ਪੰਜਾਬੀ

 ਗੈਰ ਅਧਿਆਪਨ ਅਮਲੇ ਲਈ ਕਰਵਾਇਆ ਸਿਖਲਾਈ ਪੋ੍ਗਰਾਮ

Published

on

ਲੁਧਿਆਣਾ  : ਪੀ.ਏ.ਯੂ. ਦੇ ਡਾਇਰੈਕਟੋਰੇਟ ਪਸਾਰ ਸਿੱਖਿਆ ਵੱਲੋਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਦੀ ਅਗਵਾਈ ਵਿੱਚ ਬੀਤੇ ਦਿਨੀਂ ਕਲਰਕ/ਅਸਿਸਟੈਂਟ ਅਤੇ ਦਫ਼ਤਰੀ ਕਰਮਚਾਰੀਆਂ ਲਈ ਇੱਕ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਇਸ ਸਿਖਲਾਈ ਪ੍ਰੋਗਰਾਮ ਵਿੱਚ ਕਿ੍ਰਸ਼ੀ ਵਿਗਿਆਨ ਕੇਂਦਰ, ਕਿਸਾਨ ਸੇਵਾ ਸਲਾਹਕਾਰ ਕੇਂਦਰਾਂ ਅਤੇ ਹੋਰ ਥਾਵਾਂ ਤੇ ਕੰਮ ਕਰ ਰਹੇ ਗੈਰ ਅਧਿਆਪਨ ਅਮਲੇ ਨੂੰ ਸੁਚਾਰੂ ਕਾਰਜਸ਼ੈਲੀ ਲਈ ਢੁੱਕਵੀਂ ਸਿਖਲਾਈ ਦਿੱਤੀ ਗਈ ।

ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਅਪਰ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜੀ ਪੀ ਐੱਸ ਸੋਢੀ ਨੇ ਸਭ ਦਾ ਸਵਾਗਤ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਦੇ ਕੰਮਕਾਜ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਗੈਰ ਅਧਿਆਪਨ ਅਮਲੇ ਦਾ ਯੋਗਦਾਨ ਬੇਹੱਦ ਅਹਿਮ ਹੈ । ਆਮਤੌਰ ਤੇ ਯੂਨੀਵਰਸਿਟੀ ਦੇ ਨਿਯਮਾਂ ਨੂੰ ਲਾਗੂ ਕਰਨ ਵਿੱਚ ਗੈਰ ਅਧਿਆਪਨ ਅਮਲਾ ਅਹਿਮ ਭੂਮਿਕਾ ਨਿਭਾਉਂਦਾ ਹੈ । ਡਾ. ਸੋਢੀ ਨੇ ਕਿਹਾ ਇਸ ਸਿਖਲਾਈ ਪ੍ਰੋਗਰਾਮ ਵਿੱਚ ਯੂਨੀਵਰਸਿਟੀ ਦੇ ਦਫ਼ਤਰੀ ਕਾਰਜ ਨੂੰ ਸੁਚਾਰੂ ਤਰੀਕੇ ਨਾਲ ਕਰਨ ਦੀ ਸਿਖਲਾਈ ਪ੍ਰਦਾਨ ਕੀਤੀ ਜਾ ਰਹੀ ਹੈ ।

ਇਸ ਸਿਖਲਾਈ ਪ੍ਰੋਗਰਾਮ ਵਿੱਚ ਸੀ ਆਰ ਅਤੇ ਏ ਪੀ ਆਰ ਤੋਂ ਇਲਾਵਾ ਛੁੱਟੀ ਦੇ ਨਿਯਮਾਂ, ਨਾਨ ਟੀਚਿੰਗ ਸਟਾਫ ਦੀ ਭਰਤੀ, ਬਜਟ ਨਾਲ ਸੰਬੰਧਤ ਮੁੱਦਿਆਂ ਅਤੇ ਬਿੱਲਾਂ ਦੀ ਨਿਰਮਾਣਕਾਰੀ ਤੋਂ ਇਲਾਵਾ ਆਮਦਨ ਕਰ ਨਾਲ ਸੰਬੰਧਤ ਨਿਯਮਾਂ ਬਾਰੇ ਸੁਪਰਡੈਂਟ ਸ਼੍ਰੀ ਰਾਕੇਸ਼ ਕੁਮਾਰ ਗੋਇਲ, ਸੀਨੀਅਰ ਅਸਿਸਟੈਂਟ ਸ਼੍ਰੀਮਤੀ ਰਾਜਵਿੰਦਰ ਕੌਰ, ਸੀਨੀਅਰ ਅਸਿਸਟੈਂਟ ਸ਼੍ਰੀਮਤੀ ਅਚਲਾ ਦੇਵੀ ਅਤੇ ਸੀਨੀਅਰ ਅਸਿਸਟੈਂਟ ਸ਼੍ਰੀ ਗੁਰਪ੍ਰੀਤ ਸਿੰਘ ਨੇ ਭਾਸ਼ਣ ਦਿੱਤੇ । ਪ੍ਰੋਗਰਾਮ ਦੇ ਅੰਤ ਤੇ ਆਉਂਦੀਆਂ ਸਮੱਸਿਆਵਾਂ ਅਤੇ ਮੁੱਦਿਆਂ ਤੇ ਖੁੱਲੀ ਵਿਚਾਰ ਚਰਚਾ ਹੋਈ ।

Facebook Comments

Trending

Copyright © 2020 Ludhiana Live Media - All Rights Reserved.