ਇੰਡੀਆ ਨਿਊਜ਼

ਲੁਧਿਆਣਾ ਤੋਂ ਤਬਦੀਲ ਰੇਲ ਗੱਡੀਆਂ ਢੰਡਾਰੀ ਰੁਕਣੀਆਂ ਸ਼ੁਰੂ, ਯਾਤਰੀ ਹੋਏ ਪ੍ਰੇਸ਼ਾਨ

Published

on

ਲੁਧਿਆਣਾ : ਰੇਲਵੇ ਵਿਭਾਗ ਵੱਲੋਂ ਸਟੇਸ਼ਨ ਦੇ ਨਵੀਨੀਕਰਨ ਕਾਰਨ ਕੁਝ ਗੱਡੀਆਂ ਨੂੰ ਆਰਜ਼ੀ ਤੌਰ ’ਤੇ ਢੰਡਾਰੀ ਸਟੇਸ਼ਨ ’ਤੇ ਤਬਦੀਲ ਕੀਤਾ ਗਿਆ ਹੈ। ਇਨ੍ਹਾਂ ਗੱਡੀਆਂ ਵਿੱਚ ਜਨ-ਸ਼ਤਾਬਦੀ ਐਕਸਪ੍ਰੈਸ, ਜਨ ਸੇਵਾ ਐਕਸਪ੍ਰੈਸ, ਅਨਤੋਦਿਆ ਐਕਸਪ੍ਰੈਸ ਅਤੇ ਕਰਮਭੂਮੀ ਐਕਸਪ੍ਰੈਸ ਸ਼ਾਮਲ ਹਨ। ਇਹ ਰੇਲ ਗੱਡੀਆਂ ਲੁਧਿਆਣਾ ਦੀ ਥਾਂ ਢੰਡਾਰੀ ਰੇਲਵੇ ਸਟੇਸ਼ਨ ’ਤੇ ਰੁਕੀਆਂ। ਕੁੱਝ ਟ੍ਰੇਨਾਂ 20 ਜੂਨ ਅਤੇ ਬਾਕੀ ਟਰੇਨਾਂ ਨੂੰ ਇਕ ਜੁਲਾਈ ਤੋਂ ਲੁਧਿਆਣਾ ਦੀ ਬਜਾਏ ਢੰਡਾਰੀ ਠਹਿਰਾਵ ਦਿੱਤਾ ਜਾ ਰਿਹਾ ਹੈ।

ਰੇਲਵੇ ਸਟੇਸ਼ਨ ਦੇ ਇੱਕ ਅਧਿਕਾਰੀ ਅਨੁਸਾਰ ਨਵੀਨੀਕਰਨ ਦੇ ਕੰਮ ਕਰਕੇ ਕੁਝ ਰੇਲ ਗੱਡੀਆਂ ਢੰਡਾਰੀ ਰੇਲਵੇ ਸਟੇਸ਼ਨ ’ਤੇ ਤਬਦੀਲ ਕੀਤੀਆਂ ਗਈਆਂ ਹਨ। ਹੁਣ ਇਨ੍ਹਾਂ ਗੱਡੀਆਂ ਦਾ ਲੁਧਿਆਣਾ ਦੀ ਬਜਾਏ ਢੰਡਾਰੀ ਠਹਿਰਾਅ ਹੋਇਆ ਕਰੇਗਾ। ਜ਼ਿਕਰਯੋਗ ਹੈ ਕਿ ਇਸ ਪ੍ਰਾਜੈਕਟ ’ਤੇ ਭਾਵੇਂ ਕੰਮ ਪਿਛਲੇ ਦੋ ਕੁ ਮਹੀਨਿਆਂ ਤੋਂ ਚੱਲ ਰਿਹਾ ਹੈ ਪਰ ਸਟੇਸ਼ਨ ਦੇ ਮੁੱਖ ਦਾਖਲੇ ਅਤੇ ਵਾਪਸੀ ਵਾਲੇ ਗੇਟਾਂ ਦਾ ਉਸਾਰੀ ਕਾਰਜ ਸ਼ੁਰੂ ਹੋਣ ਕਰਕੇ ਦੋ ਬਦਲਵੇਂ ਆਰਜ਼ੀ ਰਾਹ ਵੀ ਬਣਾਏ ਗਏ ਹਨ।

ਇਨ੍ਹਾਂ ਵਿੱਚ ਇੱਕ ਰਾਹ ਪੁਰਾਣੇ ਲੋਕਲ ਬੱਸ ਅੱਡਾ ਦੇ ਸਾਹਮਣੇ ਰੇਲ ਪਾਰਸਲ ਵਾਲਾ ਗੇਟ ਦਾਖਲੇ ਲਈ ਹੋਵੇਗਾ ਜਦਕਿ ਵਾਪਸੀ ਗੋਦਾਮ ਵਾਲੇ ਪਾਸਿਓਂ,ਨੇੜੇ ਘੰਟਾ ਘਰ ਕੀਤੀ ਜਾਵੇਗੀ। ਦੂਜੇ ਪਾਸੇ ਨਵੀਨੀਕਰਨ ਕਾਰਨ ਰੇਲ ਗੱਡੀਆਂ ਕਾਰਨ ਆਟੋ ਚਾਲਕਾਂ, ਪ੍ਰਾਈਵੇਟ ਬੱਸਾਂ ਅਤੇ ਖਾਣ-ਪੀਣ ਦੀਆਂ ਵਸਤਾਂ ਵੇਚਣ ਵਾਲਿਆਂ ਦਾ ਕੰਮ ਵੀ ਠੱਪ ਹੋਣ ਦੀ ਸੰਭਾਵਨਾ ਬਣ ਗਈ ਹੈ। ਇਸੇ ਤਰ੍ਹਾਂ ਰੇਲ ਗੱਡੀਆਂ ਢੰਡਾਰੀ ਤਬਦੀਲ ਹੋਣ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

ਢੰਡਾਰੀ ਕਲਾ ਸਟੇਸ਼ਨ ‘ਤੇ ਯਾਤਰੀਆਂ ਲਈ ਸਹੂਲਤਾਂ ਦੀ ਭਾਰੀ ਘਾਟ ਹੈ। ਯਾਤਰੀਆਂ ਦੇ ਬੈਠਣ ਲਈ ਕੋਈ ਢੁੱਕਵਾਂ ਪ੍ਰਬੰਧ ਨਹੀਂ ਕੀਤਾ ਗਿਆ। ਗਰਮੀ ‘ਚ ਪੱਖੇ ਤਾਂ ਕੀ ਧੁੱਪ ਅਤੇ ਬਾਰਿਸ਼ ਤੋਂ ਸਿਰ ਲੁਕਾਉਣ ਦਾ ਵੀ ਕੋਈ ਇੰਤਜਾਮ ਨਹੀਂ ਹੈ। ਪੀਣ ਵਾਲੇ ਪਾਣੀ ਦੀ ਭਾਰੀ ਘਾਟ ਹੈ। ਪਲੇਟ ਫਾਰਮ ਇਕ ‘ਤੇ ਬਣੇ ਪਖਾਨਿਆਂ ਦੀ ਹਾਲਤ ਤਰਸਯੋਗ ਹੈ। ਦੋਪਹੀਆ ਅਤੇ ਚਾਰ ਪਹੀਆ ਵਾਹਨਾਂ ਦੀ ਪਾਰਕਿੰਗ ਦਾ ਕੋਈ ਪ੍ਰਬੰਧ ਨਹੀਂ ਹੈ।

Facebook Comments

Trending

Copyright © 2020 Ludhiana Live Media - All Rights Reserved.