Connect with us

ਅਪਰਾਧ

ਨੈਸ਼ਨਲ ਹਾਈਵੇ ‘ਤੇ ਮਿਲਿਆ ਲਾਵਾਰਸ ਬੈਗ, ਜਾਂਚ ‘ਚ ਜੁਟੀ ਪੁਲਿਸ

Published

on

Unclaimed bag found on National Highway, police investigating

ਖੰਨਾ / ਲੁਧਿਆਣਾ : ਖੰਨਾ ਸ਼ਹਿਰ ‘ਚ ਨੈਸ਼ਨਲ ਹਾਈਵੇ ‘ਤੇ ਲਾਵਾਰਸ ਬੈਗ ਮਿਲਣ ਤੋਂ ਬਾਅਦ ਤਰਥੱਲੀ ਮਚ ਗਈ ਜਿਸ ਕਾਰਨ ਆਸ-ਪਾਸ ਦੇ ਦੁਕਾਨਦਾਰਾਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਹ ਬੈਗ ਗੁਰੂ ਅਮਰਦਾਸ ਮਾਰਕੀਟ ਦੇ ਸਾਹਮਣੇ ਪਿਆ ਮਿਲਿਆ ਹੈ। ਥਾਣਾ ਸਿਟੀ-2 ਦੀ ਪੁਲਿਸ ਨੇ ਬੈਗ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਕੁਝ ਦਿਨ ਪਹਿਲਾਂ ਲੁਧਿਆਣਾ ਕੋਰਟ ਕੰਪਲੈਕਸ ‘ਚ ਹੋਏ ਧਮਾਕੇ ਤੋਂ ਬਾਅਦ ਸੀਐੱਮ ਦੀ ਸੁਰੱਖਿਆ ‘ਚ ਲੱਗੀ ਫੋਰਸ ਅਲਰਟ ਹੋ ਗਈ ਹੈ। ਮੰਗਲਵਾਰ ਨੂੰ ਸੀਐਮ ਚਰਨਜੀਤ ਸਿੰਘ ਚੰਨੀ ਦੀ ਆਮਦ ਦੌਰਾਨ ਉਦਘਾਟਨ ਵਾਲੀ ਥਾਂ ਤੋਂ 100 ਮੀਟਰ ਤਕ ਕਿਸੇ ਵੀ ਵਿਅਕਤੀ ਦੇ ਆਉਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।

Facebook Comments

Trending