਂ ਕਰ ਦਿੱਤਾ। ਬੈਠਕ ‘ਚ ਭਾਜਪਾ ਨੇ ਸਿਆਸੀ ਪ੍ਰਸਤਾਵ ਪੇਸ਼ ਕੀਤਾ ਹੈ। ਕਿਸਾਨ ਅੰਦੋਲਨ ਖਤਮ ਹੋਣ ਦੇ ਨਾਲ ਹੀ ਹੁਣ ਭਾਜਪਾ ਨੇ ਵਿਧਾਨ ਸਭਾ ਚੋਣਾਂ ਲਈ ਕਮਰ ਕੱਸਣੀ ਸ਼ੁਰੂ ਕਰ ਦਿੱਤੀ ਹੈ।

ਖੇਤੀ ਸੁਧਾਰ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਬਾਅਦ ਪਾਰਟੀ ਐਕਸ਼ਨ ਮੋਡ ਵਿੱਚ ਆ ਗਈ ਹੈ। ਇਸ ਵਿੱਚ ਪਾਰਟੀ ਦੇ ਦਿੱਗਜ ਆਗੂ ਸ਼ਾਮਲ ਹੋਣਗੇ ਅਤੇ ਮੰਡਲ ਤੋਂ ਸੂਬਾ ਕਾਰਜਕਾਰਨੀ ਦੇ ਅਹੁਦੇਦਾਰਾਂ ਤੱਕ ਨਵੀਂ ਊਰਜਾ ਦਾ ਸੰਚਾਰ ਭਰਨਗੇ ਅਤੇ ਚੋਣਾਂ ਵਿੱਚ ਜਿੱਤ ਦਾ ਮੰਤਰ ਸੁਣਾਉਣਗੇ। ਆਗੂਆਂ ਨੇ ਸੂਬੇ ‘ਚੋਂ 10 ਹਜ਼ਾਰ ਦੇ ਕਰੀਬ ਅਧਿਕਾਰੀ ਤੇ ਵਰਕਰ ਪਹੁੰਚਣ ਦਾ ਅੰਦਾਜ਼ਾ ਲਗਾਇਆ ਹੈ।

ਵਿਧਾਨ ਸਭਾ ਚੋਣਾਂ ਲਈ ਭਾਜਪਾ ਲਈ ਇਹ ਮੀਟਿੰਗ ਬਹੁਤ ਅਹਿਮ ਹੈ। ਇਸੇ ਲਈ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਸੋਮਵਾਰ ਨੂੰ ਹੀ ਲੁਧਿਆਣਾ ਪਹੁੰਚ ਗਏ ਅਤੇ ਤਿਆਰੀਆਂ ਨੂੰ ਦੇਖਦੇ ਰਹੇ। ਭਾਜਪਾ ਨੇ ਇਹ ਮੀਟਿੰਗ ਫਿਰੋਜ਼ਪੁਰ ਰੋਡ ‘ਤੇ ਸਥਿਤ ਹਰਸ਼ਿਲਾ ਰਿਜ਼ੋਰਟ ‘ਚ ਕੀਤੀ ਹੈ। ਵੱਡੀ ਗਿਣਤੀ ਵਿੱਚ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਦੀ ਹਾਜ਼ਰੀ ਵਿੱਚ ਪਾਰਟੀ ਦੇ ਵੱਡੇ ਆਗੂ ਉਨ੍ਹਾਂ ਨੂੰ ਚੋਣਾਂ ਲਈ ਮਾਈਕ੍ਰੋ ਮੈਨੇਜਮੈਂਟ ਦੇ ਗੁਰ ਸਿਖਏ ।

Facebook Comments

Trending

Copyright © 2020 Ludhiana Live Media - All Rights Reserved.