ਪੰਜਾਬ ਨਿਊਜ਼

ਪੰਜਾਬ ਰਿਮੋਟ ਸੈਂਸਿੰਗ ਸੈਂਟਰ ਵਿਖੇ ਵਿਗਿਆਨ ਤੇ ਤਕਨਾਲੋਜੀ ਦੇ ਵਿਸ਼ੇ ‘ਤੇ ਦਿੱਤੀ ਸਿਖ਼ਲਾਈ

Published

on

ਲੁਧਿਆਣਾ : ਵਿਗਿਆਨ ਤੇ ਤਕਨਾਲੋਜੀ ਦੇ ਵਿਸ਼ੇ ‘ਤੇ ਪੰਜਾਬ ਰਿਮੋਟ ਸੈਂਸਿੰਗ ਸੈਂਟਰ (ਪੀ. ਆਰ. ਐਸ. ਸੀ.) ਲੁਧਿਆਣਾ ਨੇ ਸਫਲਤਾਪੂਰਵਕ 21 ਦਿਨਾਂ ਸਿਖ਼ਲਾਈ ਪ੍ਰੋਗਰਮਾ ਰਿਹਾਇਸ਼ੀ ਸਕੂਲ ਕਰਵਾਇਆ ਗਿਆ। ਪ੍ਰੋਗਰਾਮ ਭੂ ਵਿਗਿਆਨ ਤੇ ਤਕਨਾਲੌਜੀ ਵਿਭਾਗ ਭਾਰਤ ਸਰਕਾਰ ਦੇ ਸਹਿਯੋਗ ਨਾਲ ਕਰਵਾਇਆ ਗਿਆ। ਕੋਰਸ ‘ਚ 26 ਭਾਗੀਦਾਰਾਂ ਵਿਚ ਦੇਸ਼ ਭਰ ਦੇ ਵਿਗਿਆਨੀ, ਖੋਜਕਰਤਾ ਅਤੇ ਅਧਿਕਾਰੀ ਸ਼ਾਮਿਲ ਸਨ।

ਪੰਜਾਬ ਸਰਕਾਰ ਦੇ ਵਿਭਾਗਾਂ ‘ਚੋਂ ਆਨਲਾਈਨ ਪ੍ਰਕਿਰਿਆ ਰਾਹੀਂ ਚੋਣ ਕੀਤੀ ਗਈ ਹੈ। ਵੱਖ-ਵੱਖ ਸੰਸਥਾਵਾਂ ਇਸਰੋ, ਆਈ. ਆਈ. ਟੀ., ਕੇਂਦਰੀ ਯੂਨੀਵਰਸਿਟੀਆਂ ਤੋਂ ਮਾਹਿਰ/ਵਿਗਿਆਨਕ/ਫੈਕਲਟੀ ਤੇ ਪੀ. ਆਰ. ਐਸ. ਸੀ. ਦੇ ਮਾਹਿਰਾਂ ਨੇ ਭਾਸ਼ਣ ਦਿੱਤੇ। ਸਮਰ ਸਕੂਲ ਡਾ. ਐਸ. ਕੇ. ਸ੍ਰੀਵਾਸਤਵ ਚੀਫ਼ ਜਨਰਲ ਮੈਨੇਜਰ ਦੀ ਹਾਜ਼ਰੀ ‘ਚ ਉਦਘਾਟਨ ਕੀਤਾ ਗਿਆ। ਵਿਗਿਆਨ ਤੇ ਤਕਨਾਲੋਜੀ ਵਿਭਾਗ ਸਰਕਾਰ ਦੇ ਸੀਨੀਅਰ ਵਿਗਿਆਨੀ ਇਸਰੋ ਦੇ ਡਾ. ਸ਼ੁਭਾ ਪਾਂਡੇ ਭਾਰਤ ਨੇ ਪੀ. ਆਰ. ਐਸ. ਸੀ. ਗਰਮੀਆਂ ਦੀ ਸਕੂਲ ਸਿਖਲਾਈ ਸ਼ਾਨਦਾਰ ਤਰੀਕੇ ਨਾਲ ਸਮਾਪਤ ਹੋਣ ‘ਤੇ ਆਪਣੇ ਵੱਡਮੁੱਲੇ ਵਿਚਾਰ ਰੱਖੇ।

ਪੀ. ਐਸ. ਅਚਾਰੀਆ ਮੁਖੀ-ਐਨ. ਜੀ. ਪੀ.-ਐਨ. ਐਸ. ਡੀ. ਆਈ. ਡੀ. ਐਸ. ਟੀ. ਭਾਰਤ ਸਰਕਾਰ ਮੁੱਖ ਮਹਿਮਾਨ ਸਨ। ਗਰਮੀਆਂ ਦੇ ਸਕੂਲ ਦੀ ਸਮਾਪਤੀ ਸਮਾਰੋਹ ‘ਚ ਡਾ. ਬਿ੍ਜੇਂਦਰ ਪਟੇਰੀਆ ਡਾਇਰੈਕਟਰ ਪੀ. ਆਰ. ਐਸ. ਸੀ. ਨੇ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਗਤੀ ਸ਼ਕਤੀ, ਪ੍ਰਧਾਨ ਮੰਤਰੀ ਕਿਸਾਨ ਤੇ ਬਹੁਤ ਸਾਰੇ ਪ੍ਰਮੁੱਖ ਪ੍ਰੋਗਰਾਮ ਕਈ ਹੋਰ ਭੂ-ਸਥਾਨਕ ਤਕਨਾਲੋਜੀ ਦੀ ਵਰਤੋਂ ‘ਤੇ ਬਹੁਤ ਜ਼ਿਆਦਾ ਨਿਰਭਰ ਹਨ ਤੇ ਅਜਿਹਾ ਕੋਰਸ ਮਦਦ ਕਰ ਸਕਦਾ ਹੈ |

ਸ਼ਸ਼ੀਕਾਂਤਾ ਸਾਹੂ ਵਿਗਿਆਨੀ ਤੇ ਕੋਆਰਡੀਨੇਟਰ ਸਮਰ ਸਕੂਲ ਨੇ ਸਮਰ ਸਕੂਲ ਦੇ ਪ੍ਰੋਗਰਾਮ ਦੀ ਰਿਪੋਰਟ ਪੇਸ਼ ਕੀਤੀ ਤੇ ਧੰਨਵਾਦ ਕੀਤਾ। ਭਾਰਤ ਸਰਕਾਰ ਤੇ ਆਈ. ਆਈ. ਟੀ. ਰੁੜਕੀ ਤੋਂ ਮਹਿਮਾਨ ਡਾ. ਅਜੰਤਾ ਗੋਸਵਾਮੀ ਨੇ ਸਾਰੇ ਸਿਖਿਆਰਥੀਆਂ ਨੂੰ ਇਸ ਤੋਂ ਇਕੱਤਰ ਕੀਤੇ ਗਿਆਨ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਡਾ. ਅਰੋੜਾ ਪ੍ਰੋਗਰਾਮ ਦੇ ਕੋ-ਕੋਆਰਡੀਨੇਟਰ ਸਮੇਤ ਪੀ. ਆਰ. ਐਸ. ਸੀ. ਦੇ ਸਾਰੇ ਵਿਗਿਆਨੀ ਹਾਜ਼ਰ ਸਨ।

 

Facebook Comments

Trending

Copyright © 2020 Ludhiana Live Media - All Rights Reserved.