Connect with us

ਪੰਜਾਬ ਨਿਊਜ਼

 ਸਰਵੇਖਣ ਦੇ ਤਰੀਕਿਆਂ ਅਤੇ ਅੰਕੜੇ ਇਕੱਠੇ ਕਰਨ ਬਾਰੇ ਸਿਖਲਾਈ ਕੋਰਸ

Published

on

Training courses on survey methods and data collection

ਲੁਧਿਆਣਾ : ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਨੇ ਇਕਨਾਮਿਕਸ ਅਤੇ ਸ਼ੋਸ਼ਆਲੋਜੀ ਵਿਭਾਗ ਦੀ ਸਹਾਇਤਾ ਨਾਲ ਬੀਤੇ ਦਿਨੀਂ ਸਰਵੇਖਣ ਦੇ ਤਰੀਕਿਆਂ ਅਤੇ ਅੰਕੜੇ ਇਕੱਠੇ ਕਰਨ ਸੰਬੰਧੀ ਇੱਕ ਸਿਖਲਾਈ ਕੋਰਸ ਦਾ ਆਯੋਜਨ ਕੀਤਾ । ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਨੇ ਅਰੰਭਕ ਟਿੱਪਣੀ ਵਿੱਚ ਚੰਗੇ ਸਰਵੇਖਣ ਲਈ ਨਵੀਨ ਵਿਧੀਆਂ ਰਾਹੀਂ ਨਮੂਨੇ ਇਕੱਠੇ ਕਰਨ ਦੇ ਮਹੱਤਵ ਬਾਰੇ ਗੱਲ ਕੀਤੀ ।

ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਇਸ ਸਿਖਲਾਈ ਪ੍ਰੋਗਰਾਮ ਦੀ ਅਹਿਮੀਅਤ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ । ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਇਸ ਸਿਖਲਾਈ ਕੋਰਸ ਨੂੰ ਕਿ੍ਰਸ਼ੀ ਵਿਗਿਆਨ ਕੇਂਦਰਾਂ ਅਤੇ ਕਿਸਾਨ ਸੇਵਾ ਸਲਾਹਕਾਰ ਕੇਂਦਰਾਂ ਦੇ ਅਮਲੇ ਲਈ ਬੇਹੱਦ ਲਾਭਕਾਰੀ ਕਿਹਾ ।

ਇਕਨਾਮਿਕਸ ਅਤੇ ਸ਼ੋਸ਼ਆਲੋਜੀ ਵਿਭਾਗ ਦੇ ਮੁਖੀ ਡਾ. ਕਮਲ ਵੱਤਾ ਨੇ ਨਮੂਨਿਆਂ ਦੀ ਵਿਉਂਤਬੰਦੀ ਬਾਰੇ ਆਪਣਾ ਭਾਸ਼ਣ ਦਿੰਦਿਆਂ ਕਿਹਾ ਕਿ ਇਸ ਤਰਾਂ ਉਲਾਰਤਾ ਤੋਂ ਬਚਿਆ ਜਾ ਸਕਦਾ ਹੈ । ਇਸ ਤੋਂ ਇਲਾਵਾ ਉਹਨਾਂ ਨੇ ਆਨਲਾਈਨ ਸਰਵੇਖਣ ਕਰਨ ਦੇ ਤਰੀਕੇ ਵੀ ਸਾਂਝੇ ਕੀਤੇ । ਡਾ. ਜੇ ਐੱਮ ਸਿੰਘ ਨੇ ਭਰੋਸੇਯੋਗ ਅੰਕੜਿਆਂ ਨੂੰ ਇਕੱਠੇ ਕਰਨ ਦੇ ਵੱਖ-ਵੱਖ ਤਰੀਕੇ ਸੁਝਾਏ

Facebook Comments

Advertisement

Trending