ਲੁਧਿਆਣਾ : ਜ਼ਿਲ੍ਹਾ ਲੁਧਿਆਣਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਸਿ) ਲਖਵੀਰ ਸਿੰਘ ਸਮਰਾ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੱਦੋਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਡਾਣੀ ਕਲਾਂ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਕਸੂਦੜਾਂ ਦਾ ਅਚਨਚੇਤ ਨਿਰਖਣ ਕੀਤਾ ਗਿਆ।
ਇਸ ਮੌਕੇ ਉਨਾਂ ਕਿਹਾ ਕਿ ਨਿਰੀਖਣ ਦੌਰਾਨ ਉਨਾਂ ਵੇਖਿਆ ਕਿ ਇਨ੍ਹਾਂ ਸਕੂਲਾਂ ‘ਚ ਸਾਫ ਸਫ਼ਾਈ ਦਾ ਪੂਰਾ ਪ੍ਰਬੰਧ ਸੀ। ਨੈਸ ਦੀ ਤਿਆਰੀ ਪੂਰੇ ਜ਼ੋਰਾਂ ਨਾਲ ਚੱਲ ਰਹੀ ਹੈ। ਅਧਿਕਾਰੀ ਵੱਲੋਂ ਵਿਦਿਆਰਥੀਆਂ ਤੋਂ ਨੈੱਸ ਦੇ ਪੇਪਰ ਦੀ ਜਾਣਕਾਰੀ ਲੈਣ ਦੇ ਨਾਲ-ਨਾਲ ਉਨਾਂ ਦਾ ਵਿੱਦਿਅਕ ਪੱਧਰ ਵੀ ਵੇਖਿਆ ਗਿਆ ਜੋ ਕਿ ਵਧੀਆ ਸੀ।
ਵਿਦਿਆਰਥੀਆਂ ਦਾ ਪੜ੍ਹਾਈ ਦਾ ਪੱਧਰ ਚੈੱਕ ਕਰਨ ‘ਤੇ ਸੰਤੋਸ਼ਜਨਕ ਪਾਇਆ ਗਿਆ। ਇਸ ਨਿਰੀਖਣ ਦੌਰਾਨ ਬੀਐੱਮ ਸਾਇੰਸ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਹਰੇਕ ਸਕੂਲ ‘ਚ ਨੈਸ ਦੀ ਤਿਆਰੀ ਲਈ ਸਰਕਾਰ ਵਲੋਂ ਮਿਲੀਆਂ ਹਦਾਇਤਾਂ ਦੀ ਪੁਰਜ਼ੋਰ ਪਾਲਣਾ ਕੀਤੀ ਜਾ ਰਹੀ ਹੈ.।