Connect with us

ਖੇਤੀਬਾੜੀ

 ਜੈਵਿਕ ਕਿਸਾਨ ਕਲੱਬ ਦੇ ਮਾਸਿਕ ਸਿਖਲਾਈ ਕੈਂਪ ਵਿੱਚ ਜੈਵਿਕ ਖੇਤੀ ਬਾਰੇ ਹੋਈਆਂ ਵਿਚਾਰਾਂ

Published

on

Thoughts on Organic Farming at the Organic Farmers Club Monthly Training Camp

ਲੁਧਿਆਣਾ : ਪੀ.ਏ.ਯੂ. ਦੇ ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਦੇ ਕਲੱਬ ਦਾ ਮਾਸਿਕ ਸਿਖਲਾਈ ਕੈਂਪ ਜੈਵਿਕ ਖੇਤੀ ਬਾਰੇ ਵਿਚਾਰਾਂ ਕਰਦਿਆਂ ਸੰਪੰਨ ਹੋਇਆ । ਇਸ ਕੈਂਪ ਵਿੱਚ ਮਾਹਿਰਾਂ ਨੇ ਫ਼ਲਦਾਰ ਪੌਦਿਆਂ ਦੀ ਲਵਾਈ, ਜੈਵਿਕ ਤਰੀਕਿਆਂ ਨਾਲ ਦਾਲਾਂ ਦੀ ਕਾਸ਼ਤ, ਜੈਵਿਕ ਉਤਪਾਦਾਂ ਦੀ ਬਰਾਂਡਿੰਗ ਅਤੇ ਕੁਦਰਤੀ ਖੇਤੀ ਦੀਆਂ ਪੰਜਾਬ ਵਿੱਚ ਸੰਭਾਵਨਾਵਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ।

ਮੁੱਖ ਬੁਲਾਰਿਆਂ ਵਿੱਚ ਸਕੂਲ ਆਫ਼ ਬਿਜ਼ਨਸ ਸਟੱਡੀਜ਼ ਦੇ ਨਿਰਦੇਸ਼ਕ ਡਾ. ਰਮਨਦੀਪ ਸਿੰਘ ਜੈਵਿਕ ਖੇਤੀ ਸਕੂਲ ਦੇ ਮਾਹਿਰ ਡਾ. ਚਰਨਜੀਤ ਸਿੰਘ ਔਲਖ, ਫਲ ਵਿਗਿਆਨੀ ਡਾ. ਗੁਰਤੇਗ ਸਿੰਘ ਅਤੇ ਜੈਵਿਕ ਖੇਤੀ ਦੇ ਮਾਹਿਰ ਡਾ. ਅਮਨਦੀਪ ਸਿੰਘ ਸਿੱਧੂ ਸ਼ਾਮਿਲ ਸਨ ।

ਇਸ ਦੌਰਾਨ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਦੇ ਸ. ਬਲੋਹਰ ਸਿੰਘ ਨੇ ਜੈਵਿਕ ਖੇਤੀ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ । ਅੰਤ ਵਿੱਚ ਕਲੱਬ ਦੇ ਪ੍ਰਧਾਨ ਸ਼੍ਰੀ ਮਨਪ੍ਰੀਤ ਸਿੰਘ ਗਰੇਵਾਲ ਨੇ ਸਭ ਦਾ ਧੰਨਵਾਦ ਕੀਤਾ ।

Facebook Comments

Trending