ਖੇਤੀਬਾੜੀ

ਐਗਰੀਕਲਚਰ ਇੰਨਫਰਾਸਟਰੱਕਚਰ ਫੰਡ ਸਕੀਮ ਤਹਿਤ ਕਰਵਾਇਆ ਟ੍ਰੇਨਿੰਗ ਸੈਮੀਨਾਰ

Published

on

ਲੁਧਿਆਣਾ : ਡਾਇਰੈਕਟਰ ਬਾਗਬਾਨੀ ਪੰਜਾਬ-ਕਮ-ਸਟੇਟ ਨੋਡਲ ਅਫਸਰ ਐਗਰੀਕਲਚਰ ਇੰਨਫਰਾਸਟਰੱਕਚਰ ਫੰਡ ਸ੍ਰੀਮਤੀ ਸ਼ੈਲਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ,  ਡਿਪਟੀ ਡਾਇਰੈਕਟਰ ਬਾਗਬਾਨੀ ਲੁਧਿਆਣਾ ਡਾ: ਨਰਿੰਦਰ ਪਾਲ ਕਲਸੀ ਦੀ ਅਗਵਾਈ ਹੇਠ ਐਗਰੀਕਲਚਰ ਇੰਨਫਰਾਸਟਰੱਕਚਰ ਫੰਡ ਸਕੀਮ ਤਹਿਤ ਆਤਮਾ ਦੇ ਸਹਿਯੋਗ ਨਾਲ ਐਗਰੀਕਲਚਰ ਇੰਨਫਰਾਸਟਰੱਕਚਰ ਫੰਡ ਸਬੰਧੀ ਟ੍ਰੇਨਿੰਗ ਸੈਮੀਨਾਰ, ਗੁਰੂ ਅੰਗਦ ਦੇਵ ਵੈਟਰਨਰੀ ਯੁਨੀਵਰਸਿਟੀ, ਲੁਧਿਆਣਾ ਵਿੱਚ ਕੀਤਾ ਗਿਆ।

ਡਿਪਟੀ ਡਾਇਰੈਕਟਰ ਬਾਗਬਾਨੀ ਲੁਧਿਆਣਾ ਡਾ: ਨਰਿੰਦਰ ਪਾਲ ਕਲਸੀ ਵੱਲੋਂ ਆਏ ਹੋਏ ਪਤਵੰਤਿਆਂ ਨੂੰ “ਜੀ ਆਇਆਂ ਆਖਦਿਆਂ”  ਇਸ ਸਕੀਮ ਦੀ ਪੂਰਨ ਜਾਣਕਾਰੀ ਲੈਣ ਉਪਰੰਤ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਤ ਕੀਤਾ ਗਿਆ। ਇਸ ਟ੍ਰੇਨਿੰਗ ਸੈਮੀਨਾਰ ਵਿੱਚ ਖੇਤੀਬਾੜੀ, ਜਿਲ੍ਹਾ ਭੂਮੀ ਰੱਖਿਆ, ਪਸ਼ੂ ਪਾਲਣ, ਮੱਛੀ ਪਾਲਣ ਵਿਭਾਗ, ਜਿਲ੍ਹਾ ਮੰਡੀ ਅਫਸਰ, ਪੰਜਾਬ ਐਗਰੋ ਕਾਰਪੋਰੇਸ਼ਨ, ਜੀ.ਐਮ.ਨਬਾਰਡ, ਲੀਡ ਜਿਲ੍ਹਾ ਬੈਂਕ ਮੈਨੇਜਰ ਵੱਲੋਂ ਸ਼ਮੂਲੀਅਤ ਕੀਤੀ ਗਈ।

ਇਸ ਸੈਮੀਨਾਰ ਵਿੱਚ ਰਵਜੀਤ ਕੌਰ ਟੀਮ ਲੀਡਰ, ਐਗਰੀਕਲਚਰ ਇੰਨਫਰਾਸਟਰੱਕਚਰ ਫੰਡ ਵੱਲੋਂ ਹਾਜ਼ਰ ਕੋਲਡ ਸਟੋਰ ਮਾਲਕਾਂ, ਅਗਾਂਹਵਧੂ ਬਾਗਬਾਨਾਂ, ਮੱਧੂ ਮੱਖੀ ਪਾਲਕਾਂ, ਪੌਲੀ ਹਾਊਸ ਵਿੱਚ ਕਾਸ਼ਤ ਕਰਨ ਵਾਲੇ ਕਿਸਾਨਾਂ ਨਾਲ ਵਿਸਥਾਰ ਸਹਿਤ ਸਕੀਮ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਸਕੀਮ ਅਧੀਨ ਨਵੇਂ ਯੁਨਿਟ ਲਗਾਉਣ ਲਈ ਦੋ ਕਰੋੜ ਤੱਕ ਦੇ ਬੈਂਕ ਲੋਨ ਤੇ 3% ਵਿਆਜ ਦੀ ਛੋਟ ਜੋ 7 ਸਾਲਾਂ ਲਈ ਬਿਨਾਂ ਕਿਸੇ ਵਾਧੂ ਬੈਂਕ ਗਰੰਟੀ ਦੀ ਲੋੜ ਤੋਂ ਉਪਲਬੱਧ ਹਨ।

ਅਖੀਰ ਵਿੱਚ ਸਹਾਇਕ ਡਾਇਰੈਕਟਰ ਬਾਗਬਾਨੀ ਡਾ: ਗੁਰਜੀਤ ਸਿੰਘ ਬੱਲ ਵੱਲੋਂ ਵਿਭਾਗ ਦੀਆਂ ਚਲ ਰਹੀਆਂ ਸਕੀਮਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ ਅਤੇ ਹਾਜ਼ਰ ਪਤਵੰਤਿਆਂ ਨੂੰ  ਐਗਰੀਕਲਚਰ ਇੰਨਫਰਾਸਟਰੱਕਚਰ ਫੰਡ ਸਕੀਮ ਦਾ ਵੱਧ ਤੋਂ ਵੱਧ ਲਾਭ ਲੈ ਕੇ ਜਿਲ੍ਹੇ ਦੇ ਬਾਗਬਾਨੀ ਨਾਲ ਜੁੜੇ ਕਿਸਾਨਾਂ ਦਾ ਆਰਥਿਕ ਪੱਧਰ ਉਪਰ ਚੁੱਕਣ ਲਈ ਆਪਣਾ ਬਣਦਾ ਯੋਗਦਾਨ ਪਾਉਣ ਲਈ ਅਪੀਲ ਕੀਤੀ।

Facebook Comments

Trending

Copyright © 2020 Ludhiana Live Media - All Rights Reserved.