Connect with us

ਵਿਸ਼ਵ ਖ਼ਬਰਾਂ

ਮਾਂ ਨੇ ਪਲਾਸਟਿਕ ਸਰਜਰੀ ਕਰਵਾ ਆਪਣੇ 21 ਸਾਲਾਂ ਪੁੱਤਰ ਨਾਲ ਕੀਤਾ ਵਿਆਹ, ਹੁਣ ਬੱਚੀ ਨੂੰ ਦਿੱਤਾ ਜਨਮ

Published

on

ਰੂਸ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਇੱਕ 35 ਸਾਲ ਦੀ ਔਰਤ ਨੇ ਆਪਣੇ ਪਤੀ ਨੂੰ ਤਲਾਕ ਦੇ ਕੇ ਆਪਣੇ 21 ਸਾਲਾਂ ਦੇ ਮੱਤਰਏ ਪੁੱਤਰ ਨਾਲ ਵਿਆਹ ਕਰਵਾ ਲਿਆ। ਮਹਿਲਾ ਇੱਕ ਰੂਸੀ ਬਲੌਗਰ ਹੈ। ਮਰੀਨਾ ਬਾਲਮਾਸ਼ੇਵਾ ਨਾਮ ਦੀ ਮਹਿਲਾ ਨੇ ਆਪਣੇ ਨਵੇਂ ਪਤੀ ਤੋਂ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਹੈ। ਮਰੀਨਾ ਦੇ ਇੰਸਟਾਗ੍ਰਾਮ ਤੇ 5.3 ਲੱਖ ਤੋਂ ਵੱਧ ਫੌਲੋਅਰਸ ਹਨ। ਉਸ ਨੇ ਹਾਲ ਹੀ ਵਿੱਚ ਇਹ ਵੀ ਦੱਸਿਆ ਸੀ ਕਿ ਆਪਣੇ 21 ਸਾਲ ਦੇ ਨੌਜਵਾਨ ਪਤੀ ਵਾਂਗ ਆਕਰਸ਼ਕ ਦਿੱਖਣ ਲਈ ਉਸ ਨੇ ਪਲਾਸਟਿਕ ਸਰਜਰੀ ਵੀ ਕਰਵਾਈ ਸੀ।

ਮਰੀਨਾ ਬਾਲਮਾਸ਼ੇਵਾ ਨੇ ਆਪਣੇ 21 ਸਾਲਾਂ ਨਵੇਂ ਪਤੀ ਵਲਾਦੀਮੀਰ ਵੋਵਾ ਸ਼ਾਵੀਰੀਨ ਨਾਲ ਆਪਣੇ ਬੱਚੇ ਨੂੰ ਜਨਮ ਦੇਣ ਤੋਂ ਪਹਿਲਾਂ ਵਿਆਹ ਕਰਵਾ ਲਿਆ ਸੀ। ਅਜੇ ਤੱਕ ਬੱਚੇ ਦਾ ਨਾਮ ਨਹੀਂ ਰੱਖਿਆ ਗਿਆ ਹੈ। ਮਰੀਨਾ ਵਲਾਦੀਮੀਰ ਨੂੰ ਉਦੋਂ ਦੀ ਜਾਣਦੀ ਹੈ ਜਦੋਂ ਉਹ 7 ਸਾਲਾਂ ਦਾ ਸੀ। ਮਰੀਨਾ ਨੇ ਪਹਿਲਾਂ ਵਲਾਦੀਮੀਰ ਦੀ ਪਿਤਾ ਅਲੇਕਸੀ ਸ਼ਾਵਿਰੀਨ, 45, ਨਾਲ ਵਿਆਹ ਕੀਤਾ ਸੀ ਜੋ ਹੁਣ ਆਪਣੇ ਪੰਜ ਗੋਦ ਲਏ ਬੱਚਿਆਂ ਦੀ ਦੇਖਭਾਲ ਕਰਦਾ ਹੈ। ਮਰੀਨਾ ਨੇ 10 ਸਾਲ ਇਕੱਠੇ ਰਹਿਣ ਤੋਂ ਬਾਅਦ ਅਲੇਕਸੀ ਤੋਂ ਤਲਾਕ ਲੈ ਲਿਆ ਸੀ। ਉਸ ਨੇ ਉਸ ਤੇ ਆਪਣੇ ਪੁੱਤਰ ਨਾਲ ਗਲ਼ਤ ਹਰਕਤਾਂ ਕਰਨ ਦਾ ਇਲਜ਼ਾਮ ਲਗਾਇਆ ਸੀ ਜਦੋਂ ਉਹ ਯੂਨੀਵਰਸਿਟੀ ਤੋਂ ਛੁੱਟੀ ਤੇ ਘਰ ਆਇਆ ਸੀ। ਮਰੀਨਾ ਤੇ ਵਲਾਦੀਮੀਰ ਦੀ ਛੋਟੀ ਲੜਕੀ ਦਾ ਜਨਮ ਕੱਲ੍ਹ ਕ੍ਰੈਸਨੋਦਰ ਦੇ ਪ੍ਰਸੂਤੀ ਹਸਪਤਾਲ ਵਿੱਚ ਹੋਇਆ ਹੈ।

Source: abpsanjha

Facebook Comments

Advertisement

Trending