ਪੰਜਾਬੀ

ਜਗਰਾਉਂ ‘ਚ ਟਰੱਕ ਡਰਾਈਵਰਾਂ ਨੇ ਕਲੇਰ ਦੀ ਚੋਣ ਮੁਹਿੰਮ ਨੂੰ ਕੀਤਾ ਤੇਜ਼

Published

on

ਜਗਰਾਉਂ : ਅਕਾਲੀ-ਬਸਪਾ ਉਮੀਦਵਾਰ ਐੱਸ.ਆਰ ਕਲੇਰ ਦੀ ਚੋਣ ਮੁਹਿੰਮ ਸ਼ਹਿਰ ਦੇ ਮੁਹੱਲਿਆਂ, ਘਰਾਂ ਤੇ ਪਿੰਡਾਂ ਦੀਆਂ ਸੱਥਾਂ ਤੋਂ ਦੀ ਹੁੰਦੀ ਹੋਈ ਟਰੱਕ ਯੂਨੀਅਨ ਵਿਚ ਪਹੁੰਚੀ, ਜਿੱਥੇ ਵੱਡੀ ਗਿਣਤੀ ‘ਚ ਹਾਜ਼ਰ ਟਰੱਕ ਡਰਾਈਵਰਾਂ ਨੇ ਐੱਸ.ਆਰ ਕਲੇਰ ਦੀ ਚੋਣ ਮੁਹਿੰਮ ਨੂੰ ਭਰਵਾਂ ਸਮਰਥਨ ਦੇਣ ਦਾ ਐਲਾਨ ਕੀਤਾ।

ਟਰੱਕ ਯੂਨੀਅਨ ਦੇ ਸੂਬਾ ਸਕੱਤਰ ਜਨਰਲ ਬਿੰਦਰ ਮਨੀਲਾ ਦੇ ਯਤਨਾਂ ਸਦਕਾ ਵੱਡੀ ਗਿਣਤੀ ਵਿਚ ਇਕੱਠੇ ਹੋਏ ਟਰੱਕ ਡਰਾਈਵਰਾਂ ਨੇ ਇਕਸੁਰਤਾ ਨਾਲ ਐੱਸ.ਆਰ ਕਲੇਰ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਐੱਸ.ਆਰ ਕਲੇਰ ਜ਼ਿੰਦਾਬਾਦ ਦੇ ਨਾਅਰੇ ਲਗਾਏ। ਇਸ ਮੌਕੇ ਬਿੰਦਰ ਮਨੀਲਾ ਨੇ ਆਖਿਆ ਕਿ ਟਰੱਕ ਯੂਨੀਅਨ ਦਾ ਇਕੱਲਾ-ਇਕੱਲਾ ਟਰੱਕ ਮਾਲਕ ਤੇ ਡਰਾਈਵਰ ਸ਼੍ਰੋਮਣੀ ਅਕਾਲੀ ਦਲ ਨਾਲ ਖੜ੍ਹਾ ਹੈ।

ਇਸ ਮੌਕੇ ਸ੍ਰੀ ਐੱਸ.ਆਰ ਕਲੇਰ ਨੇ ਕਿਹਾ ਕਿ ਕਾਂਗਰਸ ਦੇ ਰਾਜ ਵਿਚ ਤਬਾਹ ਹੋ ਚੁੱਕੇ ਟਰਾਂਸਪੋਰਟ ਦੇ ਧੰਦੇ ਨੂੰ ਮੁੜ ਤੋਂ ਖੜ੍ਹਾ ਕਰਨ ਲਈ ਅਕਾਲੀ-ਬਸਪਾ ਸਰਕਾਰ ਬਣਾਉਣਾ ਸਮੇਂ ਦੀ ਵੱਡੀ ਲੋੜ ਹੈ। ਇਸ ਮੌਕੇ ਜਤਿੰਦਰ ਸਿੰਘ ਗਰੇਵਾਲ, ਅਵਤਾਰ ਸਿੰਘ ਸ਼ੇਰਪੁਰ, ਕਰਤਾਰ ਸਿੰਘ, ਹਰਬੰਸ ਛੱਜਾਵਾਲ, ਕੁਲਦੀਪ ਸਿੰਘ ਸਿੱਧਵਾਂ ਬੇਟ ਆਦਿ ਹਾਜ਼ਰ ਸਨ।

Facebook Comments

Trending

Copyright © 2020 Ludhiana Live Media - All Rights Reserved.