Connect with us

ਅਪਰਾਧ

ਕਿਸਾਨ ਜੱਥੇਬੰਦੀਆਂ ਵੱਲੋਂ ਬਰਨਾਲਾ ‘ਚ ਘੇਰੇ ਗਏ ਝੋਨੇ ਦੇ ਤਿੰਨ ਟਰੱਕ

Published

on

ਮਿਲੀ ਜਾਣਕਾਰੀ ਅਨੁਸਾਰ ਕਿਸਾਨ ਆਗੂਆਂ ਨੇ ਗੱਲਬਾਤ ਰਾਹੀਂ ਦੱਸਿਆ ਕਿ ਬਰਨਾਲਾ ਜਿਲ੍ਹੇ ਦੇ ਸ਼ੈਲਰਾਂ ਵਿੱਚ ਬਾਹਰੋਂ ਖਰੀਦ ਕਰਕੇ ਝੋਨਾ ਲਿਆਂਦਾ ਜਾ ਰਿਹਾ ਹੈ। ਜਿਸ ਨਾਲ ਆਉਣ ਵਾਲ਼ੇ ਦਿਨਾਂ ਵਿੱਚ ਸ਼ੈਲਰਾਂ ਵੱਲੋਂ ਲੋਕਲ ਖਰੀਦ ਨਹੀਂ ਕੀਤੀ ਜਾਵੇਗੀ । ਉੱਥੇ ਹੀ ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਝੋਨੇ ਵਿੱਚ ਜਰੂਰਤ ਤੋਂ ਜਿਆਦਾ ਨਮੀ ਹੈ ਅਤੇ ਇਸ ਦਾ ਬਾਰਦਾਨਾ ਪੰਜਾਬ ਸਰਕਾਰ ਦਾ ਨਹੀਂ ਹੈ। ਕਿਸਾਨਾਂ ਵੱਲੋਂ ਬੋਰੀਆਂ ਨਾਲ ਭਰੇ ਟਰੱਕਾਂ ਨੂੰ ਪਿੰਡ ਦੀ ਦਾਣਾ ਮੰਡੀ ਵਿੱਚ ਲਗਵਾ ਕਿ ਜੱਥੇਬੰਦੀਆਂ ਵੱਲੋਂ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਮੰਗ ਕੀਤੀ ਜਾ ਰਹੀ ਜਿਲੇ ਅੰਦਰ ਆ ਰਹੇ ਇਸ ਤਰ੍ਹਾਂ ਦੇ ਝੋਨੇ ਦੀ ਸਪਲਾਈ ਨੂੰ ਬੰਦ ਕੀਤਾ ਜਾਵੇ।

ਉੱਥੇ ਹੀ ਜਿਸ ਵਾਰੇ ਜਦ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਝੋਨਾ ਜੰਡਿਆਲਾ ਗੁਰੂ ਤੋਂ ਕਰਕੇ ਲਿਆਂਦਾ ਗਿਆ ਹੈ ਅਤੇ ਇਸ ਦੀ ਪੜਤਾਲ ਕਰ ਲਈ ਗਈ ਹੈ।

 

 

Facebook Comments

Trending