Connect with us

ਪੰਜਾਬੀ

ਰਾਣੀ ਮੱਖੀ ਦੀ ਬਰੀਡਿੰਗ ਬਾਰੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੂੰ ਦਿੱਤੀ ਸਿਖਲਾਈ

Published

on

Training given to post graduate students on queen bee breeding

ਲੁਧਿਆਣਾ :ਪੀ.ਏ.ਯੂ. ਦੇ ਕੀਟ ਵਿਗਿਆਨ ਵਿਭਾਗ ਨੇ ਬੀਤੇ ਦਿਨੀਂ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੂੰ ਰਾਣੀ ਮੱਖੀ ਦੀ ਬਰੀਡਿੰਗ ਦੀ ਸਿਖਲਾਈ ਦੇਣ ਲਈ ਇੱਕ ਰੋਜ਼ਾ ਸਿਖਲਾਈ ਕੋਰਸ ਲਾਇਆ । ਇਹ ਕੋਰਸ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੀ ਮਾਲੀ ਇਮਦਾਦ ਨਾਲ ਸਿਰੇ ਚੜ੍ਹਿਆ । ਵਿਭਾਗ ਦੇ ਮੁਖੀ ਡਾ. ਡੀ ਕੇ ਸ਼ਰਮਾ ਨੇ ਕੀਟ ਵਿਗਿਆਨ ਦੇ ਖੇਤਰ ਵਿੱਚ ਕੰਮ ਕਰ ਰਹੇ ਮਾਹਿਰ ਅਮਲੇ ਨਾਲ ਜਾਣ-ਪਛਾਣ ਕਰਾਈ ।

ਸ਼ਹਿਦ ਮੱਖੀ ਯੂਨਿਟ ਦੇ ਇੰਚਾਰਜ਼ ਡਾ. ਪ੍ਰਦੀਪ ਕੁਮਾਰ ਛੁਨੇਜਾ ਨੇ ਕਿਹਾ ਕਿ ਵਿਭਾਗ ਵੱਲੋਂ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ ਲਾਇਆ ਗਿਆ ਇਹ ਆਪਣੀ ਤਰ੍ਹਾਂ ਦਾ ਵਿਲੱਖਣ ਕੋਰਸ ਹੈ । ਇਸ ਕੋਰਸ ਵਿੱਚ ਸ਼ਹਿਦ ਮੱਖੀ ਪਾਲਣ ਦੇ ਵੱਖ-ਵੱਖ ਪੱਖਾਂ ਬਾਰੇ ਢੁੱਕਵੀਂ ਅਤੇ ਮੁਕੰਮਲ ਜਾਣਕਾਰੀ ਵਿਦਿਆਰਥੀਆਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਉਹਨਾਂ ਦੇ ਅਕਾਦਿਮਕ ਅਤੇ ਖੋਜ ਕਾਰਜਾਂ ਵਿੱਚ ਅਹਿਮ ਸਿੱਧ ਹੋਵੇਗੀ ।

ਉਹਨਾਂ ਵਿਭਾਗ ਵੱਲੋਂ ਸ਼ਹਿਦ ਮੱਖੀ ਪਾਲਣ ਦੇ ਖੇਤਰ ਵਿੱਚ ਦਿੱਤੀਆਂ ਜਾ ਰਹੀਆਂ ਸਿਖਲਾਈਆਂ ਦਾ ਜ਼ਿਕਰ ਵਿਸ਼ੇਸ਼ ਤੌਰ ਤੇ ਕੀਤਾ । ਕੋਰਸ ਦੇ ਕੁਆਰਡੀਨੇਟਰ ਡਾ. ਜਸਪਾਲ ਸਿੰਘ ਨੇ ਰਾਣੀ ਮੱਖੀ ਦੀ ਬਰੀਡਿੰਗ ਨਾਲ ਸੰਬੰਧਿਤ ਅਹਿਮ ਨੁਕਤੇ ਸਾਂਝੇ ਕੀਤੇ । ਇਸ ਤੋਂ ਪਹਿਲਾਂ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਸੰਦੀਪ ਬੈਂਸ ਨੇ ਵਿਭਾਗ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ।

Facebook Comments

Trending