ਧਰਮ

ਅੱਜ ਲੱਗੇਗਾ ਸਾਲ ਦਾ ਆਖ਼ਰੀ ‘ਸੂਰਜ ਗ੍ਰਹਿਣ’, ਜਾਣੋ ਭਾਰਤ ’ਚ ਕਦੋਂ ਅਤੇ ਕਿਥੇ ਦੇਵੇਗਾ ਵਿਖਾਈ

Published

on

ਦੀਵਾਲੀ ਦੇ ਤਿਉਹਾਰ ਦੇ ਦੂਜੇ ਦਿਨ ਯਾਨੀ 25 ਅਕਤੂਬਰ, 2022 ਨੂੰ ਇਸ ਸਾਲ ਦਾ ਦੂਜਾ ਸੂਰਜ ਗ੍ਰਹਿਣ ਲੱਗੇਗਾ। ਇਹ ਖੰਡ ਸੂਰਜ ਗ੍ਰਹਿਣ ਹੋਵੇਗਾ, ਜਿਸ ਦਾ ਅਸਰ ਭਾਰਤ ਵਿੱਚ ਦੇਖਣ ਨੂੰ ਮਿਲੇਗਾ। ਸੂਰਜ ਗ੍ਰਹਿਣ ਲੱਗਣ ਤੋਂ 12 ਘੰਟੇ ਪਹਿਲਾਂ ਸੂਤਕ ਕਾਲ ਸ਼ੁਰੂ ਹੋ ਜਾਵੇਗਾ, ਯਾਨੀ ਕਿ 24 ਅਕਤੂਬਰ ਦੀ ਰਾਤ 11:35 ਵਜੇ ਤੋਂ ਬਾਅਦ ਸੂਤਕ ਕਾਲ ਸ਼ੁਰੂ ਹੋਵੇਗਾ। ਸੂਤਕ ਕਾਲ ਦੇ ਸਮੇਂ ਸਨਾਤਨ ਮਾਨਤਾਵਾਂ ਅਨੁਸਾਰ ਮੂਰਤੀ ਪੂਜਾ ਵਰਜਿਤ ਮੰਨੀ ਜਾਂਦੀ ਹੈ। ਦੀਵਾਲੀ ਦੀ ਰਾਤ 11:35 ਵਜੇ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਮੂਰਤੀ ਪੂਜਾ ਅਤੇ ਸ਼ੁਭ ਕਾਰਜ ਲਈ ਸਮਾਂ ਢੁਕਵਾਂ ਨਹੀਂ ਰਹੇਗਾ ਅਤੇ ਸੂਤਕ ਕਾਲ ਦੇ ਕਾਰਨ ਮੰਦਰ ਬੰਦ ਰਹਿਣਗੇ। ਸਾਰੇ ਸ਼ੁਭ ਕੰਮ ਕਰਨ ਦੀ ਮਨਾਹੀ ਹੋਵੇਗੀ।

ਭਾਰਤ ਵਿੱਚ ਸਾਲ ਦਾ ਦੂਜਾ ਅਤੇ ਆਖਰੀ ਸੂਰਜ ਗ੍ਰਹਿਣ ਦਿੱਲੀ, ਬੈਂਗਲੁਰੂ, ਕੋਲਕਾਤਾ, ਚੇਨਈ, ਉਜੈਨ, ਵਾਰਾਣਸੀ ਅਤੇ ਮਥੁਰਾ ਵਿੱਚ ਦਿਖਾਈ ਦੇਵੇਗਾ। ਇਸ ਤੋਂ ਇਲਾਵਾ ਯੂਰਪ, ਉੱਤਰ ਪੂਰਬੀ ਅਫਰੀਕਾ ਅਤੇ ਪੱਛਮੀ ਏਸ਼ੀਆ ਦੇ ਦੇਸ਼ਾਂ ਵਿੱਚ ਵੀ ਸੂਰਜ ਗ੍ਰਹਿਣ ਲੱਗੇਗਾ। ਨਿਸ਼ਚਿਤ ਰੂਪ ਤੋਂ ਸੂਰਜ ਗ੍ਰਹਿਣ ਦਾ ਅਸਰ ਆਮ ਆਦਮੀ ਦੇ ਜੀਵਨ ’ਤੇ ਪੈਦਾ ਹੈ। ਇਸ ਤੋਂ ਇਲਾਵਾ ਵੱਖ-ਵੱਖ ਰਾਸ਼ੀਆਂ ‘ਤੇ ਇਸ ਦਾ ਵੱਖ-ਵੱਖ ਪ੍ਰਭਾਵ ਹੋਵੇਗਾ। ਕੁਝ ਰਾਸ਼ੀਆਂ ‘ਤੇ ਸੂਰਜ ਗ੍ਰਹਿਣ ਦਾ ਸਾਧਾਰਨ ਪ੍ਰਭਾਵ ਰਹੇਗਾ, ਜਦਕਿ ਕੁਝ ਰਾਸ਼ੀਆਂ ਨੂੰ ਮਾੜੇ ਪ੍ਰਭਾਵਾਂ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਭਾਰਤੀ ਸਮੇਂ ਮੁਤਾਬਕ ਸੂਰਜ ਗ੍ਰਹਿਣ ਸ਼ਾਮ 4:29 ਨੂੰ ਸ਼ੁਰੂ ਹੋਵੇਗਾ ਅਤੇ 5:34 ਤੱਕ ਰਹੇਗਾ। 5:35 ਹੋਵੇਗਾ ਮੁਕਤੀ ਦਾ ਸਮਾਂ, ਗ੍ਰਹਿਣ ਕਿੰਨਾ ਸਮਾਂ ਹੋਵੇਗਾ, ਦਿੱਲੀ ਦੇ ਮਿਆਰੀ ਸਮੇਂ ਅਨੁਸਾਰ ਇੱਕ ਘੰਟਾ 13 ਮਿੰਟ ਹੋਵੇਗਾ। ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਗ੍ਰਹਿਣ ਦਾ ਸਮਾਂ ਵੱਖ-ਵੱਖ ਹੋਵੇਗਾ, ਜਿਵੇਂ ਕਿ ਮੁੰਬਈ ਵਿੱਚ ਗ੍ਰਹਿਣ 4:44 ਵਜੇ ਸ਼ੁਰੂ ਹੋਵੇਗਾ। ਇਸ ਤੋਂ ਇਲਾਵਾ ਬੈਂਗਲੁਰੂ, ਚੇਨਈ ਵਿੱਚ ਸੂਰਜ ਗ੍ਰਹਿਣ 5:14 ਵਜੇ ਸ਼ੁਰੂ ਹੋਵੇਗਾ।

ਸੂਰਜ ਗ੍ਰਹਿਣ ਲੱਗਣ ਕਾਰਨ 25 ਅਕਤੂਬਰ ਨੂੰ ਮਨਾਏ ਜਾਣ ਵਾਲੇ ਤਿਉਹਾਰ ਹੁਣ 26 ਅਕਤੂਬਰ ਨੂੰ ਮਨਾਏ ਜਾਣਗੇ। 25 ਅਕਤੂਬਰ ਨੂੰ ਸ਼ਾਸਤਰੀ ਰੀਤੀ ਰਿਵਾਜਾਂ ਨਾਲ ਕੀਤੀ ਗਈ ਕਿਸੇ ਤਰ੍ਹਾਂ ਦੀ ਵੀ ਪੂਜਾ ਜਾਇਜ਼ ਨਹੀਂ ਹੋਵੇਗੀ।ਸੂਰਜ ਗ੍ਰਹਿਣ ਦੇ ਸਮੇਂ ਹਨੂੰਮਾਨ ਚਾਲੀਸਾ ਅਤੇ ਮਹਾਮਰਿਤੁੰਜਯ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ, ਜੋ ਵਿਸ਼ੇਸ਼ ਤੌਰ ‘ਤੇ ਲਾਭਕਾਰੀ ਸਾਬਤ ਹੋਵੇਗਾ। ਇਸ ਦੇ ਨਾਲ ਹੀ ਗਾਇਤਰੀ ਮੰਤਰ ਦਾ ਜਾਪ ਕਰਨ ਨਾਲ ਗ੍ਰਹਿਣ ਦੇ ਪ੍ਰਭਾਵ ਤੋਂ ਛੁਟਕਾਰਾ ਮਿਲੇਗਾ।

ਦੱਸ ਦੇਈਏ ਕਿ ਅੰਸ਼ਿਕ ਸੂਰਜ ਗ੍ਰਹਿਣ ਉਦੋਂ ਲੱਗਦਾ ਹੈ, ਜਦੋਂ ਚੰਦਰ ਚੱਕਰਿਕਾ ਸੂਰਜ ਚੱਕਰਿਕਾ ਨੂੰ ਅੰਸ਼ਿਕ ਤੌਰ ‘ਤੇ ਢੱਕਣ ਯੋਗ ਹੋ ਜਾਂਦੀ ਹੈ। ਅਮਾਵਸਿਆ ਦੇ ਦਿਨ ਸੂਰਜ, ਚੰਦਰਮਾ ਅਤੇ ਧਰਤੀ ਇਕ ਸਮਾਨ ਸਿੱਧੀ ਰੇਖਾ ਵਿੱਚ ਹੋਣਗੇ। 25 ਅਕਤੂਬਰ ਨੂੰ ਸੂਰਜ, ਚੰਦਰਮਾ ਅਤੇ ਧਰਤੀ ਇੱਕ ਸਮਾਨ ਪਾਟਲ ‘ਤੇ ਹੋਣਗੇ, ਜਿਸ ’ਚ ਚੰਦਰਮਾ ਥੋੜੇ ਸਮੇਂ ਲਈ ਅੰਸ਼ਿਕ ਰੂਪ ਤੋਂ ਸੂਰਜ ਨੂੰ ਢੱਕ ਦੇਵੇਗਾ। ਚੰਦਰਮਾ ਦੇ ਪਰਛਾਵੇਂ ਵਾਲੇ ਖੇਤਰ ਵਿੱਚ ਅੰਸ਼ਿਕ ਸੂਰਜ ਗ੍ਰਹਿਣ ਦੇਖਿਆ ਜਾ ਸਕਦਾ ਹੈ।

Facebook Comments

Trending

Copyright © 2020 Ludhiana Live Media - All Rights Reserved.