Connect with us

ਪੰਜਾਬੀ

ਵਪਾਰੀਆਂ ਨੇ ਰੱਖਿਆ ਮੌਨ ਵਰਤ, ਮਹਿੰਗਾਈ ਦੇ ਗੀਤ ਵਜਾ ਕੇ ਸਰਕਾਰ ਪ੍ਰਤੀ ਕੀਤਾ ਗੁੱਸਾ ਜ਼ਾਹਰ

Published

on

Traders held a silent silence, chanting "inflation" and expressing anger at the government

ਲੁਧਿਆਣਾ : ਸਟੀਲ ਦੇ ਕੱਚੇ ਮਾਲ ਦੀਆਂ ਕੀਮਤਾਂ ‘ਚ ਤੇਜ਼ੀ ਅਤੇ ਚੌਤਰਫਾ ਮਹਿੰਗਾਈ ਤੋਂ ਪਰੇਸ਼ਾਨ ਵਪਾਰੀਆਂ ਨੇ ਇੱਥੇ ਲਗਾਤਾਰ ਅੱਠਵੇਂ ਦਿਨ ਆਪਣਾ ਰੋਸ ਧਰਨਾ ਜਾਰੀ ਰੱਖਿਆ ਅਤੇ ਕੇਂਦਰ ਸਰਕਾਰ ਖ਼ਿਲਾਫ਼ ਵੱਖਰੇ ਤਰੀਕੇ ਨਾਲ ਗੁੱਸਾ ਪ੍ਰਗਟ ਕਰਦਿਆਂ ਮੂੰਹ ’ਤੇ ਪੱਟੀਆਂ ਅਤੇ ਮਾਸਕ ਬੰਨ੍ਹ ਕੇ ਮੌਨ ਵਰਤ ਰੱਖਿਆ।

ਇਸ ਦੇ ਨਾਲ ਹੀ ਉਨ੍ਹਾਂ ਇਕ ਬਿਆਨ ਜਾਰੀ ਕਰਕੇ ਆਪਣਾ ਦਰਦ ਜ਼ਾਹਰ ਕਰਦਿਆਂ ਅਪੀਲ ਕੀਤੀ ਕਿ ਆਪਣੇ “ਮਨ ਕੀ ਬਾਤ” ਕਰਨ ਵਾਲੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਘੱਟੋ-ਘੱਟ ਇਕ ਵਾਰ ਵਪਾਰੀਆਂ ਦੀ ਗੱਲ ਜ਼ਰੂਰ ਸੁਣਨੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਆਪਣੀ ਮੁੱਖ ਮੰਗ ਦੁਹਰਾਈ ਕਿ ਜੇਕਰ ਸਰਕਾਰ ਰੈਗੂਲੇਟਰੀ ਕਮੇਟੀ ਬਣਾਵੇ ਤਾਂ ਬੇਲਗਾਮ ਮਹਿੰਗਾਈ ਨੂੰ ਠੱਲ੍ਹ ਪਾਈ ਜਾ ਸਕਦੀ ਹੈ।

ਵਪਾਰੀਆਂ ਨੇ ਯਾਦ ਦਿਵਾਇਆ ਕਿ ਕੋਰੋਨਾ ਮਹਾਂਮਾਰੀ ਕਾਰਨ ਪੈਦਾ ਹੋਏ ਆਰਥਿਕ ਸੰਕਟ ਦੌਰਾਨ ਵੀ ਉਦਯੋਗਾਂ ਨੇ ਮੈਦਾਨ ਨਹੀਂ ਛੱਡਿਆ। ਇਸ ਦੇ ਬਾਵਜੂਦ ਵਪਾਰੀਆਂ ‘ਤੇ ਟੈਕਸ ਦਾ ਬੋਝ ਪਾਇਆ ਗਿਆ। ਜਦਕਿ ਚਾਹੀਦਾ ਤਾਂ ਇਹ ਸੀ ਕਿ ਕੇਂਦਰ ਸਰਕਾਰ ਉਦਯੋਗਾਂ ਨੂੰ ਰਾਹਤ ਦੇਣ ਲਈ ਕਦਮ ਚੁੱਕਦਿਆਂ ਦੇਸ਼ ਦੀ ਆਰਥਿਕਤਾ ਨੂੰ ਤੇਜ਼ੀ ਨਾਲ ਮਜ਼ਬੂਤ ਕਰਨ ਲਈ ਸਭ ਤੋਂ ਪਹਿਲਾਂ ਕੰਮ ਕਰਦੀ।

Facebook Comments

Trending