Connect with us

ਦੁਰਘਟਨਾਵਾਂ

ਲੁਧਿਆਣਾ ‘ਚ ਮੀਂਹ ਤੇ ਹਨੇਰੀ ਦਾ ਕਹਿਰ, ਘਰ ਦੀ ਛੱਤ ਡਿੱਗਣ ਨਾਲ ਚਾਚਾ-ਭਤੀਜੀ ਨੇ ਤੋੜਿਆ ਦਮ

Published

on

Uncle-niece dies after roof collapse in Ludhiana

ਲੁਧਿਆਣਾ : ਥਾਣਾ ਸਲੇਮ ਟਾਬਰੀ ਦੇ ਅਧੀਨ ਪੈਂਦੇ ਪਿੰਡ ਭੋਰਾ ਇਲਾਕੇ ਵਿੱਚ ਇੱਕ ਘਰ ਦੀ ਛੱਤ ਡਿੱਗਣ ਨਾਲ ਦੋ ਪਰਿਵਾਰਕ ਮੈਂਬਰਾਂਨੇ ਦਮ ਤੋੜ ਦਿੱਤਾ ਹੈ ਅਤੇ ਬਾਕੀ ਦੇ ਤਿੰਨ ਮੈਂਬਰ ਗੰਭੀਰ ਹਾਲਤ ‘ਚ ਜ਼ਖਮੀ ਹੋਣ ਕਾਰਨ ਉਨ੍ਹਾਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਇਕ ਬੱਚੀ ਦੇ ਮਾਮੂਲੀ ਸੱਟਾਂ ਆਈਆਂ ਹਨ। ਆਸ ਪਾਸ ਦੇ ਲੋਕਾਂ ਦੇ ਦੱਸਣ ਮੁਤਾਬਿਕ ਇਹ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਵਿਹੜੇ ਦੇ ਬਣੇ ਇਕ ਕਮਰੇ ‘ਚ ਰਹਿ ਰਿਹਾ ਸੀ।

ਥਾਣਾ ਸਲੇਮ ਟਾਬਰੀ ਦੇ ਐਸਐਚਓ ਗਗਨਪ੍ਰੀਤ ਸਿੰਘ ਅਨੁਸਾਰ ਕਰੀਬ ਸਵੇਰੇ ਚਾਰ ਵਜੇ ਦਾ ਮਾਮਲਾ ਹੈ ਕਿ ਕਿਰਾਏ ‘ਤੇ ਰਹਿ ਰਹੇ ਪਰਿਵਾਰ ਦੇ ਛੇ ਮੈਂਬਰ ਘਰ ਦੇ ਅੰਦਰ ਸਨ ਕੀ ਗਾਰਡਰ ਬਾਲਿਆਂ ਦੀ ਬਣੀ ਛੱਤ ਇਕਦਮ ਡਿੱਗ ਗਈ ਜਿਸ ਤੋਂ ਬਾਅਦ ਦੋ ਪਰਿਵਾਰਕ ਮੈਂਬਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਤਿੰਨ ਨੂੰ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

Facebook Comments

Advertisement

Trending