ਪੰਜਾਬੀ

 ਘਰੇਲੂ ਪੱਧਰ ਤੇ ਫ਼ਲਾਂ ਤੇ ਸਬਜ਼ੀਆਂ ਦੀ ਸਾਂਭ-ਸੰਭਾਲ ਲਈ ਦਿੱਤੀ ਸਿਖਲਾਈ 

Published

on

ਲੁਧਿਆਣਾ : ਪੀ.ਏ.ਯੂ. ਵੱਲੋਂ ਪੰਜਾਬ ਦੀਆਂ ਕਿਸਾਨ ਬੀਬੀਆਂ ਲਈ ਘਰੇਲੂ ਪੱਧਰ ਤੇ ਫਲਾਂ ਅਤੇ ਸਬਜੀਆਂ ਦੀ ਸਾਂਭ-ਸੰਭਾਲ ਕਰਨ ਬਾਰੇ ਪੰਜ ਦਿਨਾਂ ਸਿਖਲਾਈ ਕੋਰਸ ਕਰਵਾਇਆ ਗਿਆ| ਇਸ ਕੋਰਸ ਵਿੱਚ ਲਗਭਗ 42 ਸਿਖਿਆਰਥੀਆਂ ਨੇ ਭਾਗ ਲਿਆ| ਨਿਰਦੇਸ਼ਕ ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਕਿਸਾਨ ਵੀਰ ਅਤੇ ਕਿਸਾਨ ਬੀਬੀਆਂ ਘਰ ਵਿੱਚ ਫਲਾਂ ਅਤੇ ਸਬਜੀਆਂ ਦੀ ਸਾਂਭ-ਸੰਭਾਲ ਕਿਵੇਂ ਕਰ ਸਕਦੇ ਹਨ ਅਤੇ ਇਨ•ਾਂ ਤੋਂ ਕੀ-ਕੀ ਪਦਾਰਥ ਤਿਆਰ ਕਰ ਸਕਦੇ ਹਨ |

 ਇਸ ਪੰਜ ਦਿਨਾਂ ਕੋਰਸ ਵਿੱਚ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਤਕਨੀਕੀ ਮਾਹਿਰ ਡਾ ਅਰਸ਼ਦੀਪ ਸਿੰਘ ਨੇ ਸਿਖਿਆਰਥੀਆਂ ਨੂੰ ਵਿਹਾਰਕ ਤਰੀਕੇ ਨਾਲ ਅੰਬ ਦਾ ਸਕੁਐਸ਼, ਅੰਬ ਦੀ ਚਟਨੀ, ਅੰਬ ਪਾਪੜ ਤਿਆਰ ਕਰਨ ਬਾਰੇ, ਡਾ. ਸੁਖਪ੍ਰੀਤ ਕੌਰ ਫਲਾਂ ਦੀ ਸਾਂਭ-ਸੰਭਾਲ ਦੇ ਤਰੀਕੇ ਅਤੇ ਲੋੜੀਂਦੇ ਰਸਾਇਣਕ ਪਦਾਰਥਾਂ ਸੰਬੰਧੀ ਜਾਣਕਾਰੀ, ਟਮਾਟਰ ਸੌਸ, ਟਮਾਟਰ ਪਿਊਰੀ ਅਤੇ ਟਮਾਟਰਾਂ ਦਾ ਜੂਸ ਬਨਾਉਣ ਦੀ ਜਾਣਕਾਰੀ
ਬਾਰੇ ਅਤੇ , ਡਾ. ਵਿਕਾਸ ਕੁਮਾਰ ਨੇ ਅਚਾਰ ਬਨਾਉਣ ਸੰਬੰਧੀ ਤਕਨੀਕਾਂ ਅਤੇ ਮਰਤਬਾਨਾਂ ਨੂੰ ਜੀਵਾਣੂੰ ਰਹਿਤ ਕਰਨ ਦੇ ਤਰੀਕੇ ਅਤੇ ਲਾਭ ਅਤੇ ਪ੍ਰੈਕਟੀਕਲ ਤਰੀਕੇ ਨਾਲ ਅੰਬ ਦਾ, ਰਲਿਆ-ਮਿਲਿਆ, ਹਰੀ ਮਿਰਚ ਦਾ, ਨਿੰਬੂ ਦਾ ਅਤੇ ਗਲਗਲ ਦਾ ਅਚਾਰ ਤਿਆਰ ਕਰਨ ਬਾਰੇ, ਡਾ. ਨੇਹਾ ਬੱਬਰ ਨੇ ਫਲਾ ਅਤੇ ਸਬਜੀਆਂ ਦੀ ਪੈਕੇਜਿੰਗ ਦੀਆਂ ਤਕਨੀਕਾਂ ਅਤੇ ਸਿਧਾਂਤਾ ਬਾਰੇ ਅਤੇ ਆਲੂ ਚਿਪਸ, ਪਾਪੜ ਵੜੀਆ ਅਤੇ ਸਿਨਥੈਚਿਕ ਸਿਰਕਾ ਤਿਆਰ ਕਰਨ ਸੰਬੰਧੀ ਪ੍ਰੈਕਟੀਕਲ ਜਾਣਕਾਰੀ ਦਿੱਤੀ |
ਇਸ ਸਿਖਲਾਈ ਕੋਰਸ ਦੇ ਅਖੀਰਲੇ ਦਿਨ ਪੀ.ਏ.ਯੂ ਦੇ ਯੂਨੀਵਰਸਿਟੀ ਪ੍ਰਤੀਨਿਧੀ ਡਾ. ਜਸਵਿੰਦਰ ਭੱਲਾ ਅਤੇ ਨਿਰਦੇਸ਼ਕ ਵਿਦਿਆਰਥੀ ਭਲਾਈ ਵਿਭਾਗ ਡਾ. ਨਿਰਮਲ ਜੌੜਾ ਨੇ ਸਿਖਿਆਰਥੀਆਂ ਦੀ ਹੋਂਸਲਾ-ਅਫਜਾਈ ਲਈ ਉਚੇਚੇ ਤੌਰ ਤੇ ਸ਼ਿਰਕਤ ਕੀਤੀ| ਅੰਤ ਵਿੱਚ ਮੈਡਮ ਕੰਵਲਜੀਤ ਕੌਰ ਨੇ ਸਿਖਿਆਰਥੀਆਂ ਨੂੰ ਪੀ.ਏ.ਯੂ. ਵੱਲੋਂ ਲਗਾਏ ਜਾਂਦੇ ਹੋਰ ਕੋਰਸਾਂ ਦੀ ਜਾਣਕਾਰੀ ਦਿੱਤੀ ਅਤੇ ਸਾਰੇ ਸਿਖਿਆਰਥੀਆਂ ਦਾ ਤੇ ਯੂਨੀਵਰਸਿਟੀ ਦੇ ਮਾਹਿਰਾਂ ਦਾ ਧੰਨਵਾਦ ਕੀਤਾ |

Facebook Comments

Trending

Copyright © 2020 Ludhiana Live Media - All Rights Reserved.