ਇੰਡੀਆ ਨਿਊਜ਼

ਆਮ ਵਾਂਗ ਹੋਈ ਰੇਲ ਆਵਾਜਾਈ, ਪੜ੍ਹੋ ਕਿਹੜੀਆਂ ਟਰੇਨਾਂ ਚੱਲੀਆਂ ਤੇ ਕਿਹੜੀਆਂ ਹੋਈਆਂ ਰੱਦ

Published

on

ਚੰਡੀਗੜ੍ਹ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੰਗਲਵਾਰ ਨੂੰ ਚੱਲੀ ਲੰਬੀ ਬੈਠਕ ਤੋਂ ਬਾਅਦ ਸੂਬੇ ’ਚ ਨੌਵੇਂ ਦਿਨ ਸੱਤ ਜ਼ਿਲ੍ਹਿਆਂ ’ਚ ਰੇਲ ਟ੍ਰੈਕਾਂ ’ਤੇ ਬੈਠੇ ਕਿਸਾਨਾਂ ਨੇ ਧਰਨਾ ਖ਼ਤਮ ਕਰ ਦਿੱਤਾ। ਫਿਰੋਜ਼ਪੁਰ, ਤਰਨਤਾਰਨ, ਅੰਮ੍ਰਿਤਸਰ, ਟਾਂਡਾ ਸਮੇਤ ਸਾਰੀਆਂ ਥਾਵਾਂ ਤੋਂ ਕਿਸਾਨਾਂ ਨੇ ਰੇਲਵੇ ਟ੍ਰੈਕ ਖ਼ਾਲੀ ਕਰ ਦਿੱਤੇ ਹਨ। ਇਸ ਦੇ ਨਾਲ ਹੀ ਰੇਲ ਆਵਾਜਾਈ ਵੀ ਮੰਗਲਵਾਰ ਸ਼ਾਮ ਤਕ ਆਮ ਵਾਂਗ ਹੋ ਗਈ।

ਪਿਛਲੀ ਸ਼ਾਮ ਸਾਢੇ ਚਾਰ ਵਜੇ ਕਿਸਾਨ ਜਲੰਧਰ ਕੈਂਟ ਸਟੇਸ਼ਨ ਤੋਂ ਉੱਠੇ ਤਾਂ ਇਸ ਤੋਂ ਦੋ ਘੰਟੇ ਬਾਅਦ ਟ੍ਰੇਨਾਂ ਵੀ ਬਹਾਲ ਕਰ ਦਿੱਤੀਆਂ ਗਈਆਂ। ਪਸ਼ਚਿਮ ਐਕਸਪ੍ਰੈੱਸ ਜਲੰਧਰ ਕੈਂਟ ਸਟੇਸ਼ਨ ’ਤੇ ਸ਼ਾਮ 6.50 ਵਜੇ ਪਹੁੰਚੀ। ਉੱਥੇ ਕਰੀਬ ਇਕ ਘੰਟੇ ਤਕ ਉਸ ਨੂੰ ਕੈਂਟ ਸਟੇਸ਼ਨ ਦੇ ਆਊਟਰ ’ਤੇ ਰੋਕ ਕੇ ਰੱਖਿਆ ਗਿਆ। ਰੇਲਵੇ ਨੇ ਇੰਜਣ ਚਲਾ ਕੇ ਟ੍ਰੈਕ ਨੂੰ ਚੈੱਕ ਕੀਤਾ ਤੇ ਇਸ ਤੋਂ ਬਾਅਦ ਹੀ ਟ੍ਰੇਨ ਨੂੰ ਅੱਗੇ ਜਲੰਧਰ ਸਿਟੀ ਤੇ ਅੰਮ੍ਰਿਤਸਰ ਸਟੇਸ਼ਨ ਲਈ ਰਵਾਨਾ ਕੀਤਾ ਗਿਆ। ਉਮੀਦ ਹੈ ਕਿ ਬੁੱਧਵਾਰ ਨੂੰ ਸਾਰੀਆਂ ਟ੍ਰੇਨਾਂ ਦੀ ਆਵਾਜਾਈ ਆਮ ਵਾਂਗ ਹੋ ਜਾਵੇਗੀ।

ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਦੇ ਅੰਦੋਲਨ ਕਾਰਨ ਅੰਮ੍ਰਿਤਸਰ ਅਤੇ ਜੰਮੂ ਤਵੀ ਵਾਇਆ ਮੁਰਾਦਾਬਾਦ ਜਾਣ ਵਾਲੀਆਂ ਕਈ ਐਕਸਪ੍ਰੈਸ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਸਨ। ਬੁੱਧਵਾਰ ਤੋਂ ਬੇਗਮਪੁਰਾ ਐਕਸਪ੍ਰੈਸ, ਸ਼ਹੀਦ ਐਕਸਪ੍ਰੈਸ, ਅੰਮ੍ਰਿਤਸਰ-ਨਿਊ ਜਲਪਾਈ ਗੁੜੀ ਐਕਸਪ੍ਰੈਸ, ਜਨਸੇਵਾ ਐਕਸਪ੍ਰੈਸ, ਸਿਆਲਦਾਹ ਐਕਸਪ੍ਰੈਸ, ਲੋਹਿਤ ਐਕਸਪ੍ਰੈਸ, ਪੰਜਾਬ ਮੇਲ ਅਤੇ ਹੋਰ ਟਰੇਨਾਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ।

ਅੰਮ੍ਰਿਤਸਰ-ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈਸ (12030), ਅੰਮ੍ਰਿਤਸਰ-ਨਵੀਂ ਦਿੱਲੀ ਸੁਪਰਫਾਸਟ (12460), ਅੰਮ੍ਰਿਤਸਰ-ਬਾਂਦਰਾ ਟਰਮੀਨਸ (12926), ਅੰਮ੍ਰਿਤਸਰ-ਨਵੀਂ ਜਲਪਾਈਗੁੜੀ (04654), ਅੰਮ੍ਰਿਤਸਰ-ਜਯਾਨਗਰ (14650), ਅੰਮ੍ਰਿਤਸਰ-ਨਵੀਂ ਦਿੱਲੀ (12498) ਸ਼ਾਮਲ ਹਨ। ), ਅੰਮ੍ਰਿਤਸਰ-ਚੰਡੀਗੜ੍ਹ (12412), ਅੰਮ੍ਰਿਤਸਰ-ਹਾਵੜਾ (13006), ਅੰਮ੍ਰਿਤਸਰ-ਮੁੰਬਈ (12904), ਅੰਮ੍ਰਿਤਸਰ-ਸਹਰਸਾ (15212), ਅੰਮ੍ਰਿਤਸਰ-ਦੇਹਰਾਦੂਨ (14632), ਅੰਮ੍ਰਿਤਸਰ-ਵਿਸ਼ਾਖਾਪਟਨਮ (20808) ਅੰਮ੍ਰਿਤਸਰ ਆਦਿ ਆਮ ਦਿਨਾਂ ਵਾਂਗ ਚੱਲਣਗੀਆਂ।

ਗਰੀਬ ਰੱਥ (12204), ਅੰਮ੍ਰਿਤਸਰ-ਨਾਂਦੇੜ (12716), ਅੰਮ੍ਰਿਤਸਰ-ਨਵੀਂ ਦਿੱਲੀ (12014), ਅੰਮ੍ਰਿਤਸਰ-ਚੰਡੀਗੜ੍ਹ (12242), ਅੰਮ੍ਰਿਤਸਰ-ਮੁੰਬਈ (11058), ਅੰਮ੍ਰਿਤਸਰ-ਜੈਨਗਰ (04652) ਰੇਲਗੱਡੀ ਅੰਮ੍ਰਿਤਸਰ ਤੋਂ ਸਹਰਸਾ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ ਤੇ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਇਹ ਅੰਦੋਲਨ ਚਾਰ ਜਨਵਰੀ ਤਕ ਮੁਲਤਵੀ ਕੀਤਾ ਗਿਆ ਹੈ ਤੇ ਸਰਕਾਰ ਦੀ ਨੀਅਤ ਦੇਖੀ ਜਾਵੇਗੀ। ਜੇਕਰ ਇਨ੍ਹਾਂ ਸੱਤ ਦਿਨਾਂ ’ਚ ਕਿਸਾਨਾਂ ਦੇ ਮਸਲੇ ਹੱਲ ਨਾ ਕੀਤੇ ਗਏ ਤਾਂ ਮੁਡ਼ ਰੇਲਾਂ ਦਾ ਚੱਕਾ ਜਾਮ ਕਰ ਦਿੱਤਾ ਜਾਵੇਗਾ।

Facebook Comments

Trending

Copyright © 2020 Ludhiana Live Media - All Rights Reserved.