Connect with us

ਪੰਜਾਬ ਨਿਊਜ਼

ਜੌੜਾ ਫਾਟਕ ਰੇਲ ਹਾਦਸਾ : 34 ਜਾਨ ਗੁਆਉਣ ਵਾਲਿਆਂ ਦੇ ਵਾਰਸਾਂ ਨੂੰ ਮਿਲੇ ਨੌਕਰੀ ਦੇ ਆਫਰ ਲੈਟਰ

Published

on

Twin Gate Train Accident: Job Offers To The Heirs Of 34 Losses

ਅੰਮ੍ਰਿਤਸਰ : ਜੌੜਾ ਫਾਟਕ ਰੇਲ ਹਾਦਸੇ ’ਚ ਜਾਨ ਗੁਆਉਣ ਵਾਲੇ 34 ਵਿਅਕਤੀਆਂ ਦੇ ਵਾਰਸਾਂ ਨੂੰ ਪੰਜਾਬ ਸਰਕਾਰ ਨੇ ਨੌਕਰੀ ਦੇ ਦਿੱਤੀ ਹੈ। ਇਨ੍ਹਾਂ ਨੂੰ ਨੌਕਰੀ ਦਾ ਆਫਰ ਲੈਟਰ ਸੋਮਵਾਰ ਨੂੰ ਦਿੱਤਾ ਗਿਆ। ਪੰਜਾਬ ਸਰਕਾਰ ਨੇ 34 ਵਾਰਸਾਂ ਨੂੰ ਡੀਸੀ ਦਫ਼ਤਰ, ਨਗਰ ਨਿਗਮ, ਸਿੱਖਿਆ ਵਿਭਾਗ, ਸਿਹਤ ਵਿਭਾਗ ਤੇ ਇੰਪਰੂਵਮੈਂਟ ਟਰੱਸਟ ’ਚ ਨੌਕਰੀ ਦਿੱਤੀ ਹੈ।

ਇਨ੍ਹਾਂ ਲੋਕਾਂ ‘ਚ ਹਲਕਾ ਪੂਰਬੀ ਦੇ ਵਿਧਾਇਕ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਖ਼ਿਲਾਫ਼ ਗੁੱਸਾ ਵੀ ਸੀ। ਇਨ੍ਹਾਂ ਦਾ ਕਹਿਣਾ ਹੈ ਕਿ ਜੇ ਸਿੱਧੂ ਨੇ ਸਮੇਂ ਸਿਰ ਮਦਦ ਕਰ ਦਿੱਤੀ ਹੁੰਦੀ ਤਾਂ ਉਨ੍ਹਾਂ ਨੂੰ ਭਟਕਣਾ ਨਾ ਪੈਂਦਾ। ਉਨ੍ਹਾਂ ਨੂੰ ਦੋ ਸਾਲ 9 ਮਹੀਨੇ ਦੇ ਸੰਘਰਸ਼ ਤੋਂ ਬਾਅਦ ਇਹ ਨੌਕਰੀਆਂ ਮਿਲੀਆਂ। ਇਨ੍ਹਾਂ ਨੌਕਰੀਆਂ ਲਈ 37 ਮਿ੍ਤਕਾਂ ਦੇ ਵਾਰਸਾਂ ਨੇ ਅਪਲਾਈ ਕੀਤਾ ਸੀ, ਜਿਨ੍ਹਾਂ ’ਚੋਂ ਤਿੰਨ ਫਾਈਲਾਂ ਆਪਸੀ ਡਿਸਪਿਊਟ ਕਾਰਨ ਰੱਦ ਕਰ ਦਿੱਤੀਆਂ ਗਈਆਂ ਸਨ ਤੇ 34 ਲੋਕਾਂ ਦੀਆਂ ਫਾਈਲਾਂ ਪਾਸ ਹੋ ਗਈਆਂ। ਹੁਣ ਆਫਰ ਲੈਟਰ ਮਿਲਣ ਤੋਂ ਬਾਅਦ ਮੈਡੀਕਲ ਹੋਵੇਗਾ ਤੇ ਫਿਰ ਜੁਆਇਨਿੰਗ ਲੈਟਰ ਦਿੱਤੀ ਜਾਵੇਗੀ।

ਇਸ ਸਬੰਧੀ ਇਕ ਵਾਰਸ ਦੀਪਕ ਕੁਮਾਰ ਦਾ ਕਹਿਣਾ ਹੈ ਕਿ ਹਾਦਸੇ ’ਚ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਸੀ। ਉਨ੍ਹਾਂ ਨੇ ਸੰਘਰਸ਼ ਮਗਰੋਂ ਇਹ ਨੌਕਰੀ ਹਾਸਲ ਕੀਤੀ ਹੈ। ਨੌਕਰੀਆਂ ਦਿਵਾਉਣ ’ਚ ਸਿੱਧੂ ਨੇ ਕੋਈ ਰੋਲ ਨਹੀਂ ਨਿਭਾਇਆ। ਉਹ ਤਾਂ ਸਿਰਫ਼ ਸੀਐੱਮ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਨੌਕਰੀਆਂ ਦਿੱਤੀਆਂ ਹਨ। ਇਸੇ ਤਰ੍ਹਾਂ ਹੋਰ ਵਾਰਸਾਂ ਦਾ ਵੀ ਇਹੀ ਕਹਿਣਾ ਸੀ।

ਦੱਸਣਯੋਗ ਹੈ ਕਿ 19 ਅਕਤੂਬਰ 2018 ਨੂੰ ਜੌੜਾ ਫਾਟਕ ਦੇ ਨਜ਼ਦੀਕ ਰੇਲਵੇ ਲਾਈਨਾਂ ਦੇ ਨੇੜੇ ਕੌਂਸਲਰ ਦੇ ਪੁੱਤਰ ਸੌਰਭ ਮਦਾਨ ਮਿੱਠੂ ਨੇ ਦੁਸਹਿਰੇ ’ਤੇ ਪ੍ਰੋਗਰਾਮ ਕਰਵਾਇਆ ਸੀ। ਦੁਸਹਿਰੇ ਵਾਲੇ ਦਿਨ ਲੋਕ ਲਾਈਨਾਂ ’ਤੇ ਖੜ੍ਹੇ ਹੋ ਕੇ ਪ੍ਰੋਗਰਾਮ ਦੇਖ ਰਹੇ ਸਨ ਕਿ ਜਲੰਧਰ ਵਲੋਂ ਤੇਜ਼ ਰਫ਼ਤਾਰ ਆਈ ਡੀਐੱਮਯੂ ਨੇ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਸੀ, ਜਿਸ ਕਾਰਨ 58 ਲੋਕਾਂ ਦੀ ਜਾਨ ਚਲੀ ਗਈ ਸੀ, ਜਦਕਿ 71 ਲੋਕ ਜ਼ਖ਼ਮੀ ਹੋਏ ਸਨ।

 

Facebook Comments

Advertisement

ਤਾਜ਼ਾ

Unemployed teachers will soon visit Charanjit Channi's mansion Unemployed teachers will soon visit Charanjit Channi's mansion
ਪੰਜਾਬ ਨਿਊਜ਼2 mins ago

ਜਲਦ ਹੀ ਬੇਰੁਜ਼ਗਾਰ ਅਧਿਆਪਕ ਕਰਨਗੇ ਚਰਨਜੀਤ ਚੰਨੀ ਦੀ ਕੋਠੀ

ਜਾਣਕਰੀ ਅਨੁਸਾਰ ਰੁਜ਼ਗਾਰ ਪ੍ਰਾਪਤੀ ਲਈ ਪਿਛਲੇ ਕਰੀਬ ਚਾਰ ਸਾਲ ਤੋਂ ਕਾਂਗਰਸ ਸਰਕਾਰ ਖ਼ਿਲਾਫ਼ ਜ਼ੋਰਦਾਰ ਸੰਘਰਸ਼ ਕਰਦੇ ਆ ਰਹੇ ਬੇਰੁਜ਼ਗਾਰ ਬੀਐਡ...

3 and a half lakh devotees paid obeisance at Sodhal Mela during a week 3 and a half lakh devotees paid obeisance at Sodhal Mela during a week
ਧਰਮ3 mins ago

ਸੋਢਲ ਮੇਲੇ ‘ਚ ਇਕ ਹਫ਼ਤੇ ਦੌਰਾਨ ਸਾਢੇ 3 ਲੱਖ ਸ਼ਰਧਾਲੂ ਹੋਏ ਨਤਮਸਤਕ

ਜਲੰਧਰ : ਵਿਸ਼ਵ ਪ੍ਰਸਿੱਧ ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ‘ਤੇ ਸਾਢੇ ਤਿੰਨ ਲੱਖ ਸ਼ਰਧਾਲੂ ਮੰਦਰ ‘ਚ ਨਤਸਮਤਕ ਹੋਏ। ਭਾਵੇਂ ਮੇਲਾ...

Girl who went to Canada on in-laws' money refused to call her husband, divorce case reached Girl who went to Canada on in-laws' money refused to call her husband, divorce case reached
ਅਪਰਾਧ18 mins ago

ਸਹੁਰਿਆਂ ਦੇ ਪੈਸਿਆਂ ’ਤੇ ਕੈਨੇਡਾ ਗਈ ਲੜਕੀ ਨੇ ਪਤੀ ਨੂੰ ਬੁਲਾਉਣ ਤੋਂ ਕੀਤਾ ਇਨਕਾਰ, ਤਲਾਕ ਤਕ ਪਹੁੰਚਿਆ ਮਾਮਲਾ

ਜਗਰਾਓਂ : ਨੌਜਵਾਨ ਦਾ ਵਿਦੇਸ਼ ਜਾ ਕੇ ਸੈਟਲ ਹੋਣ ਦਾ ਸੁਪਨਾ ਅਧੂਰਾ ਹੀ ਰਹਿ ਗਿਆ। ਲੋਹੱਟਬੱਧੀ ਦੇ ਮਨਵੀਰ ਸਿੰਘ ਨੇ...

Kunwar Vijay Pratap's statement regarding Chief Minister Channi came to the fore Kunwar Vijay Pratap's statement regarding Chief Minister Channi came to the fore
ਇੰਡੀਆ ਨਿਊਜ਼42 mins ago

ਮੁੱਖ ਮੰਤਰੀ ਚੰਨੀ ਨੂੰ ਲੈਕੇ ਕੁੰਵਰ ਵਿਜੈ ਪ੍ਰਤਾਪ ਦਾ ਬਿਆਨ ਆਇਆ ਸਾਹਮਣੇ

ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕ ਸਾਬਕਾ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ...

CM Channy will hold his first cabinet meeting later this evening, with several major announcements likely CM Channy will hold his first cabinet meeting later this evening, with several major announcements likely
ਪੰਜਾਬ ਨਿਊਜ਼44 mins ago

CM ਚੰਨੀ ਅੱਜ ਦੇਰ ਸ਼ਾਮ ਕਰਨਗੇ ਪਹਿਲੀ ਕੈਬਨਿਟ ਮੀਟਿੰਗ, ਕਈ ਵੱਡੇ ਐਲਾਨ ਹੋਣ ਦੀ ਸੰਭਾਵਨਾ

ਚੰਡੀਗੜ੍ਹ : ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਕੈਬਨਿਟ ਦੀ ਪਹਿਲੀ ਮੀਟਿੰਗ ਅੱਜ ਦੇਰ ਸ਼ਾਮ ਅੱਠ ਵਜੇ...

Supporters rejoice over Randhawa's appointment as Deputy Chief Minister Supporters rejoice over Randhawa's appointment as Deputy Chief Minister
ਪੰਜਾਬ ਨਿਊਜ਼1 hour ago

ਰੰਧਾਵਾ ਦੇ ਉੱਪ ਮੁੱਖ ਮੰਤਰੀ ਬਣਨ ‘ਤੇ ਹਮਾਇਤੀ ਖ਼ੁਸ਼ੀ ‘ਚ ਹੋਏ ਖੀਵੇ

ਡੇਰਾ ਬਾਬਾ ਨਾਨਕ : ਕਾਂਗਰਸ ਹਾਈ ਕਮਾਂਡ ਵੱਲੋਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਉਪ ਮੁੱਖ ਮੰਤਰੀ ਬਣਾਉਣ ‘ਤੇ ਹਲਕਾ ਡੇਰਾ ਬਾਬਾ...

Marriage of a girl who has not filed a petition against marriage till the age of 18 will be considered valid: High Court Marriage of a girl who has not filed a petition against marriage till the age of 18 will be considered valid: High Court
ਇੰਡੀਆ ਨਿਊਜ਼1 hour ago

ਵਿਆਹ ਖ਼ਿਲਾਫ਼ 18 ਸਾਲ ਦੀ ਉਮਰ ਤਕ ਪਟੀਸ਼ਨ ਨਾ ਪਾਉਣ ਵਾਲੀ ਲੜਕੀ ਦਾ ਵਿਆਹ ਮੰਨਿਆ ਜਾਵੇਗਾ ਜਾਇਜ਼ : ਹਾਈਕੋਰਟ

ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਕਿਹਾ ਹੈ ਕਿ 18 ਸਾਲ ਦੀ ਉਮਰ ਤੋਂ ਪਹਿਲਾਂ ਵਿਆਹੁਤਾ ਲੜਕੀ ਤਲਾਕ ਦੀ...

ਇੰਡੀਆ ਨਿਊਜ਼2 hours ago

ਹੋਣ ਵਾਲੀਆਂ ਕੈਨੇਡਾ ਸੰਸਦ ਮੈਂਬਰ ਚੋਣਾਂ ਨੂੰ ਲੈਕੇ ਪਰਮੀਸ਼ ਵਰਮਾ ਨੇ ਆਪਣੀ ਮੰਗੇਤਰ ਗੀਤ ਗਰੇਵਾਲ ਦੀ ਕੀਤੀ ਹੌਸਲਾ ਅਫਜਾਈ

ਤੁਹਾਨੂੰ ਦੱਸ ਦਈਏ ਕਿ ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਇੰਨੀਂ ਦਿਨੀਂ ਉਹ...

ਇੰਡੀਆ ਨਿਊਜ਼2 hours ago

6 ਮਹੀਨੇ ਹੋ ਚੁੱਕੇ ਹਨ ਕਦੇ ਨਹੀਂ ਰੋਇਆ ਇਹ ਬੱਚਾ,ਮਾਂ ਵੀ ਹੈ ਪਰੇਸ਼ਾਨ

ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਮਾਮਲਾ ਕੈਨੇਡਾ ਦਾ ਸਾਹਮਣੇ ਆਇਆ ਹੈ। ਕੈਨੇਡਾ ਦੇ Chatham – Kent ਵਿਚ ਰਹਿਣ ਵਾਲੀ...

Sidhu and Channi to be 'face' of party for Punjab Assembly polls: Surjewala Sidhu and Channi to be 'face' of party for Punjab Assembly polls: Surjewala
ਇੰਡੀਆ ਨਿਊਜ਼2 hours ago

ਪੰਜਾਬ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਸਿੱਧੂ ਤੇ ਚੰਨੀ ਹੋਣਗੇ ‘ਚਿਹਰਾ’ : ਸੂਰਜੇਵਾਲਾ

ਚੰਡੀਗੜ੍ਹ : ਕਾਂਗਰਸ ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਸੋਮਵਾਰ ਨੂੰ ਕਿਹਾ ਕਿ 2022 ਦੀਆਂ ਪੰਜਾਬ ਚੋਣਾਂ ਲਈ ਪਾਰਟੀ...

Two smugglers, including heroin, have been arrested and the accomplices of the accused are being sought Two smugglers, including heroin, have been arrested and the accomplices of the accused are being sought
ਅਪਰਾਧ2 hours ago

ਹੈਰੋਇਨ ਸਮੇਤ ਦੋ ਤਸਕਰ ਗ੍ਰਿਫ਼ਤਾਰ, ਮੁਲਜ਼ਮਾਂ ਦੇ ਸਾਥੀਆਂ ਦੀ ਕੀਤੀ ਜਾ ਰਹੀ ਹੈ ਤਲਾਸ਼

ਲੁਧਿਆਣਾ : ਹੈਰੋਇਨ ਦੀ ਤਸਕਰੀ ਦੇ ਮਾਮਲੇ ਵਿੱਚ ਲੁਧਿਆਣਾ ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਚੋਂ...

Villages will have 5 years arrears including water bills - Channi Villages will have 5 years arrears including water bills - Channi
ਪੰਜਾਬ ਨਿਊਜ਼3 hours ago

ਪਿੰਡਾਂ ‘ਚ ਪਾਣੀ ਦੇ ਬਿੱਲਾਂ ਸਮੇਤ 5 ਸਾਲ ਦਾ ਬਕਾਇਆ ਹੋਵੇਗਾ ਮਾਫ਼ – ਚੰਨੀ

ਚੰਡੀਗੜ੍ਹ : ਰਾਜ ਭਵਨ ‘ਚ ਚਰਨਜੀਤ ਸਿੰਘ ਚੰਨੀ ਵੱਲੋਂ ਬਤੌਰ ਮੁੱਖ ਮੰਤਰੀ ਹਲਫ਼ ਲੈਣ ਤੋਂ ਬਾਅਦ ਉਹ ਪੰਜਾਬ ਸਕੱਤਰੇਤ ਪਹੁੰਚੇ...

Trending