ਪੰਜਾਬੀ

ਮਾਲਵਾ ਸਕੂਲ ਵਲੋਂ ਐਨਸੀਸੀ ਕੈਡਿਟਾਂ ਵੱਲੋਂ ਕੱਢੀ ਗਈ ਹਰ ਘਰ ਤਿਰੰਗਾ ਰੈਲੀ

Published

on

ਲੁਧਿਆਣਾ : ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਡਲ ਗਰਾਮ ਲੁਧਿਆਣਾ ਦੇ ਐਨਸੀਸੀ ਕੈਡਿਟਾਂ ਵੱਲੋਂ ਅੱਜ ਲੁਧਿਆਣਾ ਐਨਸੀਸੀ ਗਰੁੱਪ ਕਮਾਂਡਰ ਬ੍ਰਿਗੇਡੀਅਰ ਜਸਜੀਤ ਘੁੰਮਣ ਦੇ ਮਾਰਗ ਦਰਸ਼ਨ ਅਧੀਨ ‘ਹਰ ਘਰ ਤਿਰੰਗਾ’ ਜਾਗਰੂਕਤਾ ਰੈਲੀ ਕੱਢੀ ਗਈ ।

ਇਸ ਮੌਕੇ ਵਧੇਰੇ ਜਾਣਕਾਰੀ ਸਾਂਝਾ ਕਰਦਿਆਂ ਏ ਐੱਨ ਓ ਫਸਟ ਅਫ਼ਸਰ ਪਰਮਬੀਰ ਸਿੰਘ ਨੇ ਦੱਸਿਆ ਕਿ ਆਜ਼ਾਦੀ ਦੀ 75 ਵੀਂ ਵਰ੍ਹੇਗੰਢ ਦੇ ਮੌਕੇ ਐੱਨਸੀਸੀ ਕੈਡਿਟਾਂ ਵੱਲੋਂ ਵਿੰਗ ਕਮਾਂਡਰ ਬੀ ਐਸ ਗਿੱਲ, ਕਮਾਂਡਿੰਗ ਅਫ਼ਸਰ, ਨੰਬਰ 4 ਪੰਜਾਬ ਏਅਰ ਸਕਾਰਡਨ ਐੱਨਸੀਸੀ ਲੁਧਿਆਣਾ ਦੇ ਸਹਿਯੋਗ ਨਾਲ ਮਾਡਲ ਗ੍ਰਾਮ ਤੇ ਸਕੂਲ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਹਰ ਘਰ ਤਿਰੰਗਾ ਅਭਿਆਨ ਜੋ ਕਿ 13 ਤੋਂ 15 ਅਗਸਤ ਤੱਕ ਚਲਾਇਆ ਜਾ ਰਿਹਾ ਹੈ।

ਕੈਡਿਟਾਂ ਨੇ ਆਪਣੇ ਹੱਥਾਂ ਦੇ ਵਿੱਚ ਤਿਰੰਗੇ ਝੰਡੇ ਫੜੇ ਹੋਏ ਸਨ ਅਤੇ ਉਨ੍ਹਾਂ ਨੇ” ਭਾਰਤ ਮਾਤਾ ਦੀ ਜੈ “ਦੇ ਨਾਅਰਿਆਂ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਤਿਰੰਗੇ ਝੰਡੇ ਪ੍ਰਤੀ ਜਾਗਰੂਕਤਾ ਫੈਲਾਈ। ਇਸ ਮੌਕੇ ਵਿੰਗ ਕਮਾਂਡਰ ਬੀ ਐਸ ਗਿੱਲ ਨੇ ਦੇਸ਼ ਦੇ ਕੌਮੀ ਝੰਡੇ ਤਿਰੰਗੇ ਦੇ ਸਬੰਧ ਵਿਚ ਕੈਡਿਟਾਂ ਨੂੰ ਦੱਸਿਆ । ਉਨ੍ਹਾਂ ਦੇਸ਼ ਦੇ ਮਾਣ ਸਨਮਾਨ ਲਈ ਸ਼ਹੀਦ ਹੋਣ ਵਾਲੇ ਸੁਤੰਤਰਤਾ ਸੈਨਾਨੀਆਂ ਅਤੇ ਫੌਜ ਦੇ ਜਵਾਨਾਂ ਦੇ ਬਾਰੇ ਕੈਡਿਟਾਂ ਨਾਲ ਜਾਣਕਾਰੀ ਸਾਂਝੀ ਕੀਤੀ ।

ਪ੍ਰਿੰਸੀਪਲ ਕਰਨਜੀਤ ਸਿੰਘ ਨੇ ਇਸ ਮੌਕੇ ਕੈਡਿਟਾਂ ਨੂੰ ਤਿਰੰਗੇ ਝੰਡੇ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ । ਉਨ੍ਹਾਂ ਵਿੰਗ ਕਮਾਂਡਰ ਬੀ ਐਸ ਗਿੱਲ ਨੂੰ ਇਸ ਮੌਕੇ ਵਿਸ਼ੇਸ਼ ਤੌਰ ‘ਤੇ ਸਕੂਲ ਵਿਚ ਆਉਣ ਲਈ ਸਨਮਾਨ ਚਿੰਨ੍ਹ ਭੇਟ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਸਕੂਲ ਦੇ ਕੈਡਿਟ ਇਸੇ ਤਰ੍ਹਾਂ ਹੀ ਦੇਸ਼ ਭਗਤੀ ਦਾ ਸੰਚਾਰ ਕਰਦੇ ਰਹਿਣਗੇ । ਇਸ ਪ੍ਰੋਗਰਾਮ ਨੂੰ ਸ੍ਰੀ ਮਨੋਜ ਕੁਮਾਰ, ਗੁਰਮੁਖ ਸਿੰਘ, ਮਨਦੀਪ ਕੌਰ, ਗੁਰਪ੍ਰੀਤ ਕੌਰ, ਮਾਸਟਰ ਵਾਰੰਟ ਆਫਸਰ ਮਿਸ਼ਰਾ, ਕੋਪਲ ਲੋਟੇਕਰ ਆਦਿ ਨੇ ਆਪਣਾ ਪੂਰਨ ਸਹਿਯੋਗ ਦੇ ਕੇ ਕਾਮਯਾਬ ਬਣਾਇਆ ।

Facebook Comments

Trending

Copyright © 2020 Ludhiana Live Media - All Rights Reserved.