ਪੰਜਾਬੀ

ਰਵਾਇਤੀ ਪਾਰਟੀਆਂ ਲੋਕਾਂ ਨੂੰ ਮੂਰਖ ਨਾ ਬਣਾਉਣ – ਰਾਜੇਵਾਲ

Published

on

ਸਮਰਾਲਾ  :  ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਬਲਵੀਰ ਸਿੰਘ ਰਾਜੇਵਾਲ ਪ੍ਰਤੀ ਲੋਕਾਂ ਦੀ ਖਿੱਚ ਦਿਨ-ਪ੍ਰਤੀ-ਦਿਨ ਹੋਰ ਵੱਧ ਰਹੀ ਹੈ, ਇਸ ਤਰ੍ਹਾਂ ਲੱਗ ਰਿਹਾ ਹੈ ਕਿ ਆਮ ਲੋਕੀਂ ਰਿਵਾਇਤੀ ਪਾਰਟੀਆਂ ਤੋਂ ਮੁੱਖ ਮੋੜ ਕੇ ਇਸ ਵਾਰ ਬਦਲਾਓ ਲਿਆਉਣ ਦੀ ਠਾਣ ਚੁੱਕੇ ਹਨ।

ਮੋਰਚੇ ਦੇ ਉਮੀਦਵਾਰ ਰਾਜੇਵਾਲ ਨੇ ਨੀਲੋਂ ਖੁਰਦ, ਨੀਲੋਂ ਕਲਾਂ, ਮਾਦਪੁਰ, ਚਹਿਲਾਂ, ਲੱਧੜਾਂ, ਰੋਹਲੇ, ਢੰਡੇ, ਜਲਾਹਮਾਜਰਾ, ਗੜ੍ਹੀ ਤਰਖਾਣਾ, ਊਰਨਾਂ, ਪਾਲ ਮਾਜਰਾ ਅਤੇ ਸਮਰਾਲਾ ਸ਼ਹਿਰ ਦੇ ਕੰਗ ਮੁਹੱਲੇ ਵਿਚ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਰਾਜੇਵਾਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਜੇਕਰ ਸਮਰਾਲਾ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਇਹ ਰਵਾਇਤੀ ਪਾਰਟੀਆਂ ਵਿਚੋਂ ਇਕ ਕੀਤੇ ਵਿਕਾਸ ਦੇ ਅਧਾਰ ‘ਤੇ ਵੋਟਾਂ ਮੰਗ ਰਹੀ ਹੈ, ਦੂਸਰੀ ਵਿਕਾਸ ਕਰਨ ਦੇ ਵਾਅਦੇ ਨਾਲ ਵੋਟਾਂ ਮੰਗ ਰਹੀ ਹੈ।

ਉਨ੍ਹਾਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਜੋ ਕੀਤੇ ਵਿਕਾਸ ਲਈ ਵੋਟਾਂ ਮੰਗ ਰਹੇ ਹਨ, ਉਹ ਦੱਸਣ ਕਿ ਕਿਹੜਾ ਵਿਕਾਸ ਕੀਤਾ ਹੈ, ਪਿਛਲੇ 20 ਸਾਲਾਂ ਤੋਂ ਸੀਵਰੇਜ ਦੀ ਸਮੱਸਿਆ ਹੱਲ ਹੋਈ ਨਹੀਂ, ਨਾ ਹੀ ਸੜਕਾਂ ਬਣੀਆਂ ਹਨ, ਨਾ ਕੋਈ ਪਾਰਕ ਬਣਿਆ ਹੈ, ਨਾ ਇੱਥੇ ਕੋਈ ਇੰਡਸਟਰੀ ਆਈ ਹੈ, ਸਿਰਫ ਕਾਗ਼ਜ਼ੀ ਅਤੇ ਫੋਕੀਆਂ ਫੜ੍ਹਾਂ ਹਨ, ਦੂਸਰੇ ਜੋ ਵਿਕਾਸ ਕਰਨ ਦੇ ਨਾਅਰੇ ਨਾਲ ਵੋਟਾਂ ਮੰਗ ਰਹੇ ਹਨ, ਉਹ ਸਾਨੂੰ ਵੀ ਉਹ ਜਾਦੂ ਦੀ ਛੜੀ ਦਿਖਾ ਦੇਣ।

ਕਾਂਗਰਸ ਤੋਂ ਪਹਿਲਾਂ ਜੋ 10 ਸਾਲ ਪੰਜਾਬ ਨੂੰ ਲੁੱਟਿਆ ਹੈ, ਉਸ ਕੀਤੇ ਵਿਕਾਸ ਨੂੰ ਕੌਣ ਉਖਾੜ ਕੇ ਲੈ ਗਿਆ ਹੈ। ਬੀ. ਕੇ. ਯੂ. (ਕਾਦੀਆਂ) ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ, ਰਾਜਵੰਤ ਸਿੰਘ ਕੂੰਨਰ, ਜਸਮੇਲ ਸਿੰਘ ਢੰਡਾ, ਤੇਜਿੰਦਰ ਸਿੰਘ ਤੇਜੀ, ਗਿਆਨੀ ਮਹਿੰਦਰ ਸਿੰਘ ਭੰਗਲਾਂ, ਜਥੇਦਾਰ ਅਮਰਜੀਤ ਸਿੰਘ ਬਾਲਿਓਾ, ਜੋਗਿੰਦਰ ਸਿੰਘ ਸੇਹ, ਆਲਮਦੀਪ ਸਿੰਘ ਮੱਲ ਮਾਜਰਾ ਆਦਿ ਤੋਂ ਇਲਾਵਾ ਸੰਯੁਕਤ ਸਮਾਜ ਮੋਰਚੇ ਦੇ ਬਲਾਕ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ।

 

Facebook Comments

Trending

Copyright © 2020 Ludhiana Live Media - All Rights Reserved.