ਪੰਜਾਬੀ

ਟ੍ਰਾਈਡੈਂਟ ਗਰੁੱਪ ਨੇ ਉਤਸ਼ਾਹ ਨਾਲ ਮਨਾਇਆ ਕੌਮਾਂਤਰੀ ਯੋਗਾ ਦਿਵਸ

Published

on

ਲੁਧਿਆਣਾ : ਟ੍ਰਾਈਡੈਂਟ ਦੇ ਸਮੁੱਚੇ ਨਿਰਮਾਣ ਅਤੇ ਦਫ਼ਤਰੀ ਸਥਾਨਾਂ ‘ਤੇ 9ਵਾਂ ਸਾਲਾਨਾ ਅੰਤਰਰਾਸ਼ਟਰੀ ਯੋਗ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਮੁੱਚੇ ਸਥਾਨਾਂ ’ਤੇ ਯੋਗਾ ਸੈਸ਼ਨਾਂ ਦਾ ਆਯੋਜਨ ਕੀਤਾ ਗਿਆ । ਇਸ ਸਮਾਗਮ ਦੀ ਅਗਵਾਈ ਤਜਰਬੇਕਾਰ ਯੋਗਾ ਇੰਸਟਰੱਕਟਰਾਂ ਨੇ ਕੀਤੀ ਅਤੇ ਸੈਂਕਡ਼ੇ ਕਰਮਚਾਰੀਆਂ ਨੇ ਹਿੱਸਾ ਲਿਆ। ਯੋਗਾ ਸੈਸ਼ਨਾਂ ਵਿੱਚ ਭਾਗ ਲੈਣ ਵਾਲਿਆਂ ਨੇ ਵੱਖ-ਵੱਖ ਯੋਗਾ ਆਸਣਾਂ ਅਤੇ ਪ੍ਰਾਣਾਯਾਮ ਕੀਤੇ।

ਟ੍ਰਾਈਡੈਂਟ ਗਰੁੱਪ ਨੇ ਇਹ ਪਹਿਲਕਦਮੀ ‘ਚੇਅਰਮੈਨਜ਼ ਗੋਲਡਨ ਹਾਰਟ ਕਲੱਬ’ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ ਸੀ, ਜਿਸ ਨੂੰ ਹਾਲ ਹੀ ਆਰੰਭ ਕੀਤਾ ਗਿਆ ਸੀ। ਇਸ ਕਲੱਬ ਦਾ ਉਦੇਸ਼ ਟ੍ਰਾਈਡੈਂਟ ਨੂੰ ਪ੍ਰਦਰਸ਼ਨ ਕਰਨ ਲਈ ‘ਇੱਕ ਮਹਾਨ ਸਥਾਨ’ ਵਿੱਚ ਬਦਲਣਾ ਹੈ। “ਪਹਿਲਾਂ ਖੁਸ਼ੀ-ਫਿਰ ਖੁਸ਼ਹਾਲੀ” ਦੇ ਸਿਧਾਂਤ ਉੱਤੇ ਕੰਮ ਕਰਨ ਵਾਲੇ ਇਸ ਵਿਲੱਖਣ ਕਲੱਬ 500 ਤੋਂ ਵਧੇਰੇ ਮੈਂਬਰ ਲਗਨ ਨਾਲ ਕੰਮ ਕਰ ਰਹੇ ਹਨ।

ਸੈਸ਼ਨ ਭਾਗੀਦਾਰਾਂ ਨੂੰ ਸਰੀਰਕ ਮੁਦਰਾ, ਖੁਰਾਕ ਵਿੱਚ ਅਨੁਸ਼ਾਸਨ ਅਤੇ ਮਾਨਸਿਕ ਤੰਦਰੁਸਤੀ ’ਤੇ ਕੇਂਦ੍ਰਿਤ ਕਰਕੇ ਸਰੀਰਕ ਲਚਕਤਾ ਵਧਾਉਣ, ਤਣਾਅ ਤੋਂ ਛੁਟਕਾਰਾ ਪਾਉਣ ਅਤੇ ਅੰਦਰੂਨੀ ਸ਼ਾਂਤੀ ਅਤੇ ਸਦਭਾਵਨਾ ਪੈਦਾ ਕਰਨ ਬਾਰੇ ਸਿੱਖਿਅਤ ਕਰਨ ’ਤੇ ਕੇਂਦ੍ਰਿਤ ਸੀ। ਵ੍ਰਿਕਸ਼ਾਸਨ, ਗਊ-ਮੁਖਾਸਨ, ਉਤਨਪਦਾਸਨ ਕੁਝ ਆਸਣਾਂ ਵਿੱਚੋਂ ਸਨ, ਜਿਨ੍ਹਾਂ ਦਾ ਅਭਿਆਸ ਕੀਤਾ ਗਿਆ ।

 

Facebook Comments

Trending

Copyright © 2020 Ludhiana Live Media - All Rights Reserved.