Connect with us

ਪੰਜਾਬ ਨਿਊਜ਼

250 ਰੁਪਏ ਦੇ ਰਿਕਾਰਡ ਮੁੱਲ ’ਤੇ ਵਿਕਿਆ ਟਮਾਟਰ, ਲਗਾਤਾਰ ਬਾਰਿਸ਼ ਕਾਰਨ ਸਬਜ਼ੀਆਂ ਦੇ ਭਾਅ ਵਧੇ

Published

on

Tomato sold at a record price of 250 rupees, prices of vegetables increased due to continuous rain

ਲੁਧਿਆਣਾ : ਉੱਤਰੀ ਭਾਰਤ ’ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਲੁਧਿਆਣੇ ਦੀ ਮੰਡੀ ’ਚ ਸੋਮਵਾਰ ਨੂੰ ਟਮਾਟਰ 250 ਰੁਪਏ ਪ੍ਰਤੀ ਕਿੱਲੋ ਤੱਕ ਵਿਕਿਆ। ਮੰਡੀ ’ਚ ਟਮਾਟਰ ਵੇਚਣ ਵਾਲੇ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਟਮਾਟਰ ਵੇਚ ਰਿਹਾ ਹੈ। ਉਸ ਨੇ ਏਨਾ ਮਹਿੰਗਾ ਟਮਾਟਰ ਪਹਿਲੀ ਵਾਰ ਵੇਚਿਆ ਹੈ। ਚੰਗੀ ਗੁਣਵਤਾ ਵਾਲਾ ਟਮਾਟਰ 230 ਰੁਪਏ ਕਿੱਲੋ ਤੇ ਬਹੁਤ ਹਲਕੀ ਕੁਆਲਿਟੀ ਦਾ ਟਮਾਟਰ 170 ਤੋਂ 180 ਰੁਪਏ ਪ੍ਰਤੀ ਕਿੱਲੋ ਵਿਕਿਆ ਹੈ।

ਟਮਾਟਰ ਤੋਂ ਇਲਾਵਾ ਹੋਰਨਾਂ ਸਬਜ਼ੀਆਂ ਦੀਆਂ ਕੀਮਤਾਂ ’ਚ ਵੀ ਦੋ ਤੋਂ ਤਿੰਨ ਗੁਣਾ ਤੱਕ ਉਛਾਲ ਆਇਆ ਹੈ। ਬਾਰਿਸ਼ ਕਾਰਨ ਹਿਮਾਚਲ ਪ੍ਰਦੇਸ਼ ਦੇ ਰਸਤੇ ਬੰਦ ਹੋਣ ਕਾਰਨ ਫੁੱਲ ਗੋਭੀ ਮੰਡੀ ’ਚ ਨਹੀਂ ਪੁੱਜੀ। ਜ਼ਿਕਰਯੋਗ ਹੈ ਕਿ ਬਰਸਾਤ ਦੇ ਮੌਸਮ ’ਚ ਵੱਡੀ ਮਾਤਰਾ ’ਚ ਹਰੀਆਂ ਸਬਜ਼ੀਆਂ ਹਿਮਾਚਲ ਤੋਂ ਆਉਂਦੀਆਂ ਹਨ। ਭਾਰੀ ਬਾਰਿਸ਼ ਕਾਰਨ ਸਬਜ਼ੀਆਂ ਮੰਡੀ ਤੱਕ ਨਹੀਂ ਪੁੱਜ ਰਹੀਆਂ।

Facebook Comments

Trending