ਪੰਜਾਬੀ

ਭੋਜਨ ਨੂੰ ਊਰਜਾ ‘ਚ ਬਦਲਦਾ ਹੈ ਇਹ ਵਿਟਾਮਿਨ, ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ

Published

on

ਸਰੀਰ ਨੂੰ ਤੰਦਰੁਸਤ ਰੱਖਣ ਲਈ ਕਈ ਪੋਸ਼ਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ। ਸਰੀਰ ‘ਚ ਜਦੋਂ ਪੋਸ਼ਕ ਤੱਤਾਂ ਦੀ ਘਾਟ ਹੁੰਦੀ ਹੈ ਤਾਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। ਪੋਸ਼ਕ ਤੱਤਾਂ ਦੀ ਘਾਟ ਹੋਣ ‘ਤੇ ਸਕਿੰਨ ਅਤੇ ਵਾਲ਼ਾਂ ‘ਤੇ ਇਸ ਦੇ ਲੱਛਣ ਸਭ ਤੋਂ ਪਹਿਲਾਂ ਦਿਖਾਈ ਦੇਣ ਲਗਦੇ ਹਨ। ਇਸ ਵਿਚ ਸਰੀਰ ਲਈ ਇਕ ਜ਼ਰੂਰੀ ਪੋਸ਼ਕ ਤੱਤ ਵਿਟਾਮਿਨ-H ਵੀ ਹੈ, ਜਿਸ ਨੂੰ ਸਾਇੰਸ ਦੀ ਭਾਸ਼ਾ ‘ਚ ਬਾਇਓਟਿਨ ਵੀ ਕਿਹਾ ਜਾਂਦਾ ਹੈ। ਇਹ ਵਿਟਾਮਿਨ ਸਕਿੰਨ, ਵਾਲ਼, ਸਕਿੰਨ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਦਰਅਸਲ Vitamin-H ਸਰੀਰ ਵਿਚ ਭੋਜਨ ਨੂੰ ਊਰਜਾ ‘ਚ ਬਦਲਣ ਦਾ ਕੰਮ ਕਰਦਾ ਹੈ।

ਇਹ ਹਨ ਵਿਟਾਮਿਨ-ਐੱਚ ਦੇ ਫਾਇਦੇ :
ਵਿਟਾਮਿਨ-ਐਚ ਸਰੀਰ ਨੂੰ ਊਰਜਾਵਾਨ ਰੱਖਦਾ ਹੈ। ਗਰਭ ਅਵਸਥਾ ‘ਚ ਵੀ ਵਿਟਾਮਿਨ-ਐਚ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ। ਸਾਡੇ ਹੱਥਾਂ-ਪੈਰਾਂ ਦੇ ਨਹੁੰਆਂ ‘ਚ ਜੋ ਵਾਧਾ ਹੁੰਦਾ ਹੈ ਉਹ ਕੇਵਲ ਵਿਟਾਮਿਨ-ਐਚ ਕਾਰਨ ਹੁੰਦਾ ਹੈ।

ਨਾਸ਼ਤੇ ‘ਚ ਆਂਡੇ ਜ਼ਰੂਰ ਖਾਓ : ਆਂਡੇ ਦੀ ਜ਼ਰਦੀ ‘ਚ ਬਾਇਓਟਿਨ ਹੁੰਦਾ ਹੈ ਤੇ ਇਹ ਪ੍ਰੋਟੀਨ ਅਤੇ ਹੋਰ ਵਿਟਾਮਿਨ ਤੇ ਖਣਿਜਾਂ ਦਾ ਇਕ ਚੰਗਾ ਸਰੋਤ ਵੀ ਹੁੰਦਾ ਹੈ। ਵਿਟਾਮਿਨ ਐੱਚ ਤੁਹਾਡੀ ਖੁਰਾਕ ‘ਚ ਵੱਖ-ਵੱਖ ਤਰੀਕਿਆਂ ਨਾਲ ਆਂਡੇ ਲੈਣ ਨਾਲ ਸਪਲਾਈ ਹੁੰਦਾ ਹੈ। ਇਸਨੂੰ ਸਲਾਦ ਜਾਂ ਸੈਂਡਵਿਚ ‘ਚ ਵੀ ਸ਼ਾਮਲ ਕੀਤਾ ਜਾ ਸਕਦਾ ਹੈ।

ਸੈਲਮਨ ਮੱਛੀ : ਸੈਲਮਨ ‘ਚ ਵਿਟਾਮਿਨ-ਐਚ ਵੀ ਹੁੰਦਾ ਹੈ। ਇਹ ਪ੍ਰੋਟੀਨ ਤੇ ਹੋਰ ਵਿਟਾਮਿਨ ਦਾ ਵੀ ਚੰਗਾ ਸਰੋਤ ਹੈ। ਵਿਟਾਮਿਨ-ਐੱਚ ਦੀ ਪੂਰਤੀ ਲਈ ਤੁਹਾਨੂੰ ਆਪਣੀ ਖੁਰਾਕ ‘ਚ ਸੈਲਮਨ ਮੱਛੀ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਸ ਨੂੰ ਗਰਿੱਲ ਕਰਕੇ ਵੀ ਖਾਧਾ ਜਾ ਸਕਦਾ ਹੈ।

ਬਾਦਾਮ : ਬਾਦਾਮ ‘ਚ ਵਿਟਾਮਿਨ-ਐੱਚ ਕਾਫੀ ਮਾਤਰਾ ‘ਚ ਹੁੰਦਾ ਹੈ ਜੋ ਵਾਲਾਂ ਦੇ ਵਾਧੇ ‘ਚ ਕਾਫੀ ਯੋਗਦਾਨ ਪਾਉਂਦਾ ਹੈ। ਵਿਟਾਮਿਨ-ਐਚ ਹੋਰ ਵਿਟਾਮਿਨ ਦਾ ਵੀ ਚੰਗਾ ਸਰੋਤ ਹੈ। ਰੋਜ਼ਾਨਾ 5 ਤੋਂ 6 ਬਾਦਾਮ ਖਾਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਬਾਦਾਮ ਨੂੰ ਰਾਤ ਨੂੰ ਦੁੱਧ ‘ਚ ਭਿਓ ਕੇ ਸਵੇਰੇ ਇਸ ਦਾ ਸੇਵਨ ਕਰਨ ਨਾਲ ਜ਼ਿਆਦਾ ਫਾਇਦਾ ਹੁੰਦਾ ਹੈ।

ਸਵੀਟ ਪੋਟੈਟੋ : ਸ਼ਕਰਕੰਦੀ ‘ਚ ਬਾਇਓਟਿਨ ਦੇ ਨਾਲ-ਨਾਲ ਫਾਈਬਰ, ਵਿਟਾਮਿਨ-ਏ ਤੇ ਪੋਟਾਸ਼ੀਅਮ ਹੁੰਦਾ ਹੈ। ਸ਼ਕਰਕੰਦੀ ਨੂੰ ਉਬਾਲ ਕੇ ਖਾਣ ਨਾਲ ਵਿਟਾਮਿਨ-ਐੱਚ ਦੀ ਪੂਰਤੀ ਹੁੰਦੀ ਹੈ। ਨਾਸ਼ਤੇ ‘ਚ ਸ਼ਕਰਕੰਦੀ ਦਾ ਸੇਵਨ ਕਰਨਾ ਫਾਇਦੇਮੰਦ ਹੁੰਦਾ ਹੈ।

Facebook Comments

Trending

Copyright © 2020 Ludhiana Live Media - All Rights Reserved.