ਪੰਜਾਬੀ
ਦਿਲ ਨੂੰ ਲੰਬੇ ਸਮੇਂ ਤਕ ਰੱਖਣਾ ਹੈ ਸਿਹਤਮੰਦ ਤਾਂ ਇਨ੍ਹਾਂ ਤੇਲ ‘ਚ ਪਕਾਓ ਖਾਣਾ
Published
2 months agoon

ਦਿਲ ਸਾਡੇ ਸਰੀਰ ਦਾ ਬਹੁਤ ਮਹੱਤਵਪੂਰਨ ਅੰਗ ਹੈ ਇਸ ਲਈ ਇਸ ਦੀ ਵਿਸ਼ੇਸ਼ ਦੇਖਭਾਲ ਦੀ ਲੋੜ ਹੁੰਦੀ ਹੈ। ਹਾਲਾਂਕਿ ਸਿਹਤਮੰਦ ਖਾਣ-ਪੀਣ ਤੇ ਨਿਯਮਿਤ ਕਸਰਤ ਨਾਲ ਦਿਲ ਨੂੰ ਕਾਫੀ ਹੱਦ ਤਕ ਸਿਹਤਮੰਦ ਰੱਖਿਆ ਜਾ ਸਕਦਾ ਹੈ ਪਰ ਇਸ ਦੇ ਨਾਲ ਹੀ ਇਸ ‘ਚ ਕੁਕਿੰਗ ਆਇਲ ਦੀ ਭੂਮਿਕਾ ਵੀ ਅਹਿਮ ਹੈ। ਹਾਂ, ਖਾਣਾ ਪਕਾਉਣ ਲਈ ਸਹੀ ਤੇਲ ਦੀ ਚੋਣ ਕਰਨਾ ਬਹੁਤ ਜ਼ਰੂਰੀ ਹੈ।
ਜ਼ਿਆਦਾਤਰ ਘਰਾਂ ‘ਚ ਖਾਣਾ ਪਕਾਉਣ ਲਈ ਸਰ੍ਹੋਂ, ਰਿਫਾਇੰਡ ਤੇਲ ਤੇ ਘਿਓ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਜੇਕਰ ਇਨ੍ਹਾਂ ਦੀ ਗੁਣਵੱਤਾ ਖਰਾਬ ਹੈ ਤਾਂ ਇਹ ਸਰੀਰ ਲਈ ਕਿਤੇ ਵੀ ਫਾਇਦੇਮੰਦ ਨਹੀਂ। ਉਲਟਾ ਇਹ ਸਰੀਰ ਵਿੱਚ ਖਰਾਬ ਕੋਲੈਸਟ੍ਰੋਲ ਤੇ ਚਰਬੀ ਨੂੰ ਵਧਾ ਸਕਦੇ ਹਨ। ਜਾਣੋ ਕਿਹੜੇ ਤੇਲ ਦਿਲ ਲਈ ਸਿਹਤਮੰਦ ਹਨ।
1. ਓਲਿਵ ਆਇਲ
ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ ਆਲਿਵ ਆਇਲ। ਇਸ ਦੇ ਨਾਲ ਹੀ ਇਸ ‘ਚ ਹੈਲਦੀ ਫੈਟਸ ਵੀ ਹੁੰਦੇ ਹਨ, ਜਿਸ ਨਾਲ ਕੋਲੈਸਟ੍ਰਾਲ ਕੰਟਰੋਲ ‘ਚ ਰਹਿੰਦਾ ਹੈ ਜੋ ਦਿਲ ਦੀਆਂ ਸਮੱਸਿਆਵਾਂ ਦੀ ਸਭ ਤੋਂ ਵੱਡੀ ਵਜ੍ਹਾ ਹੁੰਦਾ ਹੈ।
2. ਕੈਨੋਲਾ ਤੇਲ
ਜੇਕਰ ਤੁਹਾਡਾ ਕੋਲੈਸਟ੍ਰਾਲ ਬਹੁਤ ਜ਼ਿਆਦਾ ਹੈ ਜਾਂ ਫਿਰ ਤੁਸੀਂ ਪਹਿਲਾਂ ਹੀ ਦਿਲ ਦੀਆਂ ਸਮੱਸਿਆਵਾਂ ਤੋਂ ਪੀੜਤ ਹੋ ਤਾਂ ਤੁਹਾਨੂੰ ਖਾਸ ਤੌਰ ‘ਤੇ ਧਿਆਨ ਦੇਣ ਦੀ ਲੋੜ ਹੈ। ਕੈਨੋਲਾ ਤੇਲ ‘ਚ ਮੌਜੂਦ ਫੈਟ ਸੀਰਮ ਖਰਾਬ ਕੋਲੈਸਟ੍ਰੋਲ ਨੂੰ ਘਟਾਉਂਦਾ ਹੈ ਜਿਸ ਕਾਰਨ ਦਿਲ ਆਪਣਾ ਕੰਮ ਸਹੀ ਢੰਗ ਨਾਲ ਕਰ ਪਾਉਂਦਾ ਹੈ। ਪਰ ਧਿਆਨ ਰੱਖੋ, ਇਸ ਤੇਲ ਦੀ ਜ਼ਿਆਦਾ ਵਰਤੋਂ ਸਿਹਤ ਲਈ ਖਤਰਨਾਕ ਵੀ ਹੋ ਸਕਦੀ ਹੈ।
3. ਸੂਰਜਮੁਖੀ ਦਾ ਤੇਲ
ਸੂਰਜਮੁਖੀ ਦੇ ਤੇਲ ‘ਚ ਵਿਟਾਮਿਨ ਈ ਹੁੰਦਾ ਹੈ, ਜੋ ਦਿਲ ਲਈ ਸਿਹਤਮੰਦ ਹੁੰਦਾ ਹੈ। ਸੂਰਜਮੁਖੀ ਦਾ ਤੇਲ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਘੱਟ ਕਰਦਾ ਹੈ।
4. ਤਿਲ ਦਾ ਤੇਲ
ਤਿਲ ਦਾ ਤੇਲ ਸਿਹਤਮੰਦ ਦਿਲ ਲਈ ਵੀ ਸਭ ਤੋਂ ਵਧੀਆ ਹੈ। ਜ਼ਿਆਦਾਤਰ ਲੋਕ ਖਾਣਾ ਬਣਾਉਣ ਲਈ ਇਸ ਤੇਲ ਦੀ ਵਰਤੋਂ ਕਰਦੇ ਹਨ। ਇਸ ਦਾ ਸਵਾਦ ਵੀ ਚੰਗਾ ਲੱਗਦਾ ਹੈ। ਮੋਨੋਅਨਸੈਚੁਰੇਟਿਡ ਤੇ ਪੌਲੀਅਨਸੈਚੁਰੇਟਿਡ ਫੈਟੀ ਐਸਿਡ ਨਾਲ ਭਰਪੂਰ, ਇਹ ਤੇਲ ਆਪਣੇ ਹਾਈ ਸਮੋਕ ਪੁਆਇੰਟ ਲਈ ਜਾਣਿਆ ਜਾਂਦਾ ਹੈ
You may like
-
ਜਾਣੋ ਸਿਹਤ ਲਈ ਕਿੰਨੇ ਫਾਇਦੇਮੰਦ ਹਨ ਫੁੱਲਗੋਭੀ ਦੇ ਪੱਤੇ ਤੇ ਕਿਵੇਂ ਕਰੀਏ ਸੇਵਨ
-
ਆਇਰਨ ਨਾਲ ਭਰਪੂਰ ਹਨ ਇਹ 5 ਚੀਜ਼ਾਂ, ਹੀਮੋਗਲੋਬਿਨ ਲੈਵਲ ‘ਚ ਹੋਵੇਗਾ ਸੁਧਾਰ
-
ਭੋਜਨ ‘ਚ ਸੁਆਦ ਵਧਾਉਣ ਲਈ ਘਰ ‘ਚ ਬਣਾਕੇ ਰੱਖੋ ਇਹ ਚਟਨੀਆਂ, ਸਵਾਦ ਦੇ ਨਾਲ-ਨਾਲ ਸਿਹਤ ਵੀ
-
ਸਰਦੀਆਂ ‘ਚ ਸਿਹਤਮੰਦ ਰਹਿਣ ਲਈ ਖਾਓ ਹਲਦੀ ਦਾ ਅਚਾਰ, ਜਾਣੋ ਬਣਾਉਣ ਦਾ ਆਸਾਨ ਤਰੀਕਾ
-
ਬੰਦ ਧਮਨੀਆਂ ਨੂੰ ਖੋਲ੍ਹਣ ਲਈ ਅਪਣਾਓ ਇਹ ਘਰੇਲੂ ਨੁਸਖ਼ਾ !
-
ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਕਰੋ ਖੀਰੇ ਦਾ ਸੇਵਨ !