ਪੰਜਾਬੀ

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਭੇਟ ਕੀਤੀ ਸ਼ਰਧਾਂਜਲੀ

Published

on

ਲੁਧਿਆਣਾ : ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫਿਕੋ ਨੇ ਪੰਜਾਬ ਦੇ ਪੰਜ ਵਾਰ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਸ: ਪ੍ਰਕਾਸ਼ ਸਿੰਘ ਬਾਦਲ ਉਹ ਦੂਰਅੰਦੇਸ਼ੀ ਸਨ ਜਿਨ੍ਹਾਂ ਨੇ ਉਦਯੋਗਾਂ ਲਈ ਪੀਕ ਲੋਡ ਚਾਰਜਿਜ਼ ਤੋਂ ਛੋਟ ਦਿੱਤੀ, ਮਿਕਸਡ ਲੈਂਡ ਯੂਜ਼ ਏਰੀਆ ਇੰਡਸਟਰੀ ਨੂੰ ਰਾਹਤ ਦਿੱਤੀ, ਪੰਜਾਬ ਵਿੱਚ ਅੰਤਰਰਾਸ਼ਟਰੀ ਹਵਾਈ ਅੱਡੇ ਲਿਆਂਦੇ, ਪੰਜਾਬ ਵਿੱਚ ਸੜਕੀ ਨੈੱਟਵਰਕ ਵਿਕਸਤ ਕੀਤਾ ।

ਓਹਨਾ ਅੱਗੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੀ ਸਿਆਸਤ ਦੇ ਸੂਤਰਧਾਰ ਹਨ, ਜੋ ਜ਼ਮੀਨੀ ਪੱਧਰ ਦੇ ਆਗੂ ਸਨ ਅਤੇ ਓਹਨਾ ਨੇ ਸੂਬੇ ਦੇ ਵਿਕਾਸ ਲਈ ਅਣਥੱਕ ਮਿਹਨਤ ਕਰਕੇ ਲੋਕਾਂ ਦਾ ਪਿਆਰ ਅਤੇ ਵਿਸ਼ਵਾਸ ਜਿਤਿਆ । ਉਨ੍ਹਾਂ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਅਤੇ ਪਰਿਵਾਰ ਨੂੰ ਇਹ ਨਾ ਪੂਰਾ ਹੋਣ ਵਾਲਾ ਘਾਟਾ ਸਹਿਣ ਕਰਨ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ।

Facebook Comments

Trending

Copyright © 2020 Ludhiana Live Media - All Rights Reserved.