Connect with us

ਅਪਰਾਧ

 ਤਿੰਨ ਨੌਜਵਾਨ ਹਥਿਆਰਾਂ ਦੀ ਨੋਕ ’ਤੇ ਕਿਰਾਏ ’ਤੇ ਕੀਤੀ ਗੱਡੀ ਖੋਹ ਕੇ ਫ਼ਰਾਰ

Published

on

Three youths snatched a rented vehicle at gunpoint and fled

ਖੰਨਾ /  : ਟੈਕਸੀ ਸਟੈਂਡ ਕੋਟ ਈਸੇ ਖਾਂ ਤੋਂ ਕਾਰ ਕਿਰਾਏ ’ਤੇ ਲਿਜਾਣ ਵਾਲੇ ਵਿਅਕਤੀ ਦਿਨ ਦਿਹਾੜੇ ਹਥਿਆਰਾਂ ਦੀ ਨੋਕ ’ਤੇ ਕਾਰ ਖੋਹ ਕੇ ਲੈ ਗਏ। ਮੁਲਜ਼ਮਾਂ ਨੇ ਕੋਟ ਈਸੇ ਖਾਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਇਲਾਕੇ ਅਮਲੋਹ ’ਚ ਜਾਣਾ ਸੀ ਤੇ ਰਸਤੇ ’ਚ ਖੰਨਾ ਵਿਖੇ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਇਸ ਸਬੰਧੀ ਪੀੜਤ ਵਿਅਕਤੀ ਵੱਲੋਂ ਥਾਣਾ ਸਿਟੀ ਖੰਨਾ ਵਿਖੇ ਸ਼ਿਕਾੲਤ ਦਰਜ ਕਰਾਈ ਗਈ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਪੁਲਸ ਕੋਲ ਦਰਜ ਕਰਾਈ ਰਿਪੋਰਟ ਰਾਹੀਂ ਕਾਰ ਚਾਲਕ ਜਗਦੀਸ਼ ਰਾਏ ਪੁੱਤਰ ਹੰਸ ਰਾਜ ਵਾਸੀ ਕੋਟ ਈਸੇ ਖਾਂ ਜ਼ੀਰਾ ਰੋਡ ਨੇ ਦੱਸਿਆ ਕਿ ਐਤਵਾਰ ਦੀ ਦੁਪਹਿਰ ਅੱਡੇ ’ਚ ਤਿੰਨ ਮੋਨੇ ਨੌਜਵਾਨ ਆਏ। ਜਿਨ੍ਹਾਂ ਨੇ ਅਮਲੋਹ, ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿਖੇ ਕਾਰ ਕਿਰਾਏ ’ਤੇ ਲੈ ਜਾਣ ਲਈ ਉਸ ਨਾਲ ਗੱਲ ਕੀਤੀ। ਜਗਦੀਸ਼ ਰਾਏ ਨੇ ਕਿਹਾ ਕਿ ਜਦੋਂ ਉਹ 2 ਵਜੇ ਦੇ ਕਰੀਬ ਖੰਨਾ ਦੇ ਨੇੜੇ ਗਿੱਲ ਪੈਟਰੋਲ ਪੰਪ ਕੋਲ ਪੁੱਜੇ ਤਾਂ ਪਿੱਛੇ ਬੈਠੇ ਇਕ ਵਿਅਕਤੀ ਨੇ ਚਾਕੂ ਕੱਢ ਕੇ ਗਰਦਨ ’ਤੇ ਰੱਖ ਦਿੱਤਾ।

ਦੂਸਰੇ ਵਿਅਕਤੀ ਨੇ ਪਿਸਤੌਲ ਕੱਢ ਕੇ ਜਾਨੋਂ ਮਾਰਨ ਦੀ ਧਮਕੀ ਦਿੰਦੇ ਹੋਏ ਕਾਰ ਨੂੰ ਇਕ ਪਾਸੇ ਰੋਕਣ ਲਈ ਕਿਹਾਤਾਂ ਉਸਨੇ ਆਪਣੀ ਜਾਨ ਬਚਾਉਣ ਲਈ ਗੱਡੀ ਖੜੀ ਕਰ ਕੇ ਬਾਹਰ ਉੱਤਰ ਗਿਆ। ਜਾਣ ਸਮੇਂ ਤਿੰਨੋਂ ਮੁਲਜ਼ਮਾਂ ਨੇ ਉਸ ਦੇ ਮੋਬਾਈਲ ਫ਼ੋਨ ਦਾ ਸਿੰਮ ਤੋੜ ਦਿੱਤਾ ਤੇ ਗੱਡੀ ਲੈ ਕੇ ਫ਼ਰਾਰ ਹੋ ਗਏ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਜਗਤਾਰ ਸਿੰਘ ਨੇ ਕਿਹਾ ਕਿ ਜਗਦੀਸ਼ ਰਾਏ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਗੱਡੀ ਖੋਹਣ ਦੇ ਦੋਸ਼ ‘ਚ ਧਾਰਾ 382 ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ।

Facebook Comments

Trending