ਲੁਧਿਆਣਾ : ਚਰਨਜੀਤ ਸਿੰਘ ਵਿਸ਼ਵਕਰਮਾ ਦੀ ਅਗਵਾਈ ਹੇਠ ਯੂਨਾਈਟਿਡ ਅਲਾਇੰਸ ਗਰੁੱਪ ਦੀ ਟੀਮ ਨੇ ਜਸਵਿੰਦਰ ਸਿੰਘ ਠੁਕਰਾਲ ਪ੍ਰਧਾਨ ਜਨਤਾ ਨਗਰ ਸਮਾਲ ਸਕੇਲ ਮੈਨੂਫੈਕਚਰਰਜ਼ ਐਸੋਸੀਏਸ਼ਨ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ ਯੂਸੀਪੀਐਮਏ ਦੀਆਂ ਆਉਣ ਵਾਲੀਆਂ ਚੋਣਾਂ ਲਈ ਪ੍ਰਧਾਨ ਉਮੀਦਵਾਰ ਹਰਸਿਮਰਜੀਤ ਸਿੰਘ ਲੱਕੀ ਦਾ ਪੂਰਾ ਸਮਰਥਨ ਕੀਤਾ। ਠੁਕਰਾਲ ਨੇ ਕਿਹਾ ਕਿ ਲੱਕੀ ਵੱਡੀ ਲੀਡ ਨਾਲ ਜਿੱਤ ਕੇ ਯੂਸੀਪੀਐਮਏ ਦੀ ਅਗਵਾਈ ਸੰਭਾਲਣਗੇ।
ਜਨਤਾ ਨਗਰ ਸਮਾਲ ਸਕੇਲ ਮੈਨੂਫੈਕਚਰਰਜ਼ ਐਸੋਸੀਏਸ਼ਨ ਦਾ ਸਮਰਥਨ ਪ੍ਰਾਪਤ ਟੀਮ ਨੇ ਹਮੇਸ਼ਾ ਯੂਸੀਪੀਐਮਏ ਚੋਣਾਂ ਜਿੱਤੀਆਂ ਹਨ ਅਤੇ ਅੱਜ ਮਿਕਸਡ ਲੈਂਡ ਯੂਜ਼ ਖੇਤਰਾਂ ਜਿਵੇਂ ਜਨਤਾ ਨਗਰ, ਨਿਊ ਜਨਤਾ ਨਗਰ, ਡਾਬਾ ਰੋਡ, ਸ਼ਿਮਲਾਪੁਰੀ, ਨਿਊ ਸ਼ਿਮਲਾਪੁਰੀ, ਰਾਧਾ ਸੁਆਮੀ ਰੋਡ, ਚੇਤ ਸਿੰਘ ਨਗਰ, ਕੋਟ ਮੰਗਲ ਸਿੰਘ ਤੋਂ ਸਨਅਤਕਾਰਾਂ ਨੇ ਇਕੱਤਰ ਹੋ ਕੇ ਯੂਨਾਈਟਿਡ ਅਲਾਇੰਸ ਗਰੁੱਪ ਨੂੰ ਸਮਰਥਨ ਦਿੱਤਾ ਹੈ।