Connect with us

ਅਪਰਾਧ

13 ਕਿਲੋ ਅਫੀਮ ਤੇ ਡਰੱਗ ਮਨੀ ਸਮੇਤ ਤਿੰਨ ਗ੍ਰਿਫਤਾਰ

Published

on

Three arrested with 13 kg of opium and drug money

ਜਗਰਾਓਂ (ਲੁਧਿਆਣਾ) :  ਜਗਰਾਓਂ ਪੁਲਿਸ ਨੇ ਚੋਣਾਂ ਦੌਰਾਨ ਜਗਰਾਓਂ ਇਲਾਕੇ ਵਿੱਚ ਵੱਡੇ ਪੱਧਰ ‘ਤੇ ਅਫੀਮ ਦੀ ਤਸਕਰੀ ਕਰਦੀ ਤਿੱਕੜੀ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਕੋਲੋਂ 13 ਕਿਲੋ ਅਫੀਮ ਤੇ ਡਰੱਗ ਮਨੀ ਬਰਾਮਦ ਕੀਤੀ।

ਐਸਐਸਪੀ ਪਾਟਿਲ ਕੇਤਨ ਬਾਲੀਰਾਮ ਨੇ ਦੱਸਿਆ ਕਿ ਡੀਐੱਸਪੀ ਨਾਰਕੋਟਿਕਸ ਹਰਸ਼ਪ੍ਰੀਤ ਸਿੰਘ ਤੇ ਡੀਐੱਸਪੀ ਜਗਰਾਓਂ ਦਲਜੀਤ ਸਿੰਘ ਵਿਰਕ ਦੀ ਅਗਵਾਈ ‘ਚ ਏਐੱਸਆਈ ਰੇਸ਼ਮ ਸਿੰਘ ਦੀ ਪੁਲਿਸ ਪਾਰਟੀ ਨੂੰ ਮਿਲੀ ਮੁਖਬਰੀ ਤੇ ਪੁਲਿਸ ਪਾਰਟੀ ਨੇ ਸਿੱਧਵਾਂ ਤੋਂ ਸਵੱਦੀ ਕਲਾਂ ਨੂੰ ਜਾਂਦੇ ਕੱਚੇ ਰਸਤੇ ‘ਤੇ ਨਾਕੇਬੰਦੀ ਕੀਤੀ।

ਇਸੇ ਦੌਰਾਨ ਜਗਰਾਓਂ ਸਾਈਡ ਵੱਲੋਂ ਆ ਰਹੀ ਗੱਡੀ ਅਸ਼ੋਕਾ ਲੇਅਲੈਂਡ ਨੂੰ ਰੋਕ ਕੇ ਚੈਕਿੰਗ ਕੀਤੀ ਤਾਂ ਤਲਾਸ਼ੀ ਦੌਰਾਨ ਇਸ ਟਰੱਕ ‘ਚੋਂ 13 ਕਿਲੋ ਅਫੀਮ ਤੇ 12,900 ਰੁਪਏ ਡਰੱਗ ਮਨੀ ਬਰਾਮਦ ਹੋਈ। ਜਿਸ ‘ਤੇ ਜਗਰਾਓਂ ਪੁਲਿਸ ਨੇ ਜਗਤਾਰ ਸਿੰਘ ਉਰਫ ਜੱਗੀ ਪੁੱਤਰ ਸ਼ੇਰ ਸਿੰਘ ਵਾਸੀ ਕੋਠੇ ਸ਼ੇਰਜੰਗ, ਹਰਜਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਕੋਟਲਾ ਅਫ਼ਗ਼ਾਨਾ ਅਤੇ ਦਲਜੀਤ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਸਿੱਧਵਾਂ ਕਲਾਂ ਨੂੰ ਗ੍ਰਿਫਤਾਰ ਕਰ ਲਿਆ।

Facebook Comments

Trending