Connect with us

ਅਪਰਾਧ

ਲੁਧਿਆਣਾ ‘ਚ ਦੋ ਸੱਟੇਬਾਜ਼ ਨਕਦੀ ਸਮੇਤ ਗਿ੍ਫ਼ਤਾਰ

Published

on

Two bookies arrested in Ludhiana

ਲੁਧਿਆਣਾ : ਪੁਲਿਸ ਨੇ ਸੱਟੇਬਾਜ਼ੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ‘ਚੋਂ ਹਜ਼ਾਰਾਂ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ‘ਚ ਪੁਲਿਸ ਨੇ ਸੂਆ ਰੋਡ ‘ਤੇ ਛਾਪਾਮਾਰੀ ਕਰਕੇ ਵਰਿੰਦਰ ਕੁਮਾਰ ਵਾਸੀ ਸੁਖਦੇਵ ਨਗਰ ਨੂੰ ਗਿ੍ਫ਼ਤਾਰ ਕਰਕੇ ਉਸਦੇ ਕਬਜ਼ੇ ‘ਚੋਂ 2400 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਕਥਿਤ ਦੋਸ਼ੀ ਸੂਆ ਰੋਡ ‘ਤੇ ਸ਼ਰ੍ਹੇਆਮ ਸੱਟੇਬਾਜ਼ੀ ਕਰ ਰਿਹਾ ਸੀ।

ਦੂਜੇ ਮਾਮਲੇ ‘ਚ ਪੁਲਿਸ ਨੇ ਕੁੰਦਨ ਕੁਮਾਰ ਪਾਸੀ ਜੁਗਿਆਣਾ ਨੂੰ ਗਿ੍ਫ਼ਤਾਰ ਕਰਕੇ ਉਸਦੇ ਕਬਜ਼ੇ ਵਿਚੋਂ 1330 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਕਥਿਤ ਦੋਸ਼ੀ ਦੇ ਦੋ ਸਾਥੀ ਰਾਮ ਦੁਲਾਰੇ ਤੇ ਇਕ ਹੋਰ ਨੌਜਵਾਨ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਏ। ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ। ਇਨ੍ਹਾਂ ਖ਼ਿਲਾਫ਼ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

Facebook Comments

Trending