Connect with us

ਵਿਸ਼ਵ ਖ਼ਬਰਾਂ

ਅਮਰੀਕਾ ‘ਚ 2 ਭਾਰਤੀ ਨਾਗਰਿਕ ਗ੍ਰਿਫਤਾਰ, ਜਾਣੋਂ ਪੂਰਾ ਮਾਮਲਾ

Published

on

ਅਮਰੀਕਾ ਦੇ ਬਾਰਡਰ ਅਧਿਕਾਰੀ ਨੇ ਦੇਸ਼ ਚ ਗੈਰ-ਕਾਨੂੰਨੀ ਤਰੀਕੇ ਨਾਲ ਜਾਣ ਵਾਲੇ 2 ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਨੂੰ ਤਸਕਰੀ ਦੀ ਕੋਸ਼ਿਸ਼ ਦੌਰਾਨ ਗ੍ਰਿਫਤਾਰ ਕੀਤਾ ਗਿਆ ਹੈ। ਅਮਰੀਕਾ ਬਾਰਡਰ ਪੈਟਰੋਲ ਏਜੰਟ ਅਤੇ ਮਸੈਨਾ ਬਾਰਡਰ ਪੈਟਰੋਲ ਸਟੇਸ਼ਨ ਨੇ ਬੀਤੇ ਦਿਨਾਂ ਚ ਤਸਕਰੀ ਦੀਆਂ ਕੋਸ਼ਿਸ਼ਾਂ ਦੇ ਦੌਰਾਨ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਦਸ ਦਈਏ ਕਿ ਤਲਾਸ਼ੀ ਦੌਰਾਨ ਇਕ ਵਾਹਨ ਨੂੰ ਰੋਕਿਆ ਗਿਆ ਜਿਸ ਵਿਚੋਂ 3 ਲੋਕ ਬਾਹਰ ਆਏ ਤੇ ਡਰਾਈਵਰ ਸੀਟ ਵਾਲੇ ਵਿਅਕਤੀ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਮੀਡੀਆ ਰਿਪੋਰਟ ਅਨੁਸਾਰ ਅਧਿਕਾਰੀਆਂ ਨੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਜਿਨ੍ਹਾਂ ਵਿੱਚੋ 2 ਵਿਅਕਤੀ ਭਾਰਤੀ ਹਨ ਤੇ ਇਕ ਇਤਾਲਵੀ ਨਾਗਰਿਕ ਸੀ। ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕਾ ਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਾਲੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਫਰਾਰ ਡਰਾਈਵਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।

Facebook Comments

Trending