ਪੰਜਾਬੀ

ਐਕਿਊਪੰਕਚਰ ਨਾਲ ਸਬੰਧਤ ਲੁਧਿਆਣਾ ਦੇ ਡਾਕਟਰਾਂ ਦੇ ਦੋ ਖੋਜ ਪੱਤਰ WHO ਦੀ ਵੈੱਬਸਾਈਟ ‘ਤੇ ਹੋਏ ਪ੍ਰਕਾਸ਼ਿਤ

Published

on

ਲੁਧਿਆਣਾ : ਲੁਧਿਆਣਾ ਦਾ ਨਾਮ ਇੱਕ ਵਾਰ ਫਿਰ ਵਿਸ਼ਵ ਮੰਚ ‘ਤੇ ਚਮਕਿਆ ਹੈ। ਜਿਸ ਦਾ ਸੇਹਰਾ ਡਾ.ਡੀ.ਐਨ.ਕੋਟਨਿਸ ਐਕੂਪੰਕਚਰ ਹਸਪਤਾਲ ਲੁਧਿਆਣਾ ਦੇ ਡਾਕਟਰਾਂ ਦੀ ਟੀਮ ਦੇ ਸਿਰ ‘ਤੇ ਸਜਿਆ ਹੈ। ਵਿਸ਼ਵ ਸਿਹਤ ਸੰਗਠਨ (WHO) ਨੇ ਆਪਣੀ ਵੈੱਬਸਾਈਟ ‘ਤੇ ਇੱਥੇ ਡਾਕਟਰਾਂ ਦੀ ਐਕਯੂਪੰਕਚਰ ਇਲਾਜ ਪ੍ਰਣਾਲੀ ਬਾਰੇ 2 ਖੋਜ ਪੱਤਰ ਪ੍ਰਕਾਸ਼ਿਤ ਕੀਤੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਐਮਐਸ ਡਾ: ਇੰਦਰਜੀਤ ਸਿੰਘ ਨੇ ਦੱਸਿਆ ਕਿ ਪਿੱਠ ਦਰਦ ਅਤੇ ਸਾਇਟਿਕਾ.(ਰਿੰ ਦਾ ਦਰਦ) ਵੀ ਬਿਨਾਂ ਆਪਰੇਸ਼ਨ ਤੋਂ ਸੰਭਵ ਹੈ। ਇਸ ਤੋਂ ਇਲਾਵਾ ਐਕਿਊਪੰਕਚਰ ਰਾਹੀਂ ਐਲਰਜੀ ਅਤੇ ਸਾਹ ਦੀਆਂ ਬਿਮਾਰੀਆਂ ਦਾ ਸਫਲ ਅਤੇ ਸੰਪੂਰਨ ਇਲਾਜ ਹੈ।

ਉਪਰੋਕਤ ਦੋਵੇਂ ਖੋਜਾਂ ਵਿਸ਼ਵ ਸਿਹਤ ਸੰਗਠਨ (WHO) ਦੁਆਰਾ ਗਲੋਬਲ ਇੰਡੈਕਸ ਵਿੱਚ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਜੋ ਕਿ ਭਾਰਤ ਦੇ ਐਕੂਪੰਕਚਰ ਅਤੇ ਡਾਕਟਰਾਂ ਲਈ ਮਾਣ ਵਾਲੀ ਗੱਲ ਹੈ। ਇਸ ਨਾਲ ਨਾ ਸਿਰਫ ਦੋਵੇਂ ਬੀਮਾਰੀਆਂ ਦਾ ਇਲਾਜ ਐਕਿਊਪੰਕਚਰ ਰਾਹੀਂ, ਬਿਨਾਂ ਖਰਚੇ ਅਤੇ ਸਰਜਰੀ ਤੋਂ ਬਿਨਾਂ ਦਵਾਈ ਦੇ ਵੀ ਸੰਭਵ ਹੈ।

Facebook Comments

Trending

Copyright © 2020 Ludhiana Live Media - All Rights Reserved.