ਅਪਰਾਧ

Facebook ‘ਤੇ ਅਧਖੜ ਔਰਤ ਨੂੰ ਅਸ਼ਲੀਲ ਮੈਸੇਜ ਭੇਜਣ ਵਾਲੇ ਦਾ IP ਐਡਰੈੱਸ ਟ੍ਰੇਸ, ਮਾਮਲਾ ਦਰਜ

Published

on

ਲੁਧਿਆਣਾ : ਅਧੇੜ ਉਮਰ ਦੀ ਔਰਤ ਨੂੰ Facebook ਉੱਪਰ ਅਸ਼ਲੀਲ ਤੇ ਅਪਮਾਨਜਨਕ ਮੈਸੇਜ ਭੇਜਣ ਵਾਲੇ ਅਣਪਛਾਤੇ ਮੁਲਜ਼ਮ ਖਿਲਾਫ਼ ਐੱਫਆਈਆਰ ਦਰਜ ਕਰ ਲਈ ਗਈ ਹੈ। ਥਾਣਾ ਸਦਰ ਦੀ ਪੁਲਿਸ ਨੇ ਇਹ ਮੁਕੱਦਮਾ ਈਸ਼ਰ ਨਗਰ ਦੀ ਰਹਿਣ ਵਾਲੀ ਇਕ ਔਰਤ ਦੇ ਬਿਆਨ ਉਪਰ ਦਰਜ ਕੀਤਾ। ਥਾਣਾ ਸਦਰ ਦੇ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਔਰਤ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਅਣਪਛਾਤਾ ਮੁਲਜ਼ਮ ਉਸ ਦੇ ਫੇਸਬੁੱਕ ਅਕਾਊਂਟ ਉੱਪਰ ਭੱਦੇ, ਅਸ਼ਲੀਲ ਤੇ ਅਪਮਾਨਜਨਕ ਮੈਸੇਜ ਭੇਜ ਰਿਹਾ ਹੈ।

ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਥਾਣਾ ਸਦਰ ਦੀ ਪੁਲਿਸ ਨੇ ਤੁਰੰਤ ਕਾਰਵਾਈ ਸ਼ੁਰੂ ਕੀਤੀ। ਪੁਲਿਸ ਨੇ ਫੇਸਬੁੱਕ ਆਈਡੀ ਤੋਂ ਮੁਲਜ਼ਮ ਦਾ ਆਈਪੀ ਐਡਰੈੱਸ ਟ੍ਰੇਸ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅਣਪਛਾਤੇ ਮੁਲਜ਼ਮ ਦੇ ਖਿਲਾਫ ਐੱਫ ਆਈ ਆਰ ਦਰਜ ਕਰਨ ਤੋਂ ਬਾਅਦ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ। ਤਫ਼ਤੀਸ਼ ਦੇ ਦੌਰਾਨ ਜਲਦੀ ਹੀ ਮੁਲਜਮ ਨੂੰ ਕਾਬੂ ਕਰ ਲਿਆ ਜਾਵੇਗਾ।

Facebook Comments

Trending

Copyright © 2020 Ludhiana Live Media - All Rights Reserved.