ਪੰਜਾਬੀ

ਆਸ਼ਾ ਵਰਕਰਾਂ ਦੀਆਂ ਹੱਕੀ ਮੰਗਾਂ ਸਬੰਧੀ ਯੂਨੀਅਨ ਵੱਲੋਂ ਰੋਸ ਧਰਨਾ ਜਾਰੀ

Published

on

ਲੁਧਿਆਣਾ : ਆਸ਼ਾ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ ‘ਤੇ ਇੱਥੇ ਆਸ਼ਾ ਵਰਕਰਾਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸਿਵਲ ਹਸਪਤਾਲ ਡੇਹਲੋਂ ਵਿਖੇ ਰੋਸ ਧਰਨਾ ਦਿੱਤਾ। ਇਨਾਂ ਆਸ਼ਾ ਵਰਕਰਾਂ ਨੇ ਇਨਸੈਂਟਿਵ ਤੋਂ ਇਲਾਵਾ ਹਰਿਆਣਾ ਪੈਟਰਨ ਕਰਨ ਦੀ ਮੰਗ ਕੀਤੀ।

ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਰਾਜਵੀਰ ਕੌਰ ਨੇ ਆਖਿਆ ਕਿ ਆਸ਼ਾ ਵਰਕਰਾਂ ਤੋਂ ਲੋੜ ਤੋਂ ਵੱਧ ਕੰਮ ਲਿਆ ਜਾ ਰਿਹਾ ਹੈ। ਹੁਣ ਸਰਕਾਰ ਵੱਲੋਂ ਮੋਤੀਆ ਮੁਕਤ ਅਭਿਆਨ ਸ਼ੁਰੂ ਕੀਤਾ ਗਿਆ, ਉਸ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਸਿਰ ਪਾ ਦਿੱਤੀ ਗਈ ਹੈ। ਆਸ਼ਾ ਵਰਕਰਜ਼ ਯੂਨੀਅਨ ਬਲਾਕ ਪ੍ਰਧਾਨ ਜਗਦੀਪ ਕਮਲ ਨੇ ਕਿਹਾ ਕਿ ਆਸ਼ਾ ਵਰਕਰਜ਼ ਪਿਛਲੇ ਕਰੀਬ 12 ਦਿਨਾਂ ਤੋਂ ਕਲਮ ਛੋੜ ਹੜਤਾਲ ਤੇ ਆਪਣੀਆਂ ਮੰਗਾਂ ਲਈ ਬੈਠੀਆਂ ਹਨ, ਪਰ ਸਰਕਾਰ ਦੇ ਕੰਨ ‘ਤੇ ਜੂੰ ਨਹੀ ਸਰਕ ਰਹੀ।

ਉਨਾਂ ਕਿਹਾ ਕਿ ਜਦੋਂ ਤਕ ਸਰਕਾਰ ਆਸ਼ਾ ਵਰਕਰ ਦੀਆਂ ਹੱਕੀ ਮੰਗਾਂ ਸਬੰਧੀ ਕੌਈ ਫੈਸਲਾ ਨਹੀ ਲੈਂਦੀ ਉਨਾਂ ਤੱਕ ਆਸ਼ਾ ਵਰਕਰਜ਼ ਯੂਨੀਅਨ ਵੱਲੋਂ ਰੋਸ ਧਰਨਾ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਗੁਰਮੀਤ ਕੌਰ ਏਐਫ, ਬਲਜੀਤ ਕੌਰ, ਰਛਪਾਲ ਕੌਰ ਜੱਸੜ, ਸਰਬਜੀਤ ਕੌਰ, ਨੀਲਮ ਰਾਣੀ, ਮਨਪ੍ਰਰੀਤ ਕੌਰ ਡੇਹਲੋਂ, ਜਸਵੀਰ ਕੌਰ, ਪਵਨਪ੍ਰਰੀਤ ਕੌਰ, ਕਿਰਨਜੀਤ ਕੌਰ, ਇੰਦਰਜੀਤ ਕੌਰ, ਗੁਰਜੀਤ ਕੌਰ ਰੁੜਕਾ, ਸੁਖਵਿੰਦਰ ਕੌਰ ਲਹਿਰਾ, ਸਿੰਦਰਪਾਲ ਕੌਰ ਢੋਡੇ, ਪਰਮਜੀਤ ਕੌਰ ਖੱਟੜਾ, ਪਰਮਜੀਤ ਕੌੋਰ ਸੀਲੋਂ ਖੁਰਦ, ਦਰਸ਼ਨ ਕੌਰ, ਕਿਰਨਪਾਲ ਕੌਰ, ਇੰਦਰਜੀਤ ਕੌਰ ਆਦਿ ਹਾਜ਼ਰ ਸਨ।

Facebook Comments

Trending

Copyright © 2020 Ludhiana Live Media - All Rights Reserved.