Connect with us

ਪੰਜਾਬ ਨਿਊਜ਼

31 ਮਾਰਚ ਤਕ ਰਜਿਸਟ੍ਰੇਸ਼ਨ ਨਹੀਂ ਕਰਵਾਇਆ ਤਾਂ ਰੇਹੜੀ ਵਾਲਿਆਂ ਨੂੰ ਨਹੀਂ ਮਿਲੇਗੀ ਵੈਂਡਰ ਜ਼ੋਨ ‘ਚ ਜਗ੍ਹਾ

Published

on

ਲੁਧਿਆਣਾ ਨਗਰ ਨਿਗਮ ਅਤੇ ਪੁਲਿਸ ਕਮਿਸ਼ਨਰ ਵਲੋਂ ਕੀਤੀ ਕਾਰਵਾਈ ਤੋਂ ਬਾਅਦ ਸੜਕਾਂ ਤੇ ਲੱਗ ਰਹੀ ਰੇਹੜੀ-ਫੜੀ ਹਟਾਈ ਗਈ ਹੈ। ਇਸ ਤੋਂ ਬਾਅਦ ਆਪਣਾ ਕੰਮ ਕਰਨ ਲਈ ਰੇਹੜੀ ਵਾਲਿਆਂ ਨੇ ਨਗਰ ਨਿਗਮ ਤੋਂ ਅਲੱਗ ਜਗ੍ਹਾ ਦੀ ਮੰਗ ਕੀਤੀ ਸੀ ਜਿਥੇ ਉਹ ਆਪਣਾ ਰੁਜਗਾਰ ਚਲਾ ਸਕਣ। ਰੇਹੜੀ ਵਾਲੇ ਕਰੀਬ ਇਕ ਮਹੀਨੇ ਤੋਂ ਜਗਰਾਓਂ ਪੁੱਲ ਤੇ ਧਰਨੇ ਤੇ ਬੈਠੇ ਅਤੇ ਫਿਰ ਨਗਰ ਨਿਗਮ ਦਫਤਰ ਬਾਹਰ ਵੀ ਪ੍ਰਦਰਸ਼ਨ ਕੀਤਾ।

ਇਸ ਤੋਂ ਬਾਅਦ ਨਗਰ ਨਿਗਮ ਨੇ ਰੇਹੜੀ ਵਾਲਿਆਂ ਨੂੰ ਕਿਹਾ ਕਿ 31 ਮਾਰਚ ਤਕ ਆਪਣਾ ਰਜਿਸਟ੍ਰੇਸ਼ਨ ਕਰਵਾ ਲੈਣ ਨਹੀਂ ਤਾ ਵੈਂਡਰ ਜ਼ੋਨ ਚ ਉਨ੍ਹਾਂ ਨੇ ਜਗ੍ਹਾ ਨਹੀਂ ਮਿਲੇਗੀ ਅਤੇ ਰਜਿਸਟ੍ਰੇਸ਼ਨ ਵਾਲਿਆਂ ਨੂੰ ਜਗ੍ਹਾ ਨਹੀਂ ਦਿਤੀ ਜਾਵੇਗੀ। ਇਸ ਸਰਵੇ ਤੋਂ ਪਤਾ ਲੱਗਿਆ ਕਿ ਸ਼ਹਿਰ ਚ ਕਰੀਬ 21 ਹਜ਼ਾਰ ਰੇਹੜੀ-ਫੜੀ ਹੈ ਪਰ ਹੁਣ ਤਕ ਕਰੀਬ 8,000 ਰੇਹੜੀ ਵਾਲਿਆਂ ਨੇ ਹੀ ਰਜਿਸਟ੍ਰੇਸ਼ਨ ਕਰਵਾਇਆ ਹੈ। ਜੋਨਰ ਕਮਿਸ਼ਨਰ ਨੀਰਜ ਜੈਨ ਨੇ ਦੱਸਿਆ ਕਿ ਪਹਿਲਾ ਵੀ ਰੇਹੜੀ ਵਾਲਿਆਂ ਨੂੰ ਰਜਿਸਟ੍ਰੇਸ਼ਨ ਲਈ 15 ਦਿਨ ਦਾ ਸਮਾਂ ਦਿਤਾ ਗਿਆ ਸੀ ਪਰ ਉਹ ਦਿਲਚਸਪੀ ਨਹੀਂ ਦਿਖਾ ਰਹੇ। ਉਨ੍ਹਾਂ ਇਹ ਵੀ ਦੱਸਿਆ ਕਿ ਬਿਨਾਂ ਰਜਿਸਟ੍ਰੇਸ਼ਨ ਕਿਸੇ ਵੀ ਰੇਹੜੀ ਵਾਲੇ ਨੂੰ ਜਗ੍ਹਾ ਨਹੀਂ ਦਿਤੀ ਜਾਵੇਗੀ।

Facebook Comments

Trending