ਤੁਹਾਨੂੰ ਦੱਸ ਦਿੰਦੇ ਹਾਂ ਕਿ ਇਨਸਾਈਕਲੋਪੀਡੀਆ ਆਫ਼ ਫੋਰੈਸਟ’ (ਜੰਗਲਾਂ ਦੀ ਇਨਸਾਈਕਲੋਪੀਡੀਆ) ਵਜੋਂ ਜਾਣੀ ਜਾਂਦੀ ਕਰਨਾਟਕ ਦੀ 72 ਸਾਲਾ ਆਦੀਵਾਸੀ ਮਹਿਲਾ ਤੁਲਸੀ ਗੌੜਾ ਨੂੰ ਸੋਮਵਾਰ ਨੂੰ, ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਪਦਮ ਸ਼੍ਰੀ (ਭਾਰਤ ਦਾ ਚੌਥਾ ਸਰਵਉੱਚ ਨਾਗਰਿਕ ਪੁਰਸਕਾਰ) ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਦੌਰਾਨ ਉਹ ਆਪਣੀ ਰਵਾਇਤੀ ਪਹਿਰਾਵੇ ਵਿੱਚ ਨਜ਼ਰ ਆਏ। ਤੁਲਸੀ ਗੌੜਾ ਦੇਸ਼ ਦੇ ਉਨ੍ਹਾਂ ਲੋਕਾਂ ਵਿੱਚੋਂ ਇੱਕ ਹੈ, ਜੋ ਗੁੰਮਨਾਮ ਰਹਿੰਦੇ ਹਨ ਅਤੇ ਸਮਾਜ ਲਈ ਚੁੱਪਚਾਪ ਕੰਮ ਕਰਦੇ ਹਨ। ਹਾਲਾਂਕਿ, ਜਦੋਂ ਭਾਰਤ ਸਰਕਾਰ ਨੇ ਤੁਲਸੀ ਗੌੜਾ ਨੂੰ ਪਦਮਸ਼੍ਰੀ ਪੁਰਸਕਾਰ ਲਈ ਚੁਣਿਆ ਤਾਂ ਉਨ੍ਹਾਂ ਦੀ ਕਹਾਣੀ ਦੁਨੀਆ ਦੇ ਸਾਹਮਣੇ ਆਈ ਅਤੇ ਲੋਕਾਂ ਨੇ ਤੁਲਸੀ ਗੌੜਾ ਦੇ ਕੰਮ ਦੀ ਖੁੱਲ੍ਹ ਕੇ ਤਾਰੀਫ ਕੀਤੀ। ਕੌਣ ਹੈ ਤੁਲਸੀ ਗੌੜਾ ? ਤੁਲਸੀ ਗੌੜਾ ਨੂੰ ਪਦਮ ਸ਼੍ਰੀ ਕਿਉਂ ਦਿੱਤਾ ਗਿਆ? ਅਤੇ ਤੁਲਸੀ ਗੌੜਾ ਦੀ ਕਹਾਣੀ ਕੀ ਹੈ? ਤਾਂ ਚਲੋ ਤੁਲਸੀ ਗੌੜਾ ਦੀ ਜੀਵਨੀ ਸ਼ੁਰੂ ਕਰੀਏ –
ਉੱਥੇ ਹੀ ਤੁਲਸੀ ਗੌੜਾ ਦਾ ਜਨਮ ਕਰਨਾਟਕ ਵਿੱਚ ਇੱਕ ਗਰੀਬ ਪਰਿਵਾਰ ਵਿੱਚ ਹੋਇਆ। ਉਨ੍ਹਾਂ ਦੇ ਜਨਮ ਤੋਂ ਥੋੜ੍ਹੀ ਦੇਰ ਬਾਅਦ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਸੀ। ਉਨ੍ਹਾਂ ਨੇ ਪਰਿਵਾਰ ਦੀ ਮਦਦ ਲਈ ਛੋਟੀ ਉਮਰ ਵਿੱਚ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਤੁਲਸੀ ਗੌੜਾ ਕੰਮ ਕਾਰਨ ਕਦੇ ਸਕੂਲ ਵੀ ਨਹੀਂ ਜਾ ਸਕੀ। ਤੁਲਸੀ ਗੌੜਾ ਦਾ ਵਿਆਹ 11 ਸਾਲ ਦੀ ਉਮਰ ‘ਚ ਹੋ ਗਿਆ ਸੀ ਪਰ ਕੁਝ ਸਮੇਂ ਬਾਅਦ ਉਨ੍ਹਾਂ ਦੇ ਪਤੀ ਦੀ ਵੀ ਮੌਤ ਹੋ ਗਈ ਸੀ, ਅਜਿਹੇ ਵਿੱਚ ਤੁਲਸੀ ਗੌੜਾ ਨੇ ਆਪਣੀ ਜ਼ਿੰਦਗੀ ਦੀ ਉਦਾਸੀ ਅਤੇ ਇਕੱਲਾਪਣ ਨੂੰ ਦੂਰ ਕਰਨ ਲਈ ਰੁੱਖਾਂ ਅਤੇ ਪੌਦਿਆਂ ਦੀ ਦੇਖਭਾਲ ਕਰਨੀ ਸ਼ੁਰੂ ਕਰ ਦਿੱਤੀ।
ਤੁਲਸੀ ਗੌੜਾ ਨੂੰ 30,000 ਤੋਂ ਵੱਧ ਬੂਟੇ ਲਗਾਉਣ ਅਤੇ ਪਿਛਲੇ ਛੇ ਦਹਾਕਿਆਂ ਤੋਂ ਵਾਤਾਵਰਣ ਸੁਰੱਖਿਆ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਲਈ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਹੈ। ਜਦੋਂ ਉਹ ਸਨਮਾਨ ਲੈਣ ਪਹੁੰਚੇ ਤਾਂ ਉਨ੍ਹਾਂ ਨੇ ‘ਤੇ ਰਵਾਇਤੀ ਕੱਪੜੇ ਪਾਏ ਹੋਏ ਸੀ ਅਤੇ ਪੈਰਾਂ ‘ਚ ਚੱਪਲਾਂ ਵੀ ਨਹੀਂ ਸਨ, ਜਦੋਂ ਉਨ੍ਹਾਂ ਦਾ ਸਾਹਮਣਾ ਪੀਐੱਮ ਮੋਦੀ ਅਤੇ ਅਮਿਤ ਸ਼ਾਹ ਨਾਲ ਹੋਇਆ ਤਾਂ ਦੋਵਾਂ ਦਿੱਗਜ ਨੇਤਾਵਾਂ ਨੇ ਉਨ੍ਹਾਂ ਦੀ ਪ੍ਰਾਪਤੀ ਦਾ ਸਨਮਾਨ ਕੀਤਾ ਅਤੇ ਉਨ੍ਹਾਂ ਨੂੰ ਪ੍ਰਣਾਮ ਕੀਤਾ। ਜਦੋਂ ਪਦਮਸ਼੍ਰੀ ਤੁਲਸੀ ਗੌੜਾ ਦੀ ਸਾਦੀ ਤਸਵੀਰ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਤਾਂ ਲੋਕ ਹੈਰਾਨ ਹੋ ਗਏ ਅਤੇ ਉਨ੍ਹਾਂ ਦੀ ਮਿਹਨਤ ਅਤੇ ਲਗਨ ਬਾਰੇ ਚਰਚਾ ਹੋਣ ਲੱਗੀ।