Connect with us

ਪੰਜਾਬੀ

ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਈਸੜੂ ਵਿਖੇ ਸ਼ਰਧਾਂਜਲੀ ਸਮਾਗਮ

Published

on

Tribute ceremony at Isru by the Communist Party of India

ਲੁਧਿਆਣਾ : ਸ਼ਹੀਦ ਕਰਨੈਲ ਸਿੰਘ ਈਸੜੂ ਨੇ 1955 ਵਿਚ ਗੋਆ ਦੀ ਅਜ਼ਾਦੀ ਦੇ ਸੰਘਰਸ਼ ਵਿੱਚ ਆਪਣੇ ਜੀਵਨ ਦਾ ਬਲੀਦਾਨ ਦਿੱਤਾ ਸੀ, ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਅਤੇ ਉਨ੍ਹਾਂ ਦੇ ਦਿਖਾਏ ਹੋਏ ਰਾਹ ਤੇ’ ਚੱਲਣ ਲਈ ਭਾਰਤੀ ਕਮਿਊਨਿਸਟ ਪਾਰਟੀ ਜਿਲਾ ਲੁਧਿਆਣਾ ਵੱਲੋਂ ਈਸੜੂ ਵਿਖੇ ਵਿਸ਼ਾਲ ਸਮਾਗਮ ਕੀਤਾ ਗਿਆ। ਇਸ ਵਿੱਚ ਜ਼ਿਲ੍ਹੇ ਭਰ ਤੋਂ ਇਸਤਰੀਆਂ ਤੇ ਨੌਜਵਾਨਾਂ ਸਮੇਤ ਵੱਡੀ ਗਿਣਤੀ ਵਿੱਚ ਸਾਥੀ ਸ਼ਾਮਲ ਹੋਏ । ਇਸ ਮੌਕੇ ਕਾਮਰੇਡ ਡੀ.ਪੀ.ਮੌੜ, ਕਾਮਰੇਡ ਗੁਲਜ਼ਾਰ ਗੋਰੀਆ, ਡਾਕਟਰ ਅਰੁਣ ਮਿਤਰਾ, ਐਮ ਐਸ ਭਾਟੀਆ, ਚਮਕੌਰ ਸਿੰਘ, ਰਜਿੰਦਰ ਪਾਲ ਸਿੰਘ ਔਲਖ ਵਿਜੇ ਕੁਮਾਰ,ਚਰਨ ਸਰਾਭਾ,ਜਸਵੀਰ ਝੱਜ ਆਦਿ ਸ਼ਾਮਲ ਸਨ।

ਇਸ ਸਮਾਗਮ ਵਿੱਚ ਬੋਲਦਿਆਂ ਪ੍ਰਮੁੱਖ ਬੁਲਾਰੇ ਕਾਮਰੇਡ ਅਮਰਜੀਤ ਕੌਰ ਨੇ ਸੱਦਾ ਦਿੱਤਾ ਕਿ ਅੱਜ ਬਹੁਤ ਹੀ ਚੁਣੌਤੀ ਭਰਿਆ ਸਮਾਂ ਹੈ ਅਤੇ ਇਕ ਵਾਰ ਫੇੇਰ ਦੇਸ਼ ਨੂੰ ਬਚਾਉਣ ਦੇ ਲਈ ਦੇਣ ਦੇ ਲਈ ਤਿਆਰ ਰਹਿਣਾ ਪਏਗਾ। ਲੋਕਾਂ ਦੇ ਮਸਲੇ ਹੱਲ ਕਰਨ ਦੇ ਵਿੱਚ ਅਸਫਲ ਰਹਿਣ ਤੋਂ ਬਾਅਦ ਇਹ ਸਰਕਾਰ ਹੁਣ ਦੇਸ਼ ਨੂੰ ਫਿਰਕੂ ਲੀਹਾਂ ਤੇ ਵੰਡ ਕੇ ਦੰਗੇ ਕਰਵਾਉਣ ਤੇ ਉੱਤਰ ਆਈ ਹੈ।। ਅੱਜ ਦੇਸ਼ ਵਿੱਚ ਅੱਤ ਦੀ ਮਹਿੰਗਾਈ ਅਤੇ ਬੇਰੁਜ਼ਗਾਰੀ ਹੈ ਜਿਸ ਕਰਕੇ ਲੋਕਾਂ ਵਿੱਚ ਰੋਸ ਫੈਲਿਆ ਹੈ। ਅੱਜ ਦਾ ਲਾਲ ਕਿਲੇ ਤੋਂ ਦਿਤਾ ਭਾਸ਼ਣ ਮੋਦੀ ਦੇ ਤੌਖਲੇ ਨੂੰ ਸਾਫ ਦਰਸਾਉਂਦਾ ਹੈ ਕਿ ਭਾਜਪਾ-ਆਰ.ਐਸ.ਐਸ 2024 ਦੀਆਂ ਆਮ ਚੋਣਾਂ ਵਿੱਚ ਸੱਤਾ ਤੋਂ ਹਟ ਰਹੀਆਂ ਹਨ।

Facebook Comments

Trending