Connect with us

ਪੰਜਾਬ ਨਿਊਜ਼

ਭਲਕੇ ਹੋਵੇਗੀ CM ਮਾਨ ਨਾਲ ਪ੍ਰਿੰਸੀਪਲ ਅਤੇ ਡੀ. ਈ. ਓਜ਼ ਦੀ ਬੈਠਕ, ਸਰਕਾਰ ਨੇ ਕੀਤੇ ਇਹ ਪ੍ਰਬੰਧ

Published

on

Tomorrow will be with CM Mann, Principal and D. E. Oz meeting, the government made these arrangements

ਲੁਧਿਆਣਾ : ਪੰਜਾਬ ’ਚ ਦਿੱਲੀ ਦਾ ਸਿੱਖਿਆ ਮਾਡਲ ਲਾਗੂ ਕਰਨ ਲਈ ਮੰਗਲਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਜੋ ਸੂਬਾ ਪੱਧਰੀ ਬੈਠਕ ਕੀਤੀ ਜਾ ਰਹੀ ਹੈ, ਉਸ ’ਚ ਸ਼ਾਮਲ ਹੋਣ ਲਈ ਆ ਰਹੇ ਪ੍ਰਿੰਸੀਪਲਾਂ ਅਤੇ ਹੋਰ ਅਧਿਕਾਰੀਆਂ ਲਈ ਸਰਕਾਰ ਨੇ ਏ. ਸੀ. ਬੱਸਾਂ ਦਾ ਇੰਤਜ਼ਾਮ ਕੀਤਾ ਹੈ। ਇਸ ਬਾਰੇ ਸਕੂਲ ਸਿੱਖਿਆ ਵਿਭਾਗ ਦੇ ਸਹਾਇਕ ਡਾਇਰੈਕਟਰ ਨੇ ਸਟੇਟ ਟਰਾਂਸਪੋਰਟ ਕਮਿਸ਼ਨਰ ਨੂੰ ਪੱਤਰ ਲਿਖ ਕੇ ਸਾਰੇ 23 ਜ਼ਿਲ੍ਹਿਆਂ ਲਈ ਏ. ਸੀ. ਬੱਸਾਂ ਦਾ ਪ੍ਰਬੰਧ ਕਰਨ ਨੂੰ ਕਿਹਾ ਹੈ।

ਜਾਣਕਾਰੀ ਮੁਤਾਬਕ ਇਸ ਤਰ੍ਹਾਂ ਪਹਿਲੀ ਵਾਰ ਹੈ ਕਿ ਕੋਈ ਮੁੱਖ ਮੰਤਰੀ ਸਰਕਾਰੀ ਸਕੂਲਾਂ ਦਾ ਪੱਧਰ ਸੁਧਾਰਨ ਦੇ ਉਦੇਸ਼ ਵਿਚ ਇੰਨੀ ਵੱਡੀ ਬੈਠਕ ਪ੍ਰਿੰਸੀਪਲਾਂ ਨਾਲ ਕਰਨ ਜਾ ਰਿਹਾ ਹੈ। ਲੁਧਿਆਣਾ ਦੇ ਫਿਰੋਜ਼ਪੁਰ ਰੋਡ ਸਥਿਤ ਇਕ ਰਿਜ਼ੋਰਟ ਵਿਚ 10 ਮਈ ਨੂੰ ਹੋਣ ਵਾਲੀ ਇਸ ਮੀਟਿੰਗ ਲਈ ਸਾਰੇ ਜ਼ਿਲ੍ਹਿਆਂ ਦੇ ਸਰਕਾਰੀ ਸਕੂਲਾਂ ਦੇ 2688 ਪ੍ਰਿੰਸੀਪਲਾਂ ਸਮੇਤ ਡੀ. ਈ. ਓ., ਬੀ. ਪੀ. ਈ. ਓ. ਪੁੱਜ ਰਹੇ ਹਨ।

ਮੀਟਿੰਗ ਲਈ ਸਿੱਖਿਆ ਵਿਭਾਗ ਦੀ ਤਿਆਰੀ ਜ਼ੋਰਾਂ ਨਾਲ ਚੱਲ ਰਹੀ ਹੈ ਅਤੇ ਐਤਵਾਰ ਨੂੰ ਅਧਿਕਾਰੀ ਇਸ ਬਾਰੇ ਮੀਟਿੰਗਾਂ ਵਿਚ ਰੁੱਝੇ ਰਹੇ। ਦੱਸਿਆ ਜਾ ਰਿਹਾ ਹੈ ਕਿ ਸਾਰੇ ਪ੍ਰਤੀਭਾਗੀਆਂ ਨੂੰ ਲੈ ਕੇ ਬੱਸਾਂ ਸਵੇਰੇ 9 ਵਜੇ ਤੋਂ ਲੁਧਿਆਣਾ ਪੁੱਜ ਜਾਣਗੀਆਂ ਅਤੇ ਮੀਟਿੰਗ ਖ਼ਤਮ ਹੋਣ ਤੋਂ ਬਾਅਦ ਦੁਪਹਿਰ 2 ਵਜੇ ਆਪਣੇ ਜ਼ਿਲ੍ਹਿਆਂ ਨੂੰ ਵਾਪਸ ਜਾਣਗੀਆਂ।

ਸਿੱਖਿਆ ਵਿਭਾਗ ਵਲੋਂ ਸਟੇਟ ਟਰਾਂਸਪੋਰਟ ਕਮਿਸ਼ਨਰ ਨੂੰ ਜਾਰੀ ਪੱਤਰ ’ਚ ਕਿਹਾ ਗਿਆ ਹੈ ਕਿ ਸਾਰੇ ਜ਼ਿਲ੍ਹਿਆਂ ਤੋਂ ਪ੍ਰਤੀਭਾਗੀਆਂ ਨੂੰ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਸਥਿਤ, ਰਿਜ਼ੋਰਟ ਵਿਚ ਲੈ ਕੇ ਆਉਣ ਅਤੇ ਵਾਪਸ ਲੈ ਕੇ ਜਾਣ ਲਈ ਏ. ਸੀ. ਬੱਸਾਂ ਦਾ ਪ੍ਰਬੰਧ ਕੀਤਾ ਜਾਵੇ। ਇਨ੍ਹਾਂ ਬੱਸਾਂ ਦੇ ਕਿਰਾਏ ਦੀ ਅਦਾਇਗੀ ਬਿੱਲ ਪ੍ਰਾਪਤ ਹੋਣ ਤੋਂ ਬਾਅਦ ਮੁੱਖ ਦਫ਼ਤਰ ਵਲੋਂ ਕਰ ਦਿੱਤੀ ਜਾਵੇਗੀ।

Facebook Comments

Trending