ਪੰਜਾਬੀ

ਪਿੰਡ ਧੂਲਕੋਟ ਦੇ ਤਿੰਨਾਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੰਡੀਆਂ ਗਈਆਂ ਵਰਦੀਆਂ

Published

on

ਲੁਧਿਆਣਾ :   ਪਿੰਡ ਧੂਲ ਕੋਟ ਜ਼ਿਲ੍ਹਾ ਲੁਧਿਆਣਾ ਵਿਖੇ ਪਿੰਡ ਦੇ ਅਗਾਂਹਵਧੂ ਸੋਚ ਦੇ ਮਾਲਕ ਸਾਬਕਾ ਸਰਪੰਚ ਸਰਦਾਰ ਮਲਕੀਤ ਸਿੰਘ ਗਰੇਵਾਲ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਸ੍ਰੀਮਤੀ ਮਨਜੀਤ ਕੌਰ ਅਤੇ ਦਵਿੰਦਰ ਕੌਰ ਵੱਲੋਂ ਪਿੰਡ ਦੇ ਤਿੰਨਾਂ ਸਕੂਲਾਂ ਦੇ ਸਾਰੇ ਵਿਦਿਆਰਥੀਆਂ ਨੂੰ ਸਕੂਲ ਦੀਆਂ ਵਰਦੀਆਂ ਵੰਡੀਆਂ ਗਈਆਂ

ਇਸ ਸਮੇਂ ਸਰਪੰਚ ਗੁਰਮੇਲ ਸਿੰਘ ਬੱਗੂ, ਹਰਜੀਤ ਸਿੰਘ ਗਰੇਵਾਲ ਅਤੇ ਬਲਵਿੰਦਰ ਕੌਰ ਸੰਧੂ ਨੇ ਗਰੇਵਾਲ ਪਰਿਵਾਰ ਵੱਲੋਂ ਸਮਾਜਿਕ ਕੰਮਾਂ ਜਿਨ੍ਹਾਂ ਵਿੱਚ ਪਿੰਡ ਦੀ ਫਿਰਨੀ ਤੇ ਲਾਈਟਾਂ ਲਗਾਉਣ, ਲੋੜਵੰਦਾਂ ਨੂੰ ਕੰਬਲ ਦੇਣ, ਸਕੂਲ ਦੀ ਚਾਰ ਦੀਵਾਰੀ ਕਰਵਾਉਣ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਅਤੇ ਸਕੂਲ ਨੂੰ ਦਿੱਤੇ ਜਰਨੇਟਰ ਆਦਿ ਕੰਮਾਂ ਦੀ ਜਾਣਕਾਰੀ ਦਿੰਦਿਆਂ ਪਿੰਡ ਦੇ ਵਿਕਾਸ ਵਿਚ ਇਸ ਪਰਿਵਾਰ ਦੇ ਮਹੱਤਵਪੂਰਨ ਰੋਲ ਦੀ ਸ਼ਲਾਘਾ ਕੀਤੀ ਗਈ।

ਇਸ ਸਮੇਂ ਸ਼ਹੀਦ ਅਜਮੇਰ ਸਿੰਘ ਸਰਕਾਰੀ ਹਾਈ ਸਕੂਲ ਧੂਲਕੋਟ, ਸਰਕਾਰੀ ਪ੍ਰਾਇਮਰੀ ਸਕੂਲ ਧੂਲਕੋਟ ਅਤੇ ਗੁਰੂ ਨਾਨਕ ਪਬਲਿਕ ਸਕੂਲ ਧੂਲਕੋਟ ਦੇ ਮੁਖੀਆਂ ਨੇ ਗਰੇਵਾਲ ਪਰਿਵਾਰ ਦੇ ਯੋਗਦਾਨ ਦਾ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸਹਿਯੋਗ ਦੀ ਆਸ ਪ੍ਰਗਟ ਕੀਤੀ। ਇਸ ਸਮੇਂ ਹੋਰਨਾਂ ਤੋਂ ਇਲਾਵਾ ਮੈਡਮ ਸਰਬਜੀਤ ਕੌਰ, ਸੁਖਦੇਵ ਕੌਰ, ਬਬੀਤਾ ਜਿੰਦਲ ਸੁਖਵੰਤ ਸਿੰਘ, ਇੰਦਰਪਾਲਜੀਤ ਸਿੰਘ, ਰਜਨੀਬਾਲਾ, ਪਰਮਿੰਦਰ ਕੌਰ, ਰਮਨਦੀਪ ਕੌਰ, ਪਵਨਦੀਪ ਕੌਰ, ਸੁਖਜੀਤ ਸਿੰਘ, ਪਰਮਜੀਤ ਸਿੰਘ ਆਦਿ ਹਾਜ਼ਰ ਸਨ।

Facebook Comments

Trending

Copyright © 2020 Ludhiana Live Media - All Rights Reserved.