ਅਪਰਾਧ

ਸਹੁਰੇ ਪਰਿਵਾਰ ਤੋਂ ਦੁਖ਼ੀ ਵਿਆਹੁਤਾ ਨੇ ਨਿਗਲਿਆ ਜ਼ਹਿਰ, ਤੋੜਿਆ ਦਮ

Published

on

ਲੁਧਿਆਣਾ : ਸਹੁਰੇ ਪਰਿਵਾਰ ਤੋਂ ਦੁਖ਼ੀ ਇਕ ਔਰਤਾਂ ਨੇ ਕੁੱਝ ਦਿਨ ਪਹਿਲਾਂ ਜ਼ਹਿਰ ਨਿਗਲ ਲਿਆ ਸੀ, ਜਿਸ ਦੀ ਇਲਾਜ ਦੌਰਾਨਦਮ ਤੋੜ ਦਿੱਤਾ । ਔਰਤ ਦੇ ਪਿਤਾ ਦਾ ਦੋਸ਼ ਹੈ ਕਿ ਪਤੀ ਅਤੇ ਸਹੁਰੇ ਪਰਿਵਾਰ ਤੋਂ ਦੁਖ਼ੀ ਹੋ ਕੇ ਉਸ ਦੀ ਧੀ ਨੇ ਮੌਤ ਨੂੰ ਗਲੇ ਲਗਾਇਆ ਹੈ। ਪੁਲਸ ਨੇ ਕੁੜੀ ਦੇ ਪਿਤਾ ਦੀ ਸ਼ਿਕਾਇਤ ’ਤੇ ਅਮਿਤ ਆਨੰਦ, ਸੱਸ ਉਰਮਿਲਾ ਅਤੇ ਪ੍ਰਿਯੰਕਾ ਆਨੰਦ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਪੁਲਸ ਨੂੰ ਦਿੱਤੀ ਜਾਣਕਾਰੀ ਵਿਚ ਪਿਤਾ ਨੇ ਦੱਸਿਆ ਕਿ ਉਸ ਦੀ ਧੀ ਦੀ ਉਮਰ 32 ਸਾਲ ਹੈ, ਜਿਸ ਦਾ ਵਿਆਹ ਅਮਿਤ ਆਨੰਦ ਨਾਲ 2019 ਵਿਚ ਹੋਇਆ ਸੀ। ਵਿਆਹ ਤੋਂ ਬਾਅਦ ਤੋਂ ਹੀ ਅਕਸਰ ਉਸ ਦੀ ਧੀ ਨੂੰ ਦਾਜ ਦੀ ਮੰਗ ਨੂੰ ਲੈ ਕੇ ਤੰਗ-ਪਰੇਸ਼ਾਨ ਕੀਤਾ ਜਾਣ ਲੱਗਾ। ਦੁਖ਼ੀ ਧੀ 8 ਫਰਵਰੀ ਨੂੰ ਮਾਪੇ ਘਰ ਆਈ ਅਤੇ 11 ਫਰਵਰੀ ਨੂੰ ਉਸ ਦੀ ਧੀ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਇਲਾਕਾ ਪੁਲਸ ਨੇ ਕੇਸ ਦਰਜ ਕਰ ਲਿਆ ਹੈ।

Facebook Comments

Trending

Copyright © 2020 Ludhiana Live Media - All Rights Reserved.