Connect with us

ਅਪਰਾਧ

ਬਿਨਾਂ ਨੰਬਰ ਪਲੇਟ ਲੱਗੇ ਚੋਰੀ ਦੇ ਮੋਟਰਸਾਈਕਲ ਸਮੇਤ ਦੋ ਨੌਜਵਾਨ ਗ੍ਰਿਫ਼ਤਾਰ

Published

on

Two youths arrested with stolen motorcycles without number plates

ਲੁਧਿਆਣਾ : ਬਿਨਾਂ ਨੰਬਰ ਪਲੇਟ ਲੱਗੇ ਚੋਰੀ ਦੇ ਮੋਟਰਸਾਈਕਲ ਸਮੇਤ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਖੋਖਾ ਮਾਰਕੀਟ ਮੋਤੀ ਨਗਰ ਦੇ ਵਾਸੀ ਰਾਜ ਕੁਮਾਰ ਤੇ ਨਿਊ ਮੋਤੀ ਨਗਰ ਦੇ ਰਹਿਣ ਵਾਲੇ ਗੋਲੂ ਨੂੰ ਗਿ੍ਫ਼ਤਾਰ ਕੀਤਾ ਹੈ ।

ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫਸਰ ਜਗਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਈਸਟਮੈਨ ਚੌਕ ਵਿੱਚ ਗਸ਼ਤ ਕਰ ਰਹੀ ਸੀ, ਇਸੇ ਦੌਰਾਨ ਮੁਲਜ਼ਮ ਬਿਨਾਂ ਨੰਬਰ ਲੱਗੇ ਸਪਲੈਂਡਰ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ। ਪੁਲਿਸ ਨੇ ਦੋਵਾਂ ਕੋਲੋਂ ਜਦ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਮੋਟਰਸਾਈਕਲ ਚੋਰੀ ਦਾ ਹੈ। ਇਸ ਮਾਮਲੇ ‘ਚ ਮੁਲਜ਼ਮਾਂ ਖ਼ਿਲਾਫ ਕੇਸ ਦਰਜ ਕਰਕੇ ਉਨ੍ਹਾਂ ਕੋਲੋਂ ਵਧੇਰੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

Facebook Comments

Trending